ਖੇਤੀਬਾੜੀ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨਾਂ ਕਾਰਨ ਰੇਲਵੇ ਨੂੰ 200 ਕਰੋੜ ਦਾ ਘਾਟਾ

Saturday, Oct 10, 2020 - 09:17 PM (IST)

ਖੇਤੀਬਾੜੀ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨਾਂ ਕਾਰਨ ਰੇਲਵੇ ਨੂੰ 200 ਕਰੋੜ ਦਾ ਘਾਟਾ

ਨਵੀਂ ਦਿੱਲੀ— ਕਿਸਾਨਾਂ ਵਲੋਂ ਖੇਤੀਬਾੜੀ ਕਾਨੂੰਨਾਂ ਖ਼ਿਲਾਫ਼ ਅਨਿਸ਼ਚਿਤਕਾਲ ਵਿਰੋਧ ਜਾਰੀ ਰਹਿਣ ਕਾਰਨ ਪੰਜਾਬ ’ਚ ਟੋਲ ਪਲਾਜ਼ਾ, ਰੇਲਵੇ ਜੰਕਸ਼ਨ ਅਤੇ ਫਿਊਲ ਸਟੇਸ਼ਨਾਂ ’ਤੇ ਮਾਲੀ ਘਾਟਾ ਵਧ ਰਿਹਾ ਹੈ। ਵਿਰੋਧ ਪ੍ਰਦਰਸ਼ਨ ਨਾਲ ਰੇਲਵੇ ਨੂੰ 200 ਕਰੋੜ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ। ਭਾਰਤੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਦੇ ਅੰਕੜਿਆਂ ਤੋਂ ਇਹ ਪਤਾ ਲੱਗਾ ਹੈ।

7 ਅਕਤੂਬਰ ਤੱਕ ਯਾਤਰੀਆਂ ਨੂੰ 55 ਲੱਖ ਰੁਪਏ ਦਾ ਰਿਫੰਡ ਕੀਤਾ ਗਿਆ ਹੈ। ਇਸ ਦਰਮਿਆਨ ਪੰਜਾਬ ’ਚ 8 ਅਕਤੂਬਰ ਤੱਕ ਐੱਨ. ਐੱਚ. ਏ. ਆਈ. ਨੂੰ ਲਗਭਗ 7.5 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਹਰਿਆਣਾ ’ਚ ਬਲਾਕ ਕੀਤੇ ਗਏ ਟੋਲ ਪਲਾਜ਼ਾ ਨੇ ਐੱਨ. ਐੱਚ. ਏ. ਆਈ. ਨੂੰ 3.5 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ ਹੈ, ਜਿਸ ਨਾਲ ਦੋਹਾਂ ਸੂਬਿਆਂ ’ਚ 11 ਕਰੋੜ ਰੁਪਏ ਤੱਕ ਰਾਜਮਾਰਗ ਅਥਾਰਿਟੀ ਦਾ ਕੁਲ ਨੁਕਸਾਨ ਹੋਇਆ ਹੈ।

ਕਿਸਾਨਾਂ ਨੇ ਪੰਜਾਬ ’ਚ 33 ਵੱਖ-ਵੱਖ ਸਥਾਨਾਂ ’ਤੇ ਰੇਲ ਪਟੜੀਆਂ ਨੂੰ ਬੰਦ ਕਰ ਦਿੱਤਾ ਹੈ, ਜਿਸ ਕਾਰਨ ਯਾਤਰੀ ਅਤੇ ਮਾਲ ਗੱਡੀਆਂ ਪੰਜਾਬ ’ਚ ਆ ਨਹੀਂ ਸਕਦੀਆਂ ਹਨ। ਉੱਤਰੀ ਰੇਲਵੇ ਤੋਂ ਮਿਲੀ ਜਾਣਕਾਰੀ ਮੁਤਾਬਕ 24 ਸਤੰਬਰ ਨੂੰ ਰੇਲ ਰੋਕੋ ਸ਼ੁਰੂ ਹੋਣ ਤੋਂ ਪਹਿਲਾਂ ਰੋਜ਼ਾਨਾ ਲਗਭਗ 28 ਮਾਲਗੱਡੀਆਂ ਅਤੇ 14 ਯਾਤਰੀ ਟਰੇਨਾਂ ਪੰਜਾਬ ਤੋਂ ਚੱਲ ਰਹੀਆਂ ਸਨ। ਫਿਰੋਜ਼ਪੁਰ ਡਿਵੀਜ਼ਨ ਜੋ ਪੂਰੇ ਪੰਜਾਬ ਦੀ ਦੇਖਰੇਖ ਕਰਦਾ ਹੈ, ਸੂਬੇ ਤੋਂ ਰੋਜ਼ਾਨਾ ਲਗਭਗ 14 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰ ਰਿਹਾ ਸੀ ਜੋ ਇਥੋਂ ਦੂਜੇ ਸੂਬਿਆਂ ਨੂੰ ਭਾਰੀ ਮਾਤਰਾ ’ਚ ਖੁਰਾਕ ਸਮੱਗਰੀ ਪਹੁੰਚਾ ਰਿਹਾ ਹੈ। ਇਸ ਲਈ ਪਿਛਲੇ 15 ਦਿਨਾਂ ’ਚ ਲਗਭਗ 200 ਕਰੋੜ ਰੁਪਏ ਦਾ ਨੁਕਸਾਨ ਮਾਲ ਢੁਆਈ ਦੀ ਆਮਦਨ ਦੇ ਹਿਸਾਬ ਨਾਲ ਹੋਇਆ ਹੈ। ਸਤੰਬਰ ’ਚ ਪੰਜਾਬ ਤੋਂ 650 ਮਾਲਗੱਡੀਆਂ ਨੂੰ 23 ਸਤੰਬਰ ਤੱਕ ਭੇਜਿਆ ਗਿਆ, ਜਿਸ ਨਾਲ ਰੇਲਵੇ ਨੂੰ ਮਾਲੀਏ ਦੇ ਰੂਪ ’ਚ 327 ਕਰੋੜ ਰੁਪਏ ਦੀ ਆਮਦਨ ਹੋਈ ਜੋ ਸਤੰਬਰ 2019 ਦੀ ਤੁਲਨਾ ’ਚ 114 ਫੀਸਦੀ ਵੱਧ ਸੀ।

 


author

Sanjeev

Content Editor

Related News