22,000 ਵੈਗਨ ਦੀ ਖਰੀਦਾਰੀ ਦਾ ਟੈਂਡਰ ਲਿਆਏਗਾ ਰੇਲਵੇ
Wednesday, Jun 27, 2018 - 12:38 PM (IST)

ਨਵੀਂ ਦਿੱਲੀ—ਭਾਰਤੀ ਰੇਲਵੇ ਮੌਜੂਦਾ ਫਾਈਨੈਂਸ਼ੀਅਲ ਈਅਰ 'ਚ 22,000 ਵੈਗਨ ਦਾ ਆਪਣਾ ਸਭ ਤੋਂ ਵੱਡਾ ਟੈਂਡਰ ਲਿਆ ਰਿਹਾ ਹੈ ਜਿਸ ਦੀ ਕੀਮਤ ਘੱਟ ਤੋਂ ਘੱਟ 7,000 ਕਰੋੜ ਰੁਪਏ ਹੋਵੇਗੀ। ਆਡਰਸ ਰਿਵਰਸ ਈ-ਆਕਸ਼ਨ ਮਾਡਲ ਦੇ ਰਾਹੀਂ ਦਿੱਤੇ ਜਾਣਗੇ। ਜੇਕਰ ਸਭ ਤੋਂ ਘੱਟ ਰੇਟ ਆਫਰ ਕਰਨ ਵਾਲਾ ਬਿਡਰ ਸਮੂਚਾ ਆਰਡਰ ਨਹੀਂ ਲੈ ਪਾਏਗਾ ਤਾਂ ਦੂਜਾ ਸਭ ਤੋਂ ਘੱਟ ਰੇਟ ਆਫਰ ਕਰਨ ਵਾਲੇ ਨੂੰ ਫ੍ਰੈੱਸ਼ ਟੈਂਡਰ ਬਿਨ੍ਹਾਂ ਆਡਰ ਹਾਸਲ ਕਰਨ ਦਾ ਮੌਕਾ ਮਿਲੇਗਾ।
ਰੇਲਵੇ ਮਿਨੀਸਟਰੀ ਨੂੰ ਉਮੀਦ ਹੈ ਕਿ ਬਲਕ ਟੈਂਡਰ ਨਾਲ ਵੈਗੰਸ ਦੀ ਕਾਸਟ ਘੱਟ ਤੋਂ ਘੱਟ 15-20 ਫੀਸਦੀ ਘੱਟ ਪਏਗੀ। ਰੇਲਵੇ ਮਿਨੀਸਟਰੀ ਹਰ ਸਾਲ ਔਸਤਨ 8,000 ਵੈਗਨ ਖਰੀਦਦਾ ਹੈ।
ਮਿਨੀਸਟਰੀ ਦੇ ਇਕ ਅਫਸਰ ਨੇ ਕਿਹਾ ਕਿ ਇਹ ਸਾਈਜ਼ ਅਤੇ ਰਕਮ ਦੋਵਾਂ ਦੇ ਹਿਸਾਬ ਨਾਲ ਰੇਲਵੇ ਦਾ ਸਭ ਤੋਂ ਵੱਡਾ ਟੈਂਡਰ ਹੈ। ਬਲਕ ਟੈਂਡਰ ਫਿਊਚਰ ਡਿਮਾਂਡ ਨੂੰ ਧਿਆਨ 'ਚ ਰੱਖ ਕੇ ਕੱਢਿਆ ਜਾ ਰਿਹਾ ਹੈ। ਅਜੇ ਅਸੀਂ ਵੱਡੇ ਕਲਾਇੰਟਸ ਨੂੰ ਸਰਵਿਸ ਨਹੀਂ ਦੇ ਪਾਉਂਦੇ ਹਾਂ ਕਿਉਂਕਿ ਸਾਡੇ ਕੋਲ ਰੈਕ ਦੀ ਉਪਲੱਬਧ ਨਹੀਂ ਹੈ। ਮਿਨਸਟਰੀ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਬਲਕ ਕੰਜ਼ਿਊਮਰਸ ਲਈ ਪੂਰੇ ਸਾਲ ਰੈਕ ਉਪਲੱਬਧ ਹੋਵੇ।
ਰੇਲਵੇ ਮਿਨੀਸਟਰੀ ਪੀਊਸ਼ ਗੋਇਲ ਨੇ ਹਾਲ ਹੀ 'ਚ ਇੰਡਸਟਰੀ ਤੋਂ ਵੈਗਨ ਮੈਨਿਊਫੈਕਚਰਿੰਗ ਕੈਪੇਸਿਟੀ ਵਧਾਉਣ ਲਈ ਕਿਹਾ ਸੀ। ਗੋਇਲ ਨੇ ਕਿਹਾ ਸੀ ਕਿ ਅਜਿਹਾ ਨਹੀਂ ਹੋਣ 'ਤੇ ਮਿਨੀਸਟਰੀ ਦੇ ਕੋਲ ਵੈਗਨ ਇੰਪੋਰਟ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਵੇਗਾ। ਸਾਨੂੰ ਹਰ ਮਹੀਨੇ ਲਗਭਗ 1000 ਵੈਗਨ ਦੀ ਲੋੜ ਹੈ ਜਦਕਿ ਇੰਡਸਟਰੀ ਸਿਰਫ 400 ਮੁਹੱਈਆ ਕਰਵਾ ਪਾ ਰਹੀ ਹੈ।