ਯਾਤਰੀਆਂ ਨੂੰ ਹੁਣ ਟ੍ਰੇਨ ਦੀ ਸੀਟ 'ਤੇ ਹੀ ਮਿਲੇਗਾ ਗਰਮਾ-ਗਰਮ ਖਾਣਾ, IRCTC ਨੇ ਸ਼ੁਰੂ ਕੀਤੀ ਸਰਵਿਸ

Monday, Feb 09, 2026 - 07:11 PM (IST)

ਯਾਤਰੀਆਂ ਨੂੰ ਹੁਣ ਟ੍ਰੇਨ ਦੀ ਸੀਟ 'ਤੇ ਹੀ ਮਿਲੇਗਾ ਗਰਮਾ-ਗਰਮ ਖਾਣਾ, IRCTC ਨੇ ਸ਼ੁਰੂ ਕੀਤੀ ਸਰਵਿਸ

ਬਿਜ਼ਨੈੱਸ ਡੈਸਕ : ਭਾਰਤੀ ਰੇਲਵੇ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਇੱਕ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਨੇ ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਦੀ ਸਹੂਲਤ ਲਈ 'ਈ-ਪੈਂਟਰੀ' (E-Pantry) ਸੇਵਾ ਦੀ ਸ਼ੁਰੂਆਤ ਕੀਤੀ ਹੈ। ਇਸ ਸੇਵਾ ਦੇ ਜ਼ਰੀਏ ਹੁਣ ਯਾਤਰੀਆਂ ਨੂੰ ਖਾਣੇ ਲਈ ਆਪਣੀ ਸੀਟ ਛੱਡ ਕੇ ਇੱਧਰ-ਉੱਧਰ ਭਟਕਣ ਦੀ ਲੋੜ ਨਹੀਂ ਪਵੇਗੀ ਅਤੇ ਉਨ੍ਹਾਂ ਨੂੰ ਸੀਟ 'ਤੇ ਹੀ ਸਾਫ਼-ਸੁਥਰਾ ਤੇ ਗਰਮਾ-ਗਰਮ ਖਾਣਾ ਮਿਲ ਸਕੇਗਾ।

ਇਹ ਵੀ ਪੜ੍ਹੋ :     ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਮਾਹਰਾਂ ਮੁਤਾਬਕ ਜਾਣੋ ਕਦੋਂ ਹੈ ਖ਼ਰੀਦਦਾਰੀ ਦਾ ਸਹੀ ਮੌਕਾ

25 ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਵਿੱਚ ਸਹੂਲਤ

IRCTC ਨੇ ਫਿਲਹਾਲ ਇਹ ਸੇਵਾ 25 ਮੇਲ ਅਤੇ ਐਕਸਪ੍ਰੈਸ ਟ੍ਰੇਨਾਂ ਵਿੱਚ ਸ਼ੁਰੂ ਕੀਤੀ ਹੈ। ਪਹਿਲਾਂ ਇਹ ਸਹੂਲਤ ਸਿਰਫ਼ ਪ੍ਰੀਮੀਅਮ ਟ੍ਰੇਨਾਂ ਵਿੱਚ ਹੀ ਉਪਲਬਧ ਸੀ, ਪਰ ਹੁਣ ਇਸਦਾ ਦਾਇਰਾ ਵਧਾ ਦਿੱਤਾ ਗਿਆ ਹੈ। ਇਹ ਸੇਵਾ ਖ਼ਾਸ ਤੌਰ 'ਤੇ ਉਨ੍ਹਾਂ ਟ੍ਰੇਨਾਂ ਲਈ ਲਾਭਦਾਇਕ ਹੈ ਜਿੱਥੇ ਟਿਕਟ ਦੀ ਕੀਮਤ ਵਿੱਚ ਖਾਣਾ ਸ਼ਾਮਲ ਨਹੀਂ ਹੁੰਦਾ।

ਇਹ ਵੀ ਪੜ੍ਹੋ :     ਰਿਕਾਰਡ ਉੱਚਾਈ ਤੋਂ ਮੂਧੇ ਮੂੰਹ ਡਿੱਗੀਆਂ ਸੋਨੇ-ਚਾਂਦੀ ਦੀਆਂ ਕੀਮਤਾਂ; ਜਾਣੋ ਕਿੰਨੇ ਹੋਏ ਭਾਅ

ਕਿਵੇਂ ਕੰਮ ਕਰਦੀ ਹੈ 'ਈ-ਪੈਂਟਰੀ' ਸੇਵਾ?

ਇਸ ਸੇਵਾ ਦਾ ਲਾਭ ਲੈਣ ਲਈ ਯਾਤਰੀਆਂ ਨੂੰ ਕੁਝ ਸੌਖੇ ਕਦਮਾਂ ਦੀ ਪਾਲਣਾ ਕਰਨੀ ਹੋਵੇਗੀ:

ਬੁਕਿੰਗ: ਜਿਨ੍ਹਾਂ ਯਾਤਰੀਆਂ ਕੋਲ ਕਨਫਰਮ, RAC ਜਾਂ ਅੰਸ਼ਿਕ ਤੌਰ 'ਤੇ ਕਨਫਰਮ ਟਿਕਟ ਹੈ, ਉਹ IRCTC ਦੀ ਵੈੱਬਸਾਈਟ ਜਾਂ ਐਪ ਰਾਹੀਂ ਟਿਕਟ ਬੁੱਕ ਕਰਦੇ ਸਮੇਂ ਜਾਂ ਬਾਅਦ ਵਿੱਚ 'ਬੁੱਕ ਟਿਕਟ ਹਿਸਟਰੀ' ਸੈਕਸ਼ਨ ਵਿੱਚ ਜਾ ਕੇ ਆਪਣਾ ਖਾਣਾ ਅਤੇ 'ਰੇਲ ਨੀਰ' (ਪਾਣੀ) ਆਰਡਰ ਕਰ ਸਕਦੇ ਹਨ।

ਇਹ ਵੀ ਪੜ੍ਹੋ :    RBI ਨੇ ਛੋਟੇ ਕਾਰੋਬਾਰੀਆਂ ਨੂੰ ਦਿੱਤੀ ਵੱਡੀ ਰਾਹਤ, 10 ਲੱਖ ਤੋਂ ਵਧਾਈ ਕੋਲੈਟਰਲ-ਫਰੀ ਲੋਨ ਸੀਮਾ

ਵੈਰੀਫਿਕੇਸ਼ਨ ਕੋਡ: ਆਰਡਰ ਕਰਨ ਤੋਂ ਬਾਅਦ ਯਾਤਰੀ ਨੂੰ SMS ਜਾਂ ਈਮੇਲ ਰਾਹੀਂ ਇੱਕ ਮੀਲ ਵੈਰੀਫਿਕੇਸ਼ਨ ਕੋਡ (MVC) ਪ੍ਰਾਪਤ ਹੋਵੇਗਾ।

ਡਿਲੀਵਰੀ: ਸਫ਼ਰ ਦੌਰਾਨ ਜਦੋਂ ਵੈਂਡਰ ਖਾਣਾ ਲੈ ਕੇ ਆਵੇਗਾ, ਤਾਂ ਯਾਤਰੀ ਨੂੰ ਉਹ ਕੋਡ ਦਿਖਾਉਣਾ ਹੋਵੇਗਾ ਅਤੇ ਖਾਣਾ ਸਿੱਧਾ ਉਨ੍ਹਾਂ ਦੀ ਸੀਟ 'ਤੇ ਪਹੁੰਚਾ ਦਿੱਤਾ ਜਾਵੇਗਾ।

ਇਨ੍ਹਾਂ ਪ੍ਰਮੁੱਖ ਟ੍ਰੇਨਾਂ ਵਿੱਚ ਮਿਲੇਗੀ ਸਹੂਲਤ

ਈ-ਪੈਂਟਰੀ ਸੇਵਾ ਦੀ ਸਫਲਤਾਪੂਰਵਕ ਪਰਖ ਸਭ ਤੋਂ ਪਹਿਲਾਂ ਵਿਵੇਕ ਐਕਸਪ੍ਰੈਸ ਵਿੱਚ ਕੀਤੀ ਗਈ ਸੀ। ਹੁਣ ਇਹ ਹੋਰ ਕਈ ਮਹੱਤਵਪੂਰਨ ਟ੍ਰੇਨਾਂ ਵਿੱਚ ਉਪਲਬਧ ਹੈ, ਜਿਨ੍ਹਾਂ ਵਿੱਚ ਸ਼ਾਮਲ ਹਨ:

ਇਹ ਵੀ ਪੜ੍ਹੋ :    RBI MPC ਨੇ ਲਿਆ ਵੱਡਾ ਫੈਸਲਾ : ਹੁਣ ਧੋਖਾਧੜੀ ਵਾਲੇ ਲੈਣ-ਦੇਣ 'ਤੇ ਮਿਲੇਗਾ ਇੰਨਾ ਮੁਆਵਜ਼ਾ

• ਪੱਛਮ ਐਕਸਪ੍ਰੈਸ

• ਮਾਲਵਾ ਐਕਸਪ੍ਰੈਸ

• ਸਵਤੰਤਰਤਾ ਸੈਨਾਨੀ ਐਕਸਪ੍ਰੈਸ

• ਸਵਰਨ ਜਯੰਤੀ ਐਕਸਪ੍ਰੈਸ

• ਪੁਰਸ਼ੋਤਮ ਐਕਸਪ੍ਰੈਸ

• ਕਨਾਰਟਕ ਸੰਪਰਕ ਕ੍ਰਾਂਤੀ ਐਕਸਪ੍ਰੈਸ

• ਪੁਸ਼ਪਕ ਐਕਸਪ੍ਰੈਸ ਅਤੇ ਹੋਰ।

IRCTC ਦਾ ਮੰਨਣਾ ਹੈ ਕਿ ਇਸ ਕਦਮ ਨਾਲ ਨਾ ਸਿਰਫ਼ ਯਾਤਰੀਆਂ ਦੀ ਸਹੂਲਤ ਵਧੇਗੀ, ਸਗੋਂ ਉਨ੍ਹਾਂ ਨੂੰ ਹਾਈਜੀਨਿਕ ਅਤੇ ਤੈਅ ਕੀਮਤ 'ਤੇ ਭੋਜਨ ਮਿਲਣਾ ਵੀ ਯਕੀਨੀ ਹੋਵੇਗਾ। ਯਾਤਰੀਆਂ ਦੇ ਫੀਡਬੈਕ ਦੇ ਆਧਾਰ 'ਤੇ ਆਉਣ ਵਾਲੇ ਸਮੇਂ ਵਿੱਚ ਇਸ ਸੇਵਾ ਨੂੰ ਹੋਰ ਟ੍ਰੇਨਾਂ ਵਿੱਚ ਵੀ ਵਧਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ :    ਹੁਣ ਵਿਦੇਸ਼ ਤੋਂ Gold ਸਮੇਤ ਜ਼ਿਆਦਾ ਸਾਮਾਨ ਲਿਆ ਸਕਣਗੇ ਯਾਤਰੀ, ਨਿਯਮਾਂ 'ਚ ਹੋ ਗਿਆ ਵੱਡਾ ਬਦਲਾਅ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News