ਰੇਲਵੇ ਇਸ ਤਰ੍ਹਾਂ ਨਾਲ ਕੰਪਨੀਆਂ ਨੂੰ ਵਿਗਿਆਪਨ ਦੇ ਦੇਵੇਗੀ ਮੌਕਾ

Monday, Dec 31, 2018 - 09:43 AM (IST)

ਰੇਲਵੇ ਇਸ ਤਰ੍ਹਾਂ ਨਾਲ ਕੰਪਨੀਆਂ ਨੂੰ ਵਿਗਿਆਪਨ ਦੇ ਦੇਵੇਗੀ ਮੌਕਾ

ਨਵੀਂ ਦਿੱਲੀ — ਪੁਰਾਣੇ ਸਮੇਂ 'ਚ ਪ੍ਰਚਲਿਤ ਕਮੋਡਿਟੀ ਐਕਸਚੇਂਜ ਸਿਸਟਮ ਨੂੰ ਰੇਲਵੇ ਨਵੇਂ ਤਰੀਕੇ ਨਾਲ ਅਪਣਾਉਣ ਜਾ ਰਿਹਾ ਹੈ। ਇਸ ਦੇ ਤਹਿਤ ਕੰਪਨੀਆਂ ਨੂੰ ਵਸਤੂਆਂ ਅਤੇ ਸੇਵਾਵਾਂ ਦੇ ਬਦਲੇ ਟ੍ਰੇਨਾਂ ਵਿਚ ਵਿਗਿਆਪਨ ਦੇਣ ਦਾ ਮੌਕਾ ਦਿੱਤਾ ਜਾਵੇਗਾ। ਇਸ ਲਈ ਜੇਕਰ ਤੁਹਾਨੂੰ ਟ੍ਰੇਨ ਵਿਚ ਕਿਸੇ ਕੰਪਨੀ ਦੇ ਸਾਬਣ ਦਾ ਵਿਗਿਆਪਨ ਦਿਖਾਈ ਦੇਵੇ ਅਤੇ ਟਾਇਲਟ ਵਿਚ ਉਸੇ ਬ੍ਰਾਂਡ ਦਾ ਸਾਬਣ ਦੀ ਮਿਲੇ ਤਾਂ ਹੈਰਾਨ ਹੋਣ ਦੀ ਜ਼ਰੂਰਤ ਨਹੀਂ ਹੈ।

ਜਾਰੀ ਕੀਤੇ ਗਏ ਹਨ ਨਿਰਦੇਸ਼

ਇਸ ਸੰਬੰਧ ਵਿਚ ਰੇਲਵੇ ਦੇ ਸਾਰੇ ਜਨਰਲ ਮੈਨੇਜਰ ਨੂੰ 27 ਦਸੰਬਰ ਨੂੰ ਨਿਰਦੇਸ਼ ਜਾਰੀ ਕੀਤਾ ਗਿਆ ਹੈ। ਇਕ ਸੀਨੀਅਰ ਰੇਲਵੇ ਅਧਿਕਾਰੀ ਨੇ ਕਿਹਾ, 'ਅਸੀਂ ਇਕ ਅਣੌਖੇ ਵਿਚਾਰ ਨਾਲ ਤਜਰਬਾ ਕਰ ਰਹੇ ਹਾਂ। ਕਮੋਡਿਟੀ ਐਕਸਚੇਂਜ ਸਿਸਟਮ ਵਿਚ ਪੈਸਿਆਂ ਦਾ ਲੈਣ-ਦੇਣ ਨਹੀਂ ਹੁੰਦਾ। ਹਰ ਰੋਜ਼ ਲੱਖਾਂ ਲੋਕ ਟ੍ਰੇਨਾਂ ਵਿਚ ਸਫਰ ਕਰਦੇ ਹਨ। ਇਸ ਜ਼ਰੀਏ ਬ੍ਰਾਂਡਸ ਨੂੰ ਪਬਲੀਸਿਟੀ ਮਿਲੇਗੀ। ਇਹ ਉਨ੍ਹਾਂ ਲਈ ਦਿਲਚਸਪ ਹੋਵੇਗਾ।

ਸਿਸਟਮ ਅਨੁਸਾਰ

ਆਦੇਸ਼ ਵਿਚ ਕਿਹਾ ਗਿਆ ਹੈ ਕਿ ਜੇਕਰ ਇਕ ਕੋਚਿੰਗ ਡਿਪੋ ਅਫਸਰ(CDO) ਨੂੰ ਇਸ ਤਰ੍ਹਾਂ ਦਾ ਆਫਰ ਮਿਲਦਾ ਹੈ ਤਾਂ ਉਹ ਇਸਨੂੰ ਰੇਲਵੇ ਦੀ ਵੈਬਸਾਈਟ 'ਤੇ 21 ਦਿਨਾਂ ਲਈ ਪ੍ਰਦਰਸ਼ਿਤ ਕਰੇਗਾ ਤਾਂ ਜੋ ਇਸ ਤਰ੍ਹਾਂ ਦੇ ਉਤਪਾਦ 'ਚ ਦਿਲਚਸਪੀ ਰੱਖਣ ਵਾਲਿਆਂ ਦੂਜੀਆਂ ਪਾਰਟੀਆਂ ਨੂੰ ਵੀ ਬਰਾਬਰ ਦਾ ਮੌਕਾ ਮਿਲੇ। 

ਉਡੀਕ ਮਿਆਦ ਖਤਮ ਹੋਣ ਤੋਂ ਬਾਅਦ CDO ਇਕ ਪਾਰਟੀ ਦੀ ਚੋਣ ਕਰ ਸਕਦਾ ਹੈ। ਆਦੇਸ਼ ਵਿਚ ਇਹ ਵੀ ਕਿਹਾ ਗਿਆ ਹੈ ਕਿ ਸ਼ਰੂਆਤ 'ਚ ਇਸ ਤਰ੍ਹਾਂ ਦੇ ਵਿਗਿਆਪਨ ਦੇ ਲਈ CDO ਹਰੇਕ ਡੀਪੋ 'ਚ ਦੋ ਟ੍ਰੇਨਾਂ ਲਈ ਤਿੰਨ ਮਹੀਨੇ ਦੀ ਆਗਿਆ ਦੇ ਸਕਦਾ ਹੈ।

ਅਧਿਕਾਰੀ ਨੇ ਕਿਹਾ,'ਸ਼ੁਰੂਆਤ 'ਚ ਅਸੀਂ ਸੇਵਾ ਦੀ ਬਜਾਏ ਵਸਤੂ ਲੈਣ 'ਤੇ ਧਿਆਨ ਕੇਂਦਰਿਤ ਕਰਾਂਗੇ। ਕੰਪਨੀਆਂ ਧਨ ਦੇ ਸਥਾਨ 'ਤੇ ਆਪਣਾ ਉਤਪਾਦ ਆਫਰ ਕਰ ਸਕਦੀਆਂ ਹਨ। ਅਸੀਂ ਉਨ੍ਹਾਂ ਨੂੰ ਟ੍ਰੇਨਾਂ ਵਿਚ ਵਿਗਿਆਪਨ ਦਾ ਮੌਕਾ ਦਵਾਂਗੇ।'

ਕਿੱਥ ਲੱਗਣਗੇ ਵਿਗਿਆਪਨ

ਹਰ ਕੋਚ 'ਚ ਟਾਇਲਟ ਦੇ ਅੰਦਰ ਜਾਂ ਬਾਹਰ ਦਰਵਾਜ਼ੇ ਦੇ ਕੋਲ ਜ਼ਿਆਦਾ ਤੋਂ ਜ਼ਿਆਦਾ ਚਾਰ ਉਤਪਾਦ ਜਾਂ ਸਾਜ਼ੋ-ਸਮਾਨ ਦੇ ਸਾਇਨੇਜ ਲਗਾਏ ਜਾ ਸਕਦੇ ਹਨ। ਨਿਯਮਾਂ ਮੁਤਾਬਕ ਵਿਗਿਆਪਨ ਦਾ ਆਕਾਰ 6 ਇੰਚ * 6 ਇੰਚ ਹੋਵੇਗਾ।


Related News