ਰੇਲਵੇ ਨੇ ਗਲਤ ਅੰਕੜਿਆਂ ਨਾਲ ਆਰਥਿਕ ਸਥਿਤੀ ਬਿਹਤਰ ਦਿਖਾਈ - CAG

Thursday, Sep 24, 2020 - 06:40 PM (IST)

ਨਵੀਂ ਦਿੱਲੀ — ਕੰਟਰੋਲਰ ਐਂਡ ਆਡੀਟਰ ਜਨਰਲ ਆਫ਼ ਇੰਡੀਆ (ਕੈਗ) ਨੇ ਰੇਲਵੇ ਦੀ ਆਰਥਿਕ ਸਥਿਤੀ 'ਤੇ ਚਿੰਤਾ ਜ਼ਾਹਰ ਕੀਤੀ ਹੈ। ਕੈਗ ਨੇ ਰੇਲਵੇ ਦੇ ਆਰਥਿਕ ਹਾਲਾਤ ਨਾਲ ਜੁੜੀ ਆਪਣੀ ਰਿਪੋਰਟ ਬੁੱਧਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ ਵਿਚ ਪੇਸ਼ ਕੀਤੀ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ   ਰੇਲਵੇ ਦੇ ਆਰਥਿਕ ਹਾਲਾਤ ਨਾਲ ਜੁੜੀ ਆਪਣੀ ਰਿਪੋਰਟ ਬੁੱਧਵਾਰ ਨੂੰ ਸੰਸਦ ਦੇ ਦੋਵਾਂ ਸਦਨਾਂ 'ਚ ਪੇਸ਼ ਕੀਤੀ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਰੇਲਵੇ ਨੇ ਸਾਲ 2018-19 'ਚ ਆਪਣਾ ਕਾਰਜਸ਼ੀਲ ਅਨੁਪਾਤ 97.27 ਦਰਸਾਇਆ ਹੈ। ਹਾਲਾਂਕਿ ਰੇਲਵੇ ਦਾ ਟੀਚਾ ਓਪਰੇਟਿੰਗ ਅਨੁਪਾਤ ਨੂੰ 92.8 'ਤੇ ਰੱਖਣਾ ਸੀ। ਫਿਰ ਵੀ ਰੇਲਵੇ ਦੁਆਰਾ ਦਰਸਾਏ ਗਏ ਅੰਕੜਿਆਂ ਲਈ ਗਲਤ ਤਰੀਕਾ ਅਪਣਾਇਆ ਗਿਆ ਹੈ।

ਭਵਿੱਖ ਦੀ ਕਮਾਈ ਦੇ ਅੰਕੜਿਆਂ ਨੂੰ ਵੀ ਸ਼ਾਮਲ ਕੀਤਾ

ਰੇਲਵੇ ਨੇ ਐਨ.ਟੀ.ਪੀ.ਸੀ. ਅਤੇ ਕੌਂਕੋਰ ਤੋਂ ਭਵਿੱਖ 'ਚ ਮਿਲਣ ਵਾਲੇ 8,351 ਕਰੋੜ ਦਾ ਭਾੜਾ ਆਪਣੇ ਖਾਤੇ ਵਿਚ ਜੋੜਿਆ ਹੈ। ਇਸ ਤਰ੍ਹਾਂ ਨਾਲ ਖਾਤਿਆਂ ਵਿਚ ਰੇਲਵੇ ਦੀ ਕਮਾਈ ਵਧੇਰੇ ਦਿਖਾਈ ਗਈ। ਜੇ ਇਹ ਨਹੀਂ ਕੀਤਾ ਜਾਂਦਾ ਤਾਂ ਅਸਲ ਵਿਚ ਰੇਲਵੇ ਦਾ ਓਪਰੇਟਿੰਗ ਅਨੁਪਾਤ ਸਾਲ 2018 ਲਈ 101.77 ਰਿਹਾ ਹੈ। ਭਾਵ ਉਸ ਸਮੇਂ ਦੌਰਾਨ ਰੇਲਵੇ ਨੇ 100 ਰੁਪਏ ਕਮਾਉਣ ਲਈ ਲਗਭਗ 102 ਰੁਪਏ ਖਰਚ ਕੀਤੇ। ਰੇਲਵੇ ਦੀ ਆਰਥਿਕ ਸਥਿਤੀ ਨੂੰ ਓਪਰੇਟਿੰਗ ਅਨੁਪਾਤ ਤੋਂ ਹੀ ਸਮਝਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: ਮੂਡੀਜ਼ ਨੇ ਪਹਿਲੀ ਵਾਰ ਘਟਾਈ ਕੁਵੈਤ ਦੀ ਦਰਜਾਬੰਦੀ, ਪਸਰਿਆ ਆਰਥਿਕ ਸੰਕਟ

7 ਹਜ਼ਾਰ ਕਰੋੜ ਤੋਂ ਵੱਧ ਦਾ ਘਾਟਾ

ਕੈਗ ਦੇ ਅਨੁਸਾਰ ਰੇਲਵੇ ਨੇ ਕਮਾਈ ਦੇ ਅੰਕੜੇ ਗਲਤ ਢੰਗ ਨਾਲ ਪੇਸ਼ ਕਰਕੇ ਆਪਣਾ ਮੁਨਾਫ਼ਾ 3773.86 ਕਰੋੜ ਦਾ ਦਿਖਾਇਆ। ਜਦਕਿ ਇਸ ਵਿੱਤੀ ਸਾਲ ਵਿਚ ਉਸ ਦੀ ਵਿਕਾਸ ਦਰ ਨਕਾਰਾਤਮਕ ਰਹੀ ਹੈ। ਕੈਗ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਜੇ ਰੇਲਵੇ ਨੇ ਸਹੀ ਅੰਕੜੇ ਦਿਖਾਏ ਹੁੰਦੇ ਤਾਂ ਇਸ ਨੂੰ ਤਕਰੀਬਨ 7335 ਕਰੋੜ ਦਾ ਨੁਕਸਾਨ ਹੋਇਆ ਹੈ।

ਰੇਲਵੇ ਨੂੰ ਐਲਆਈਸੀ ਤੋਂ ਪੂਰਾ ਲੋਨ ਨਹੀਂ ਮਿਲਿਆ

ਕੈਗ ਨੇ ਆਪਣੀ ਰਿਪੋਰਟ ਵਿਚ ਇਹ ਵੀ ਕਿਹਾ ਹੈ ਕਿ ਰੇਲਵੇ ਨੇ 2015-16 ਵਿਚ ਐਲ.ਆਈ.ਸੀ. ਨਾਲ 5 ਸ3ਲ 'ਚ 1.5 ਲੱਖ ਕਰਜ਼ਾ ਲੈਣ ਦਾ ਕਰਾਰ ਕੀਤਾ ਸੀ। ਇਹ ਰਕਮ 2015 ਤੋਂ 2020 ਵਿਚਕਾਰ ਪ੍ਰਾਪਤ ਕੀਤੀ ਜਾਣੀ ਚਾਹੀਦੀ ਸੀ। ਪਰ ਰੇਲਵੇ 2015 ਤੋਂ 2019 ਤੱਕ ਸਿਰਫ 16,200 ਕਰੋੜ ਰੁਪਏ ਲੈਣ ਵਿਚ ਸਫਲ ਰਿਹਾ।

ਰੇਲਵੇ ਪ੍ਰਾਜੈਕਟਾਂ ਦੇ ਮੁਕੰਮਲ ਹੋਣ ਵਿਚ ਦੇਰੀ 

ਇਸ ਤੋਂ ਇਲਾਵਾ ਰੇਲਵੇ ਪ੍ਰਾਜੈਕਟਾਂ ਵਿਚ ਦੇਰੀ ਬਾਰੇ ਰਿਪੋਰਟ ਵਿਚ ਚਿੰਤਾ ਜ਼ਾਹਰ ਕੀਤੀ ਗਈ ਹੈ। ਇਸਦੇ ਲਈ ਜ਼ੋਨਲ ਰੇਲਵੇ ਦੀ ਯੋਗਤਾ 'ਤੇ ਸਵਾਲ ਖੜ੍ਹੇ ਕੀਤੇ ਗਏ ਹਨ  ਅਤੇ ਰੇਲਵੇ ਬੋਰਡ ਨੂੰ ਵੀ ਇਸ ਲਈ ਨਿਸ਼ਾਨਾ ਬਣਾਇਆ ਗਿਆ ਹੈ।

ਇਹ ਵੀ ਪੜ੍ਹੋ: ਟਰੰਪ ਦਾ ਦਾਅਵਾ - ਜਲਦ Johnson & Johnson ਦੀ ਕੋਰੋਨਾ ਦੀ ਦਵਾਈ ਕਰੇਗੀ ਕਮਾਲ

ਰੇਲਵੇ ਕੋਲੇ ਦੀ ਢੋਆ-ਢੁਆਈ ਤੋਂ ਸਭ ਤੋਂ ਵੱਧ ਕਮਾਈ 

ਕੈਗ ਦਾ ਕਹਿਣਾ ਹੈ ਕਿ ਰੇਲਵੇ ਕੋਲੇ ਦੀ ਢੋਆ-ਢੁਆਈ ਤੋਂ ਸਭ ਤੋਂ ਵੱਧ ਕਮਾਈ ਕਰਦਾ ਹੈ। ਇਹ ਉਸਦੀ ਭਾੜੇ ਦੀ ਕਮਾਈ ਦਾ ਅੱਧਾ ਹਿੱਸਾ ਹੈ। ਰੇਲਵੇ ਕੋਲੇ ਦੀ ਢੋਆ- ਢੁਆਈ 'ਤੇ ਬਹੁਤ ਨਿਰਭਰ ਕਰਦਾ ਹੈ ਅਤੇ ਇਸ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਇਸ ਦੀ ਕਮਾਈ 'ਤੇ ਬਹੁਤ ਪ੍ਰਭਾਵ ਪਾ ਸਕਦੀ ਹੈ।

ਇਹ ਵੀ ਪੜ੍ਹੋ:  ਸਿਰਫ਼ 1 ਰੁਪਏ 'ਚ ਘਰ ਲੈ ਜਾਓ ਸਕੂਟਰ ਜਾਂ ਮੋਟਰ ਸਾਈਕਲ, ਇਹ ਬੈਂਕ ਦੇ ਰਿਹੈ ਸਹੂਲਤ


Harinder Kaur

Content Editor

Related News