ਇਸ ਰੇਲ ਗੱਡੀ 'ਚ ਯਾਤਰੀਆਂ ਨੂੰ ਮਿਲੇਗੀ ਕੋਰੋਨਾ ਕਿੱਟ, ਹਰ ਮੁਸਾਫ਼ਰ ਦੀ ਹੋਵੇਗੀ ਥਰਮਲ ਸਕ੍ਰੀਨਿੰਗ

Thursday, Oct 08, 2020 - 06:35 PM (IST)

ਇਸ ਰੇਲ ਗੱਡੀ 'ਚ ਯਾਤਰੀਆਂ ਨੂੰ ਮਿਲੇਗੀ ਕੋਰੋਨਾ ਕਿੱਟ, ਹਰ ਮੁਸਾਫ਼ਰ ਦੀ ਹੋਵੇਗੀ ਥਰਮਲ ਸਕ੍ਰੀਨਿੰਗ

ਨਵੀਂ ਦਿੱਲੀ — ਕੋਰੋਨਾ ਆਫ਼ਤ ਨੇ ਦੁਨੀਆ ਭਰ ਦੀ ਕਾਰਜਸ਼ੀਲਤਾ ਅਤੇ ਜੀਵਨਸ਼ੈਲੀ ਵਿਚ ਇੱਕ ਵੱਡਾ ਬਦਲਾਅ ਲਿਆਂਦਾ ਹੈ। ਰੇਲਵੇ ਵਿਭਾਗ ਨੇ ਕੋਰੋਨਾ ਕਾਰਨ ਰੇਲ ਗੱਡੀਆਂ ਦੇ ਸੰਚਾਲਨ ਵਿਚ ਬਹੁਤ ਸਾਰੇ ਨਿਯਮਾਂ ਅਤੇ ਸਾਵਧਾਨੀਆਂ ਨੂੰ ਸ਼ਾਮਲ ਕੀਤਾ ਹੈ। ਤਾਲਾਬੰਦੀ ਦੌਰਾਨ ਰੇਲ ਗੱਡੀਆਂ ਦਾ ਸੰਚਾਲਨ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਸੀ। ਉਦੋਂ ਤੋਂ ਬਹੁਤ ਸਾਰੀਆਂ ਨਿਯਮਤ ਰੇਲ ਗੱਡੀਆਂ ਨਹੀਂ ਚੱਲ ਰਹੀਆਂ ਸਨ। ਇਸ ਤੋਂ ਬਾਅਦ 1 ਮਈ ਤੋਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ ਹਨ। ਹੁਣ ਰੇਲ ਮੰਤਰਾਲੇ (ਐਮਓਆਰ) ਅਧੀਨ ਆਉਂਦੇ ਪੀ.ਐਸ.ਯੂ. ਆਈ.ਆਰ.ਸੀ.ਟੀ.ਸੀ. ਨੇ ਤੇਜਸ ਟ੍ਰੇਨ ਚਲਾਉਣ ਦਾ ਫੈਸਲਾ ਕੀਤਾ ਹੈ। ਦੱਸ ਦੇਈਏ ਕਿ ਤੇਜਸ ਐਕਸਪ੍ਰੈਸ ਰੇਲ ਗੱਡੀਆਂ 17 ਅਕਤੂਬਰ ਤੋਂ ਚੱਲਣਗੀਆਂ।

ਬੋਰਡਿੰਗ ਤੋਂ ਪਹਿਲਾਂ ਕੀਤੀ ਜਾਏਗੀ ਥਰਮਲ ਸਕ੍ਰੀਨਿੰਗ 

ਯਾਤਰੀਆਂ ਦੀ ਮੰਗ ਦੇ ਮੱਦੇਨਜ਼ਰ ਤੇਜਸ ਰੇਲ ਗੱਡੀ 17 ਅਕਤੂਬਰ ਤੋਂ ਲਖਨਊ-ਨਵੀਂ ਦਿੱਲੀ ਅਤੇ ਅਹਿਮਦਾਬਾਦ-ਮੁੰਬਈ ਦਰਮਿਆਨ ਚੱਲੇਗੀ। ਇਨ੍ਹਾਂ ਦੋਵਾਂ ਕਾਰਪੋਰੇਟ ਰੇਲ ਗੱਡੀਆਂ ਵਿਚ ਯਾਤਰੀਆਂ ਨੂੰ ਕੋਵਿਡ -19 ਸੁਰੱਖਿਆ ਕਿੱਟ ਦਿੱਤੀ ਜਾਵੇਗੀ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੋਵਿਡ -19 ਸੇਫਟੀ ਕਿੱਟ ਰੇਲ ਯਾਤਰੀਆਂ ਨੂੰ ਦਿੱਤੀ ਜਾਵੇਗੀ। ਕੋਵਿਡ -19 ਸੁਰੱਖਿਆ ਕਿੱਟ ਵਿਚ ਇੱਕ ਬੋਤਲ ਹੈਂਡ ਸੈਨੀਟਾਈਜ਼ਰ, ਇੱਕ ਮਾਸਕ, ਇੱਕ ਫੇਸ ਸ਼ੀਲਡ ਅਤੇ ਦਸਤਾਨੇ ਦੀ ਇੱਕ ਜੋੜੀ ਹੋਵੇਗੀ। ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਹਰੇਕ ਯਾਤਰੀ ਦੀ ਜਾਂਚ ਕੀਤੀ ਜਾਏਗੀ। ਇਸਦੇ ਲਈ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕਰਨੀ ਪਵੇਗੀ ਤਾਂ ਜੋ ਕੋਈ ਵੀ ਕੋਰੋਨਾ ਸੰਕਰਮਿਤ ਯਾਤਰਾ ਨਾ ਕਰ ਸਕੇ।

ਇਹ ਵੀ ਪੜ੍ਹੋ-  5 ਰੁਪਏ ਦੇ ਕੈਪਸੂਲ ਨਾਲ ਖ਼ਤਮ ਹੋਵੇਗਾ ਪਰਾਲੀ ਸਾੜਨ ਦਾ ਝੰਜਟ! ਜ਼ਮੀਨ ਬਣੇਗੀ ਉਪਜਾਊ

ਯਾਤਰੀਆਂ ਨੂੰ ਵੀ ਇਨ੍ਹਾਂ ਨਿਯਮਾਂ ਕਰਨੀ ਹੋਵੇਗੀ ਪਾਲਣਾ 

ਆਈ.ਆਰ.ਸੀ.ਟੀ.ਸੀ. ਅਨੁਸਾਰ ਸਾਰੇ ਯਾਤਰੀਆਂ ਨੂੰ ਕੋਵਿਡ -19 ਪ੍ਰੋਟੋਕੋਲ ਨਾਲ ਜੁੜੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸਓਪੀ) ਦੀ ਪਾਲਣਾ ਕਰਨੀ ਹੋਵੇਗੀ। ਯਾਤਰੀ ਕਿਸੇ ਨਾਲ ਵੀ ਆਪਣੀਆਂ ਸੀਟਾਂ ਦਾ ਆਦਾਨ-ਪ੍ਰਦਾਨ ਨਹੀਂ ਕਰ ਸਕਣਗੇ। ਫੇਸ ਕਵਰ ਜਾਂ ਫੇਸ ਮਾਸਕ ਪਾਉਣਾ ਸਾਰੇ ਯਾਤਰੀਆਂ ਅਤੇ ਸਟਾਫ ਲਈ ਲਾਜ਼ਮੀ ਹੋਵੇਗਾ। ਸਾਰੇ ਯਾਤਰੀਆਂ ਨੂੰ ਅਰੋਗਿਆ ਸੇਤੂ ਐਪ ਨੂੰ ਡਾਊਨਲੋਡ ਕਰਨਾ ਪਏਗਾ। ਜਦੋਂ ਰੇਲ ਮੁਲਾਜ਼ਮ ਇਸ ਦੀ ਮੰਗ ਕਰਨ ਤਾਂ ਉਨ੍ਹਾਂ ਨੂੰ ਐਪ ਵਿਚ ਆਪਣੀ ਸਥਿਤੀ ਦਰਸਾਉਣੀ ਹੋਵੇਗੀ। ਇਸ ਦੇ ਲਈ ਟਿਕਟਾਂ ਦੀ ਬੁਕਿੰਗ ਦੌਰਾਨ ਹੀ ਯਾਤਰੀਆਂ ਨੂੰ ਸਾਰੀ ਲੋੜੀਂਦੀ ਜਾਣਕਾਰੀ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ- ਦੀਵਾਲੀ ਤੋਂ ਪਹਿਲਾਂ ਸਸਤੇ ਹੋਏ ਇਹ ਸੁੱਕੇ ਮੇਵੇ, ਜਾਣੋ ਬਦਾਮ,ਕਾਜੂ ਅਤੇ ਪਿਸਤੇ ਦਾ ਭਾਅ

ਗੱਡੀਆਂ ਵਿਚ ਰੱਖਿਆ ਜਾਵੇਗਾ ਸਫਾਈ ਦਾ ਧਿਆਨ

ਦੇਸ਼ ਦੀ ਪਹਿਲੀ ਪ੍ਰਾਈਵੇਟ ਟ੍ਰੇਨ ਵਿਚ ਪੈਂਟਰੀ ਕਾਰ ਅਤੇ ਪਖਾਨੇ ਦੁਆਲੇ ਸਫਾਈ ਅਤੇ ਕੀਟਾਣੂ-ਰਹਿਤ ਵਿਵਸਥਾ ਦਾ ਖ਼ਾਸ ਧਿਆਨ ਰੱਖਿਆ ਜਾਵੇਗਾ। ਇਸ ਲਈ ਨਿਯੁਕਤ ਕੀਤਾ ਗਿਆ ਸਟਾਫ ਯਾਤਰੀਆਂ ਦੇ ਸਮਾਨ ਨੂੰ ਵੀ ਰੋਗਾਣੂ ਮੁਕਤ ਕਰ ਦੇਵੇਗਾ। ਉਨ੍ਹਾਂ ਸਾਰੀਆਂ ਥਾਵਾਂ ਨੂੰ ਨਿਰੰਤਰ ਰੋਗਾਣੂ ਮੁਕਤ ਕੀਤਾ ਜਾਵੇਗਾ, ਜਿੱਥੇ ਯਾਤਰੀਆਂ ਦੇ ਛੂਹਣ ਦੀ ਗੁੰਜਾਇਸ਼ ਹੋਵੇਗੀ। ਸਰਵਿਸ ਟਰੇਅ ਅਤੇ ਟਰਾਲੀਆਂ ਵੀ ਰੋਗਾਣੂ ਮੁਕਤ ਕੀਤੀਆਂ ਜਾਣਗੀਆਂ। ਕੋਵਿਡ -19 ਮਹਾਮਾਰੀ ਦੇ ਮੱਦੇਨਜ਼ਰ ਆਈ.ਆਰ.ਸੀ.ਟੀ.ਸੀ. ਨੇ ਤੇਜਸ ਰੇਲ ਗੱਡੀਆਂ ਦੇ ਸਟਾਫ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਹੈ ਤਾਂ ਜੋ ਯਾਤਰੀਆਂ ਨੂੰ ਬਦਲੀਆਂ ਸਥਿਤੀਆਂ ਵਿਚ ਸੁਰੱਖਿਅਤ ਅਤੇ ਸੁਵਿਧਾਜਨਕ ਯਾਤਰਾ ਦਾ ਤਜਰਬਾ ਮਿਲ ਸਕੇ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਪੈੱਪਸੀਕੋ ਹਾਰੀ Mountain Dew ਦੇ ਸਿਰਲੇਖ ਸਬੰਧੀ ਕਾਨੂੰਨੀ ਲੜਾਈ


author

Harinder Kaur

Content Editor

Related News