ਰਾਜਸਥਾਨ ''ਚ ਛੋਲੇ ਅਤੇ ਸਰੋਂ ਦੀ ਖਰੀਦ ਸਮਰਥਨ ਮੁੱਲ ''ਤੇ ਕੀਤੀ ਜਾਵੇਗੀ

Monday, Mar 25, 2024 - 12:03 PM (IST)

ਅਜਮੇਰ - ਰਾਜਸਥਾਨ 'ਚ ਛੋਲੇ ਅਤੇ ਸਰ੍ਹੋਂ ਦੀ ਖਰੀਦ ਸਮਰਥਨ ਮੁੱਲ 'ਤੇ ਕੀਤੀ ਜਾਵੇਗੀ। ਅਜਮੇਰ ਜ਼ਿਲ੍ਹੇ ਵਿੱਚ ਕਿਸਾਨਾਂ ਦੀ ਰਜਿਸਟ੍ਰੇਸ਼ਨ ਐਤਵਾਰ ਤੋਂ ਸ਼ੁਰੂ ਕਰ ਦਿੱਤੀ ਗਈ ਸੀ। ਸਹਿਕਾਰਤਾ ਵਿਭਾਗ ਦੇ ਸਹਾਇਕ ਰਜਿਸਟਰਾਰ ਨਿਰੂਪਮ ਪਾਂਡੇ ਅਤੇ ਰਾਜਿੰਦਰ ਦਿਆਮਾ ਨੇ ਦੱਸਿਆ ਕਿ ਸਰ੍ਹੋਂ 5650 ਰੁਪਏ ਪ੍ਰਤੀ ਕੁਇੰਟਲ ਅਤੇ ਛੋਲੇ 5440 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖਰੀਦੇ ਜਾਣਗੇ। ਇਸ ਦੇ ਨਾਲ ਹੀ ਇਸ ਖਰੀਦ ਨੂੰ ਸ਼ੁਰੂ ਕਰਨ ਦੀ ਪ੍ਰਸਤਾਵਿਤ ਮਿਤੀ 1 ਅਪ੍ਰੈਲ, 2024 ਹੈ।

ਇਹ ਵੀ ਪੜ੍ਹੋ - ਮੈਕਲੋਡਗੰਜ ਘੁੰਮਣ ਗਏ ਪੰਜਾਬੀ ਮੁੰਡੇ ਨੂੰ ਕੁੱਟ-ਕੁੱਟ ਉਤਾਰਿਆ ਮੌਤ ਦੇ ਘਾਟ, 2 ਸਾਲ ਪਹਿਲਾ ਹੋਇਆ ਸੀ ਵਿਆਹ

ਸਮਰਥਨ ਮੁੱਲ 'ਤੇ ਫ਼ਸਲ ਵੇਚਣ ਲਈ ਅਜਮੇਰ ਅਤੇ ਕੇਕਰੀ ਜ਼ਿਲ੍ਹਿਆਂ ਵਿੱਚ ਕਿਸਾਨਾਂ ਦੀ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਕ ਜਨ ਆਧਾਰ ਤੋਂ ਸਿਰਫ਼ ਇੱਕ ਹੀ ਰਜਿਸਟ੍ਰੇਸ਼ਨ ਹੋਵੇਗੀ। ਇੱਕ ਰਜਿਸਟ੍ਰੇਸ਼ਨ ਤੋਂ ਵੱਧ ਤੋਂ ਵੱਧ 25 ਕੁਇੰਟਲ ਜਿਣਸ ਦੀ ਖਰੀਦ ਕੀਤੀ ਜਾਵੇਗੀ। ਰਜਿਸਟ੍ਰੇਸ਼ਨ ਤੋਂ ਬਾਅਦ ਕਿਸਾਨਾਂ ਨੂੰ ਉਨ੍ਹਾਂ ਦੇ ਮੋਬਾਈਲ ਫੋਨਾਂ 'ਤੇ ਤੋਲ ਦੀ ਮਿਤੀ ਬਾਰੇ ਇੱਕ ਸੁਨੇਹਾ ਪ੍ਰਾਪਤ ਹੋਵੇਗਾ। ਤੁਲਾਈ ਦੀ ਮਿਤੀ ਦੇ ਸੁਨੇਹੇ ਅਨੁਸਾਰ ਸਬੰਧਤ ਹੀ ਖਰੀਦ ਕੇਂਦਰ ਵਿਖੇ ਫ਼ਸਲ ਦੀ ਖਰੀਦ ਕੀਤੀ ਜਾਵੇਗੀ।

ਇਹ ਵੀ ਪੜ੍ਹੋ - ਹੋਲੀ ਵਾਲੇ ਦਿਨ ਲੱਗ ਰਿਹੈ ਸਾਲ ਦਾ ਪਹਿਲਾ 'ਚੰਦਰ ਗ੍ਰਹਿਣ', 100 ਸਾਲਾਂ ਬਾਅਦ ਬਣ ਰਿਹੈ ਅਜਿਹਾ ਸੰਯੋਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News