ਰਾਣਾ ਕਪੂਰ ਦੀ ਹਿਰਾਸਤ ਵਧੀ, ਹਿੱਲ ਸਟੇਸ਼ਨਾਂ 'ਤੇ ਜਾਇਦਾਦ ਦੀ ਮਿਲੀ ਜਾਣਕਾਰੀ

03/12/2020 2:00:04 PM

ਮੁੰਬਈ — ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਨੇ ਆਪਣੇ ਕਾਰਜਕਾਲ ਦੌਰਾਨ ਵੱਖ-ਵੱਖ ਅਦਾਰਿਆਂ ਨੂੰ 30,000 ਕਰੋੜ ਰੁਪਏ ਦੇ ਕਰਜ਼ੇ ਵੰਡੇ, ਜਿਨ੍ਹਾਂ ਵਿਚੋਂ 20,000 ਕਰੋੜ ਰੁਪਏ ਦੀ ਰਕਮ 000 ਹੋ ਗਈ। ਈ.ਡੀ. ਨੇ ਬੁੱਧਵਾਰ ਨੂੰ ਰਾਣਾ ਨੂੰ ਮਾਣਯੋਗ ਜੱਜ ਪੀ.ਪੀ. ਰਾਜਵੈਦ ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ ਕਰਕੇ ਇਹ ਜਾਣਕਾਰੀ ਅਦਾਲਤ ਨੂੰ ਦਿੱਤੀ ਅਤੇ ਦੱਸਿਆ ਕਿ ਮਾਮਲੇ ਦੀ ਸਾਨੂੰ ਡੂੰਘਾਈ ਨਾਲ ਜਾਂਚ ਕਰਨ ਦੀ ਲੋੜ। ਉਸ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਪੈਸਿਆਂ ਦੀ ਕਿਸ ਤਰ੍ਹਾਂ ਹੇਰਾ-ਫੇਰੀ ਹੋਈ। ਈ.ਡੀ. ਨੇ ਇਹ ਦਲੀਲ ਦੇ ਕੇ ਰਾਣਾ ਦੀ ਹਿਰਾਸਤ ਦੀ ਮਿਆਦ ਵਧਾਉਣ ਦੀ ਮੰਗ ਕੀਤੀ ਹੈ। ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਦੀ ਹਿਰਾਸਤ ਦੀ ਮਿਆਦ 16 ਮਾਰਚ ਤੱਕ ਵਧਾ ਦਿੱਤੀ। ਪਹਿਲਾਂ ਇਹ ਮਿਆਦ 11 ਮਾਰਚ ਤੱਕ ਦੀ ਸੀ।

ਕਈ ਥਾਵਾਂ 'ਤੇ ਹਨ ਜਾਇਦਾਦਾਂ

ਰਾਣਾ ਕਪੂਰ ਦੀ ਦੇਸ਼-ਵਿਦੇਸ਼ 'ਚ ਜਾਇਦਾਦ ਹੋਣ ਬਾਰੇ ਜਾਣਕਾਰੀ ਮਿਲੀ ਹੈ। ਦੇਹਰਾਦੂਨ ਤੋਂ ਮਿਲੀਆਂ ਖਬਰਾਂ ਮੁਤਾਬਕ ਯੈੱਸ ਬੈਂਕ ਦੇ ਸੰਚਾਲਕਾਂ ਦੀ ਉੱਤਰਾਖੰਡ ਵਿਚ ਵੀ ਭਾਰੀ ਜਾਇਦਾਦ ਹੈ। ਦੇਹਰਾਦੂਨ, ਹਰਿਦੁਆਰ, ਰੁਦਰਪ੍ਰਯਾਗ,ਨੈਨੀਤਾਲ, ਮਸੂਰੀ, ਚੰਪਾਵਤ ਅਤੇ ਉੱਤਰਕਾਸ਼ੀ ਵਿਚ ਯੈੱਸ ਬੈਂਕ ਦੇ ਮੁੱਖ ਸੰਚਾਲਕਾਂ ਨੇ ਅਚੱਲ ਜਾਇਦਾਦ ਦੀ ਵੱਡੀ ਪੱਧਰ 'ਤੇ ਖਰੀਦ ਕੀਤੀ ਹੈ।


Related News