ਗੁੱਡ ਨਿਊਜ਼ : ਸਰਕਾਰ ਵੱਲੋਂ 200 ਹੋਰ ਟਰੇਨਾਂ ਨੂੰ ਮਿਲੀ ਹਰੀ ਝੰਡੀ, ਜਾਣੋ ਨਵਾਂ ਨਿਯਮ

05/29/2020 10:43:26 AM

ਨਵੀਂ ਦਿੱਲੀ— ਭਾਰਤੀ ਰੇਲਵੇ ਨੇ 1 ਜੂਨ ਤੋਂ ਚੱਲਣ ਵਾਲੀਆਂ 200 ਟਰੇਨਾਂ ਦੇ ਨਾਲ-ਨਾਲ ਪਹਿਲਾਂ ਤੋਂ ਚੱਲ ਰਹੀਆਂ 30 ਵਿਸ਼ੇਸ਼ ਰਾਜਧਾਨੀ ਟਰੇਨਾਂ 'ਚ ਰਿਜ਼ਰਵੇਸ਼ਨ ਯਾਨੀ ਟਿਕਟ ਪੱਕੀ ਕਰਨ ਦੀ ਪੁਰਾਣੀ ਵਿਵਸਥਾ ਲਾਗੂ ਕਰ ਦਿੱਤੀ ਹੈ। ਹੁਣ 30 ਦਿਨ ਨਹੀਂ ਸਗੋਂ ਪੁਰਾਣੀ ਵਿਵਸਥਾ ਦੀ ਤਰਜ 'ਤੇ 120 ਦਿਨ ਪਹਿਲਾਂ ਰਿਜ਼ਰਵੇਸ਼ਨ ਕਰਵਾਈ ਜਾ ਸਕਦੀ ਹੈ। ਇਸ ਦੇ ਨਾਲ ਹੀ ਰੇਲਵੇ ਨੇ ਤਤਕਾਲ ਕੋਟਾ ਵੀ ਲਾਗੂ ਕਰ ਦਿੱਤਾ ਹੈ। ਭਾਰਤੀ ਰੇਲਵੇ ਵੱਲੋਂ 30 ਵਿਸ਼ੇਸ਼ ਰਾਜਧਾਨੀ ਗੱਡੀਆਂ ਅਤੇ 200 ਵਿਸ਼ੇਸ਼ ਮੇਲ ਅਤੇ ਐਕਸਪ੍ਰੈੱਸ ਰੇਲ ਗੱਡੀਆਂ 'ਚ ਰਿਜ਼ਰਵੇਸ਼ਨ ਦੇ ਨਿਯਮਾਂ 'ਚ ਸੋਧ ਕਰ ਦਿੱਤੀ ਗਈ ਹੈ। ਇਨ੍ਹਾਂ ਸੋਧਾਂ ਨੂੰ 31 ਮਈ ਨੂੰ ਸਵੇਰੇ 8 ਵਜੇ ਤੋਂ ਲਾਗੂ ਕਰ ਦਿੱਤਾ ਜਾਵੇਗਾ। ਇੰਨਾ ਹੀ ਨਹੀਂ ਇਨ੍ਹਾਂ ਸਾਰੀਆਂ 230 ਰੇਲ ਗੱਡੀਆਂ 'ਚ ਹੁਣ ਪਾਰਸਲ ਤੇ ਸਾਮਾਨ ਦੀ ਬੁਕਿੰਗ ਦੀ ਵੀ ਮਨਜ਼ੂਰੀ ਹੋਵੇਗੀ।

ਭਾਰਤੀ ਰੇਲਵੇ 1 ਜੂਨ 2020 ਤੋ ਦੇਸ਼ ਭਰ ਦੇ ਪ੍ਰਮੁੱਖ ਸ਼ਹਿਰਾਂ 'ਚ 200 ਯਾਤਰੀ ਟਰੇਨਾਂ ਨੂੰ ਚਲਾਉਣਾ ਸ਼ੁਰੂ ਕਰੇਗਾ। ਇਨ੍ਹਾਂ ਟਰੇਨਾਂ 'ਚ ਏ. ਸੀ. ਅਤੇ ਨਾਨ-ਏ. ਸੀ. ਕੋਚ ਹੋਣਗੇ। ਲਾਕਡਾਊਨ 'ਚ ਢਿੱਲ ਦੇ ਮੱਦੇਨਜ਼ਰ ਰੇਲ ਸੇਵਾਵਾਂ ਦੀ ਬਹਾਲੀ ਕੀਤੀ ਜਾ ਰਹੀ ਹੈ।
ਰੇਲਵੇ ਮੰਤਰਾਲਾ ਨੇ ਕਿਹਾ ਕਿ 200 ਵਿਸ਼ੇਸ਼ ਅਤੇ 30 ਰਾਜਧਾਨੀ ਰੇਲ ਗੱਡੀਆਂ ਲਈ ਤਤਕਾਲ ਕੋਟਾ ਬਹਾਲ ਕੀਤਾ ਜਾ ਰਿਹਾ ਹੈ। ਇਨ੍ਹਾਂ ਰੇਲ ਗੱਡੀਆਂ ਲਈ ਟਿਕਟਾਂ 120 ਦਿਨ ਪਹਿਲਾਂ ਬੁੱਕ ਕੀਤੀਆਂ ਜਾ ਸਕਦੀਆਂ ਹਨ। ਸੜਕ ਨਾਲ ਲੱਗਦੇ ਸਟੇਸ਼ਨਾਂ ਲਈ ਤਤਕਾਲ ਟਿਕਟ ਬੁਕਿੰਗ ਰੈਗੂਲਰ ਸਮੇਂ 'ਤੇ ਚੱਲਣ ਵਾਲੀਆਂ ਗੱਡੀਆਂ ਦੀ ਤਰ੍ਹਾਂ ਹੀ ਹੋਵੇਗੀ।

ਮੰਤਰਾਲਾ ਨੇ ਬਿਆਨ“'ਚ ਕਿਹਾ, ''ਰੇਲਵੇ ਮੰਤਰਾਲਾ ਨੇ ਸਾਰੀਆਂ ਵਿਸ਼ੇਸ਼ ਟਰੇਨਾਂ 'ਚ ਬੁਕਿੰਗ 30 ਦਿਨਾਂ ਪਹਿਲਾਂ ਤੋਂ ਵਧਾ ਕੇ 120 ਦਿਨਾਂ ਪਹਿਲਾਂ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ਸਾਰੀਆਂ 230 ਰੇਲ ਗੱਡੀਆਂ 'ਚ ਪਾਰਸਲ ਅਤੇ ਸਾਮਾਨ ਦੀ ਬੁਕਿੰਗ ਦੀ ਇਜਾਜ਼ਤ ਹੋਵੇਗੀ।''


Sanjeev

Content Editor

Related News