Rasna ਹੋ ਸਕਦੀ ਹੈ ਦਿਵਾਲੀਆ! 71 ਲੱਖ ਰੁਪਏ ਦੇ ਮਾਮਲੇ ’ਚ NCLT ’ਚ ਹੋਵੇਗੀ ਸੁਣਵਾਈ
Sunday, Sep 03, 2023 - 04:43 PM (IST)
ਨਵੀਂ ਦਿੱਲੀ (ਇੰਟ.) - ਤੇਜ਼ ਗਰਮੀ ’ਚ ਠੰਡਕ ਮੁਹੱਈਆ ਕਰਵਾਉਣ ਵਾਲੀ ਇੰਸਟੈਂਟ ਡਰਿੰਕ ਮਿਕਸ ਰਸਨਾ ਹੁਣ ਦਿਵਾਲੀਆ ਹੋਣ ਕੰਢੇ ਹੈ। ਮੀਡੀਆ ਰਿਪੋਰਟ ਮੁਤਾਬਕ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ. ਸੀ. ਐੱਲ. ਟੀ.) ਵਿਚ ਇਸ ਦੇ ਖਿਲਾਫ ਇਕ ਦਿਵਾਲੀਆ ਪਟੀਸ਼ਨ ਦਾਇਰ ਹੋਈ ਹੈ। ਇਹ ਪਟੀਸ਼ਨ 71 ਲੱਖ ਰੁਪਏ ਦੀ ਬਕਾਇਆ ਰਕਮ ਨਾਲ ਜੁੜੀ ਹੋਈ ਹੈ। ਇਸ ਦਿਵਾਲੀਆ ਪਟੀਸ਼ਨ ਨੂੰ ਲਾਜਿਸਟਿਕਸ ਕੰਪਨੀ ਭਾਰਤ ਰੋਡ ਕੈਰੀਅਰ ਪ੍ਰਾਈਵੇਟ ਲਿਮਟਿਡ ਨੇ ਦਾਇਰ ਕੀਤਾ ਸੀ।
ਇਹ ਵੀ ਪੜ੍ਹੋ : ਭਾਰਤ ਦੇ ਨਾਲ-ਨਾਲ ਇਨ੍ਹਾਂ ਦੇਸ਼ਾਂ ਨੇ ਵੀ ਚੀਨ ਦੇ ਨਵੇਂ ਨਕਸ਼ੇ ਨੂੰ ਕੀਤਾ Reject
ਇਸ ਮਾਮਲੇ ’ਚ ਟ੍ਰਿਬਿਊਨਲ ਨੇ ਰਵਿੰਦਰ ਕੁਮਾਰ ਨੂੰ ਅੰਤਰਿਮ ਰੈਜ਼ੋਲਿਊਸ਼ਨ ਪ੍ਰੋਫੈਸ਼ਨਲ ਦੇ ਤੌਰ ’ਤੇ ਨਿਯੁਕਤ ਕਰ ਦਿੱਤਾ ਹੈ। ਲਾਜਿਸਟਿਕਸ ਕੰਪਨੀ ਮੁਤਾਬਕ ਇਸ ਨੇ ਰਸਨਾ ਨੂੰ ਕਈ ਸਾਮਾਨ ਭੇਜੇ ਸਨ, ਜਿਸ ਦੀ ਇਨਵੁਆਇਸ ਅਪ੍ਰੈਲ 2017 ਤੋਂ ਅਗਸਤ 2018 ਦਰਮਿਆਨ ਬਣੀ ਸੀ ਯਾਨੀ ਇਹ ਮਾਮਲਾ ਕੋਰੋਨਾ ਮਹਾਮਾਰੀ ਤੋਂ ਕਾਫੀ ਪਹਿਲਾਂ ਦਾ ਹੈ।
ਰਸਨਾ ਦੀ ਇਹ ਦਲੀਲ ਵੀ ਨਹੀਂ ਆਈ ਕੰਮ
ਰਸਨਾ ਦਾ ਕਹਿਣਾ ਹੈ ਕਿ ਉਸ ਨੇ ਨਵੰਬਰ 2018 ’ਚ ਅਹਿਮਦਾਬਾਦ ਦੇ ਕਮਰਸ਼ੀਅਲ ਕੋਰਟ ’ਚ ਭਾਰਤ ਰੋਡ ਕੈਰੀਅਰ ਖਿਲਾਫ 1.25 ਕਰੋੜ ਰੁਪਏ ਦੇ ਨੁਕਸਾਨ ਦਾ ਮਾਮਲਾ ਦਾਇਰ ਕੀਤਾ ਸੀ। ਮਾਮਲੇ ਨੂੰ ਆਰਬਿਟ੍ਰੇਸ਼ਨ ਲਈ ਭੇਜਿਆ ਗਿਆ ਸੀ ਪਰ ਰਸਨਾ ਮੁਤਾਬਕ ਲਾਜਿਸਟਿਕਸ ਫਰਮ ਵਿਚੋਲੇ ਦੇ ਸਾਹਮਣੇ ਪੇਸ਼ ਨਹੀਂ ਹੋਈ ਅਤੇ ਵਿਚੋਲਗੀ ਅਸਫਲ ਰਹੀ। ਰਸਨਾ ਦਾ ਦੋਸ਼ ਹੈ ਕਿ ਕਮਰਸ਼ੀਅਲ ਕੋਰਟ ਨੇ 30 ਅਪ੍ਰੈਲ 2019 ਨੂੰ ਨੋਟਿਸ ਜਾਰੀ ਕੀਤਾ ਪਰ ਜਵਾਬ ਦਾਖਲ ਕਰਨ ਦੀ ਮਿਤੀ ਤੱਕ ਵੀ ਇਹ ਕੋਰਟ ਦੇ ਸਾਹਮਣੇ ਪੇਸ਼ ਨਹੀਂ ਹੋਈ।
ਇਹ ਵੀ ਪੜ੍ਹੋ : ਅੱਜ ਤੋਂ ਹੋਣ ਜਾ ਰਹੇ ਹਨ ਕਈ ਮਹੱਤਵਪੂਰਨ ਬਦਲਾਅ, ਨਿਯਮਾਂ ਦੀ ਅਣਦੇਖੀ ਕਾਰਨ ਹੋ ਸਕਦੈ ਨੁਕਸਾਨ
ਇੰਸਟੈਂਟ ਡਰਿੰਕ ਕੰਪਨੀ ਦਾ ਕਹਿਣਾ ਹੈ ਕਿ ਦਿਵਾਲੀਆ ਪਟੀਸ਼ਨ ਦੇ ਖਿਲਾਫ 2 ਮੁੱਦੇ ਹਨ, ਜਿਸ ’ਚ ਪਹਿਲਾ ਤਾਂ ਇਹ ਹੈ ਕਿ ਭਾਰਤ ਕੈਰੀਅਰ ਨੇ ਤੱਥਾਂ ਨੂੰ ਦਬਾਇਆ ਹੈ ਅਤੇ ਦੂਜਾ ਇਹ ਕਿ ਦੋਵੇਂ ਪੱਖਾਂ ਦਰਮਿਆਨ ਪਹਿਲਾਂ ਤੋਂ ਵਿਵਾਦ ਚੱਲ ਰਿਹਾ ਹੈ। ਹਾਲਾਂਕਿ ਟ੍ਰਿਬਿਊਨਲ ਨੇ ਦੇਖਿਆ ਕਿ ਭਾਰਤ ਕੈਰੀਅਰ ਨੇ ਜਿਸ ਮਾਮਲੇ ਵਿਚ ਪਟੀਸ਼ਨ ਦਾਇਰ ਕੀਤੀ ਹੈ, ਉਸ ਨੂੰ ਲੈ ਕੇ ਵਿਵਾਦ ਨਹੀਂ ਹੈ ਅਤੇ ਰਸਨਾ ਨੇ ਭਾਰਤ ਕੈਰੀਅਰ ਦੀ ਸਰਵਿਸਿਜ਼ ਦਾ ਫਾਇਦਾ ਉਠਾਇਆ ਸੀ।
ਐੱਨ. ਸੀ. ਐੱਲ. ਟੀ. ਤੋਂ ਸੈਕਸ਼ਨ 10ਏ ਦੇ ਤਹਿਤ ਵੀ ਨਹੀਂ ਮਿਲ ਸਕੀ ਰਾਹਤ
ਰਸਨਾ ਿਖਲਾਫ ਜਿਸ ਟਾਈਮ ਪੀਰੀਅਡ ਲਈ ਦਿਵਾਲੀਆ ਪਟੀਸ਼ਨ ਦਾਇਰ ਹੋਈ ਹੈ, ਉਹ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਦਾ ਹੈ। ਅਜਿਹੇ ਵਿਚ ਟ੍ਰਿਬਿਊਨਲ ਦਾ ਕਹਿਣਾ ਹੈ ਕਿ ਇਸ ਨੂੰ ਇਨਸਾਲਵੈਂਸੀ ਐਂਡ ਬੈਂਕਰਪਸੀ ਕੋਡ ਦੇ ਸੈਕਸ਼ਨ 10ਏ ਦੇ ਤਹਿਤ ਰਾਹਤ ਨਹੀਂ ਮਿਲ ਸਕਦੀ ਹੈ। ਇਸ ਸੈਕਸ਼ਨ ਦੇ ਤਹਿਤ ਇਹ ਵਿਵਸਥਾ ਹੈ ਕਿ ਕੋਰੋਨਾ ਮਹਾਮਾਰੀ ਦੌਰਾਨ ਜੇ ਕੋਈ ਕੰਪਨੀ ਕਿਸੇ ਬਕਾਏ ਨੂੰ ਲੈ ਕੇ ਡਿਫਾਲਟ ਹੁੰਦੀ ਹੈ ਤਾਂ ਉਸ ਦੇ ਖਿਲਾਫ ਦਿਵਾਲੀਆ ਪਟੀਸ਼ਨ ਨਹੀਂ ਸ਼ੁਰੂ ਕੀਤੀ ਜਾਏਗੀ। ਰਸਨਾ ਦੇ ਖਿਲਾਫ ਦਿਵਾਲੀਆ ਪ੍ਰਕਿਰਿਆ ਨੂੰ ਐੱਨ. ਸੀ. ਐੱਲ. ਟੀ. ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਮੋਰੇਟੋਰੀਅਮ ਪੀਰੀਅਡ ਵੀ ਸ਼ੁਰੂ ਹੋ ਗਿਆ ਹੈ। ਇਹ ਪੀਰੀਅਡ ਦਿਵਾਲੀਆ ਪ੍ਰਕਿਰਿਆ ਪੂਰੀ ਹੋਣ ਤੱਕ ਜਾਂ ਫੈਸਲਾ ਲੈਣ ਵਾਲੀ ਅਥਾਰਿਟੀ ਰੈਜ਼ੋਲੂਸ਼ਨ ਪਲਾਨ ਨੂੰ ਮਨਜ਼ੂਰੀ ਨਹੀਂ ਦੇ ਦਿੰਦੀ ਹੈ, ਉਦੋਂ ਤੱਕ ਰਹੇਗਾ।
ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਆਫ਼ਰ: 200 ਰੁਪਏ ਦੀ Shopping ਕਰਨ 'ਤੇ ਮਿਲੇਗਾ 1 ਕਰੋੜ ਜਿੱਤਣ ਦਾ ਮੌਕਾ, ਜਾਣੋ ਕਿਵੇਂ?
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8