ਭਾਰਤ ਨੂੰ ਵੱਡਾ ਵਪਾਰਕ ਝਟਕਾ! ਇਸ ਦੇਸ਼ ਨੇ ਪਸ਼ੂ ਉਤਪਾਦਾਂ ਦੀ ਦਰਾਮਦ ''ਤੇ ਲਾਈ ਮੁਕੰਮਲ ਪਾਬੰਦੀ, ਜਾਣੋ ਕੀ ਹੈ ਵਜ੍ਹਾ

Friday, Jan 30, 2026 - 02:15 PM (IST)

ਭਾਰਤ ਨੂੰ ਵੱਡਾ ਵਪਾਰਕ ਝਟਕਾ! ਇਸ ਦੇਸ਼ ਨੇ ਪਸ਼ੂ ਉਤਪਾਦਾਂ ਦੀ ਦਰਾਮਦ ''ਤੇ ਲਾਈ ਮੁਕੰਮਲ ਪਾਬੰਦੀ, ਜਾਣੋ ਕੀ ਹੈ ਵਜ੍ਹਾ

ਬਿਸ਼ਕੇਕ (ਏਜੰਸੀ) : ਭਾਰਤ ਵਿੱਚ ਫੈਲ ਰਹੇ 'ਨਿਪਾਹ ਵਾਇਰਸ' ਦੇ ਖ਼ਤਰੇ ਨੂੰ ਦੇਖਦੇ ਹੋਏ ਕਿਰਗਿਸਤਾਨ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਕਿਰਗਿਸਤਾਨ ਨੇ ਭਾਰਤ ਤੋਂ ਜਾਨਵਰਾਂ ਅਤੇ ਪਸ਼ੂਆਂ ਨਾਲ ਸਬੰਧਤ ਸਾਰੇ ਉਤਪਾਦਾਂ (Animal Products) ਦੇ ਆਯਾਤ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ: ਟਰੰਪ ਦੇ ਇੱਕ ਦਸਤਖਤ ਨੇ ਹਿਲਾ 'ਤੀ ਦੁਨੀਆ: ਇਸ ਦੇਸ਼ ਨੂੰ ਤੇਲ ਵੇਚਣ ਵਾਲਿਆਂ 'ਤੇ ਲੱਗੇਗਾ ਭਾਰੀ ਟੈਕਸ

ਹਵਾਈ ਅੱਡਿਆਂ 'ਤੇ ਹਾਈ ਅਲਰਟ

ਰੂਸੀ ਨਿਊਜ਼ ਏਜੰਸੀ 'ਤਾਸ' ਮੁਤਾਬਕ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਅਤੇ ਦੂਜੇ ਵੱਡੇ ਸ਼ਹਿਰ ਓਸ਼ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਦੀ ਸਖ਼ਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਥਰਮਲ ਸਕੈਨਿੰਗ: ਹਵਾਈ ਅੱਡਿਆਂ 'ਤੇ ਵਿਸ਼ੇਸ਼ ਕੰਪਿਊਟਰਾਈਜ਼ਡ ਸਿਸਟਮ ਰਾਹੀਂ ਯਾਤਰੀਆਂ ਦੇ ਤਾਪਮਾਨ ਦੀ ਜਾਂਚ ਕੀਤੀ ਜਾ ਰਹੀ ਹੈ।

ਸਖ਼ਤ ਨਿਯਮ: ਬਿਸ਼ਕੇਕ ਅਤੇ ਓਸ਼ ਆਉਣ ਵਾਲੀਆਂ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਦੇ ਯਾਤਰੀਆਂ ਲਈ ਸਖ਼ਤ ਇਨਫੈਕਸ਼ਨ ਕੰਟਰੋਲ ਨਿਯਮ ਲਾਗੂ ਕੀਤੇ ਗਏ ਹਨ।

ਇਹ ਵੀ ਪੜ੍ਹੋ: ਕੈਨੇਡਾ ਤੋਂ ਅਮਰੀਕਾ 'ਚ ਗੈਰ-ਕਾਨੂੰਨੀ ਘੁਸਪੈਠ: 22 ਸਾਲਾ ਭਾਰਤੀ ਨੌਜਵਾਨ 'ਤੇ ਨਿਊਯਾਰਕ ਅਦਾਲਤ 'ਚ ਚੱਲੇਗਾ ਮੁਕੱਦਮਾ

ਕਿਉਂ ਲਗਾਈ ਗਈ ਪਾਬੰਦੀ?

ਕਿਰਗਿਸਤਾਨ ਦੇ ਖੇਤੀਬਾੜੀ ਅਤੇ ਖੁਰਾਕ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਦਮ ਭਾਰਤ ਵਿੱਚ ਨਿਪਾਹ ਵਾਇਰਸ ਦੇ ਮਾਮਲਿਆਂ ਨੂੰ ਦੇਖਦੇ ਹੋਏ ਚੁੱਕੇ ਗਏ ਹਨ। ਮੰਤਰਾਲੇ ਮੁਤਾਬਕ ਨਿਪਾਹ ਵਾਇਰਸ ਜਾਨਵਰਾਂ ਤੋਂ ਇਨਸਾਨਾਂ ਵਿੱਚ ਫੈਲ ਸਕਦਾ ਹੈ, ਜੋ ਕਿ ਬਹੁਤ ਘਾਤਕ ਸਿੱਧ ਹੁੰਦਾ ਹੈ। ਇਸੇ ਸਾਵਧਾਨੀ ਵਜੋਂ ਭਾਰਤ ਤੋਂ ਪਸ਼ੂਆਂ ਅਤੇ ਉਨ੍ਹਾਂ ਨਾਲ ਜੁੜੇ ਸਮਾਨ ਦੀ ਖਰੀਦ ਰੋਕ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਸਮੁੰਦਰ 'ਚ ਗਰਜੇ ਅਮਰੀਕੀ ਜੰਗੀ ਬੇੜੇ: ਇਰਾਨ ਦੀ ਘੇਰਾਬੰਦੀ ਸ਼ੁਰੂ, ਕੀ 2026 'ਚ ਛਿੜੇਗੀ ਸਭ ਤੋਂ ਭਿਆਨਕ ਜੰਗ?

ਵਪਾਰ 'ਤੇ ਪਵੇਗਾ ਅਸਰ

ਮਾਹਿਰਾਂ ਦਾ ਮੰਨਣਾ ਹੈ ਕਿ ਕਿਰਗਿਸਤਾਨ ਦੇ ਇਸ ਫੈਸਲੇ ਨਾਲ ਭਾਰਤੀ ਨਿਰਯਾਤਕਾਂ (Exporters) ਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ। ਜੇਕਰ ਹੋਰ ਦੇਸ਼ਾਂ ਨੇ ਵੀ ਅਜਿਹੇ ਕਦਮ ਚੁੱਕੇ ਤਾਂ ਭਾਰਤ ਦੇ ਪਸ਼ੂ ਪਾਲਣ ਉਦਯੋਗ ਲਈ ਮੁਸ਼ਕਲਾਂ ਖੜ੍ਹੀਆਂ ਹੋ ਸਕਦੀਆਂ ਹਨ।

ਇਹ ਵੀ ਪੜ੍ਹੋ: ਕੈਨੇਡਾ 'ਚ ਕੁੜੀਆਂ ਨਾਲ ਗਲਤ ਕੰਮ ਕਰਨ ਵਾਲਾ ਪੰਜਾਬੀ ਗ੍ਰਿਫਤਾਰ, ਸ਼ਰਮ ਨਾਲ ਝੁਕਾ 'ਤਾ ਸਿਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News