ਰੇਲਵੇ ਨੇ IRCTC ਦੇ ਹੱਥੀਂ ਸੌਂਪਿਆ ਤੇਜਸ ਦਾ ਸੰਚਾਲਨ, ਕਿਰਾਇਆ ਵੀ ਕਰੇਗੀ ਤੈਅ

08/21/2019 12:20:10 PM

ਨਵੀਂ ਦਿੱਲੀ—ਰੇਲਵੇ ਨੇ ਕੁਝ ਖਾਸ ਟਰੇਨਾਂ ਨੂੰ ਨਿੱਜੀ ਹੱਥਾਂ 'ਚ ਸੌਂਪਣ ਦਾ ਫੈਸਲਾ ਕੀਤਾ ਹੈ। ਇਸ ਕ੍ਰਮਵਾਰ 'ਚ ਰੇਲਵੇ ਨੇ ਅਹਿਮਦਾਬਾਦ-ਮੁੰਬਈ ਸੈਂਟਰਲ ਤੇਜਸ ਐਕਸਪ੍ਰੈੱਸ ਅਤੇ ਦਿੱਲੀ-ਲਖਨਊ ਤੇਜਸ ਐਕਸਪ੍ਰੈੱਸ ਦਾ ਸੰਚਾਲਨ ਉਪਯੋਗਤਾ ਮਾਮਲਿਆਂ ਦੇ ਤੌਰ 'ਤੇ ਆਈ.ਆਰ.ਸੀ.ਟੀ.ਸੀ. ਨੂੰ ਸੌਂਪਿਆ ਜਾਵੇਗਾ। ਸੁਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਨ੍ਹਾਂ ਟਰੇਨਾਂ ਦਾ ਕਿਰਾਇਆ ਮੰਗ ਆਧਾਰਿਤ (ਡਾਇਨਾਮਿਕ) ਹੋਵੇਗਾ ਅਤੇ ਇਸ ਨੂੰ ਆਈ.ਆਰ.ਸੀ.ਟੀ.ਸੀ. ਤੈਅ ਕਰੇਗਾ।
ਰੇਲਵੇ ਨੇ ਇਹ ਵੀ ਕਿਹਾ ਕਿ ਆਈ.ਆਰ.ਸੀ.ਟੀ.ਸੀ. ਨੂੰ ਸੌਂਪੀਆਂ ਗਈਆਂ, ਟਰੇਨਾਂ 'ਚ ਟਿਕਟ ਜਾਂਚ ਦਾ ਕਾਰਜ ਰੇਲਵੇ ਸਟਾਫ ਵਲੋਂ ਨਹੀਂ ਕੀਤਾ ਜਾਵੇਗਾ। ਇਨ੍ਹਾਂ ਟਰੇਨਾਂ ਦਾ ਇਕ ਵੱਖਰੀ ਤਰ੍ਹਾਂ ਦਾ ਨੰਬਰ ਹੋਵੇਗਾ ਅਤੇ ਇਨ੍ਹਾਂ ਨੂੰ ਰੇਲਵੇ ਸਟਾਫ-ਲੋਕੋ, ਪਾਇਲਟ, ਗਾਰਡ ਅਤੇ ਸਟੇਸ਼ਨ ਮਾਸਟਰ ਵਲੋਂ ਸੰਚਾਲਿਤ ਕੀਤਾ ਜਾਵੇਗਾ।
ਸੂਤਰਾਂ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਟਰੇਨਾਂ ਦੀਆਂ ਸੇਵਾਵਾਂ ਸ਼ਤਾਬਦੀ ਐਕਸਪ੍ਰੈੱਸ ਟਰੇਨਾਂ ਵਰਗੀਆਂ ਹੀ ਹੋਣਗੀਆਂ ਅਤੇ ਇਨ੍ਹਾਂ ਨੂੰ ਉਸ ਤਰ੍ਹਾਂ ਦੀ ਪਹਿਲ ਦਿੱਤੀ ਜਾਵੇਗੀ। ਵਿਸ਼ਵ ਪੱਧਰੀ ਯਾਤਰੀ ਸੇਵਾ ਉਪਲੱਬਧ ਕਰਵਾਉਣ ਲਈ ਨਿੱਜੀ ਸੰਚਾਲਕਾਂ ਨੂੰ ਲਿਆਉਣ ਦਾ ਪ੍ਰਸਤਾਵ ਰੇਲਵੇ ਵਲੋਂ ਇਸ ਦੀ 100 ਦਿਨ ਦੀ ਯੋਜਨਾ 'ਚ ਲਿਆਂਦਾ ਗਿਆ ਸੀ। ਸੂਤਰਾਂ ਨੇ ਕਿਹਾ ਕਿ ਦੋ ਤੇਜਸ ਟਰੇਨਾਂ ਆਈ.ਆਰ.ਸੀ.ਟੀ.ਸੀ. ਨੂੰ ਸੌਂਪਣਾ ਉਸ ਦਿਸ਼ਾ 'ਚ ਪਹਿਲਾਂ ਕਦਮ ਹੈ।


Aarti dhillon

Content Editor

Related News