ਰੇਲ ਯਾਤਰੀਆਂ ਲਈ ਖੁਸ਼ਖਬਰੀ: ਭਾਰਤੀ ਰੇਲਵੇ ਨੇ ਸ਼ੁਰੂ ਕੀਤੀਆਂ 20 ਨਵੀਆਂ ਟ੍ਰੇਨਾਂ; ਦੇਖੋ ਸੂਚੀ ਤੇ ਰੂਟ

Wednesday, Feb 04, 2026 - 02:43 AM (IST)

ਰੇਲ ਯਾਤਰੀਆਂ ਲਈ ਖੁਸ਼ਖਬਰੀ: ਭਾਰਤੀ ਰੇਲਵੇ ਨੇ ਸ਼ੁਰੂ ਕੀਤੀਆਂ 20 ਨਵੀਆਂ ਟ੍ਰੇਨਾਂ; ਦੇਖੋ ਸੂਚੀ ਤੇ ਰੂਟ

ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਯਾਤਰੀਆਂ ਦੀ ਵਧਦੀ ਮੰਗ ਅਤੇ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ 1 ਫਰਵਰੀ 2026 ਤੋਂ ਦੇਸ਼ ਦੇ ਵੱਖ-ਵੱਖ ਪ੍ਰਮੁੱਖ ਰੂਟਾਂ 'ਤੇ 20 ਨਵੀਆਂ ਟ੍ਰੇਨਾਂ ਚਲਾਉਣ ਦਾ ਵੱਡਾ ਫੈਸਲਾ ਲਿਆ ਹੈ। ਰੇਲਵੇ ਅਧਿਕਾਰੀਆਂ ਅਨੁਸਾਰ, ਇਨ੍ਹਾਂ ਨਵੀਆਂ ਟ੍ਰੇਨਾਂ ਨੂੰ ਲਾਂਚ ਕਰਨ ਦਾ ਮੁੱਖ ਮਕਸਦ ਭੀੜ ਨੂੰ ਘੱਟ ਕਰਨਾ ਅਤੇ ਯਾਤਰੀਆਂ ਨੂੰ ਕਨਫਰਮ ਸੀਟਾਂ ਮੁਹੱਈਆ ਕਰਵਾਉਣਾ ਹੈ।

ਇਨ੍ਹਾਂ ਨਵੀਆਂ ਟ੍ਰੇਨਾਂ ਵਿੱਚ ਅੰਮ੍ਰਿਤ ਭਾਰਤ ਐਕਸਪ੍ਰੈਸ, ਵੰਦੇ ਭਾਰਤ ਅਤੇ ਕੁਝ ਵਿਸ਼ੇਸ਼ ਪੈਸੰਜਰ ਟ੍ਰੇਨਾਂ ਸ਼ਾਮਲ ਹਨ, ਜਿਸ ਨਾਲ ਲੰਬੀ ਦੂਰੀ ਦੀ ਯਾਤਰਾ ਪਹਿਲਾਂ ਨਾਲੋਂ ਜ਼ਿਆਦਾ ਆਰਾਮਦਾਇਕ ਅਤੇ ਤੇਜ਼ ਹੋ ਸਕੇਗੀ। ਰੇਲਵੇ ਮੰਤਰਾਲੇ ਨੇ 'ਟ੍ਰੇਨਜ਼ ਐਟ ਏ ਗਲਾਂਸ 2026' (Trains At A Glance 2026) ਤਹਿਤ ਇਨ੍ਹਾਂ ਟ੍ਰੇਨਾਂ ਨੂੰ ਚਲਾਉਣ ਦੀ ਮਨਜ਼ੂਰੀ ਦਿੱਤੀ ਹੈ, ਜਿਸ ਵਿੱਚ ਮੱਧ ਵਰਗ ਅਤੇ ਆਮ ਯਾਤਰੀਆਂ ਲਈ ਕਿਫਾਇਤੀ ਅਤੇ ਤੇਜ਼ ਟ੍ਰੇਨਾਂ 'ਤੇ ਖਾਸ ਫੋਕਸ ਰੱਖਿਆ ਗਿਆ ਹੈ।

ਇਨ੍ਹਾਂ ਪ੍ਰਮੁੱਖ ਰੂਟਾਂ 'ਤੇ ਚੱਲਣਗੀਆਂ ਟ੍ਰੇਨਾਂ: 
ਰੇਲਵੇ ਨੇ ਦੇਸ਼ ਦੇ ਉੱਤਰ, ਦੱਖਣ, ਪੂਰਬ ਅਤੇ ਪੱਛਮ ਦੇ ਪ੍ਰਮੁੱਖ ਸ਼ਹਿਰਾਂ ਨੂੰ ਜੋੜਨ ਲਈ ਹੇਠ ਲਿਖੇ ਰੂਟਾਂ 'ਤੇ ਟ੍ਰੇਨਾਂ ਚਲਾਈਆਂ ਹਨ:
• ਕਾਮਾਖਿਆ – ਰੋਹਤਕ ਅੰਮ੍ਰਿਤ ਭਾਰਤ: ਇਹ ਹਫ਼ਤਾਵਾਰੀ ਟ੍ਰੇਨ ਪੂਰਬੀ-ਉੱਤਰ ਭਾਰਤ ਨੂੰ ਹਰਿਆਣਾ ਨਾਲ ਜੋੜੇਗੀ।
• ਦਿੱਲੀ – ਸ਼ਾਮਲੀ ਮੇਮੂ (MEMU): ਇਹ ਟ੍ਰੇਨ ਰੋਜ਼ਾਨਾ ਸਫਰ ਕਰਨ ਵਾਲੇ ਯਾਤਰੀਆਂ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗੀ।
• ਰਾਜੇਂਦਰ ਨਗਰ – ਨਵੀਂ ਦਿੱਲੀ ਅੰਮ੍ਰਿਤ ਭਾਰਤ: ਬਿਹਾਰ ਤੋਂ ਦਿੱਲੀ ਜਾਣ ਵਾਲੇ ਯਾਤਰੀਆਂ ਲਈ ਇਹ ਇੱਕ ਵਧੀਆ ਵਿਕਲਪ ਬਣ ਕੇ ਆਈ ਹੈ।
• ਸਾਬਰਮਤੀ – ਜੋਧਪੁਰ ਵੰਦੇ ਭਾਰਤ: ਗੁਜਰਾਤ ਅਤੇ ਰਾਜਸਥਾਨ ਵਿਚਕਾਰ ਸੁਵਿਧਾਜਨਕ ਸਫਰ ਲਈ ਇਸ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ।
• ਪੁਰੀ – ਰਾਉਰਕੇਲਾ ਵੰਦੇ ਭਾਰਤ: ਓਡੀਸ਼ਾ ਦੇ ਪ੍ਰਮੁੱਖ ਸ਼ਹਿਰਾਂ ਵਿਚਕਾਰ ਸਫਰ ਹੁਣ ਤੇਜ਼ ਹੋਵੇਗਾ।
• ਧੁਲੇ – ਵਾਰਾਣਸੀ/ਅਯੁੱਧਿਆ: ਮਹਾਰਾਸ਼ਟਰ ਦੇ ਧੁਲੇ ਤੋਂ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਸਿੱਧੀ ਟ੍ਰੇਨ ਸੇਵਾ ਦਿੱਤੀ ਗਈ ਹੈ।
• ਪੀਲੀਭੀਤ – ਸ਼ਾਹਜਹਾਂਪੁਰ ਪੈਸੰਜਰ: ਸਥਾਨਕ ਪੱਧਰ 'ਤੇ ਕਨੈਕਟੀਵਿਟੀ ਵਧਾਉਣ ਲਈ ਇਹ ਰੋਜ਼ਾਨਾ ਸੇਵਾ ਸ਼ੁਰੂ ਕੀਤੀ ਗਈ ਹੈ।
• ਸੰਬਲਪੁਰ – ਇਰੋਡ ਸਪੈਸ਼ਲ: ਓਡੀਸ਼ਾ ਤੋਂ ਤਾਮਿਲਨਾਡੂ ਤੱਕ ਦੇ ਸਫਰ ਨੂੰ ਸੌਖਾ ਬਣਾਉਣ ਲਈ ਇਸ ਟ੍ਰੇਨ ਦੀ ਸੇਵਾ ਵਧਾਈ ਗਈ ਹੈ।

ਬੁਕਿੰਗ ਹੋਈ ਸ਼ੁਰੂ ਯਾਤਰੀ ਹੁਣ ਇਨ੍ਹਾਂ ਟ੍ਰੇਨਾਂ ਲਈ IRCTC ਦੀ ਵੈੱਬਸਾਈਟ ਅਤੇ ਮੋਬਾਈਲ ਐਪ ਰਾਹੀਂ ਆਪਣੀਆਂ ਸੀਟਾਂ ਬੁੱਕ ਕਰ ਸਕਦੇ ਹਨ। ਰੇਲਵੇ ਅਨੁਸਾਰ, ਨਵੀਆਂ ਟ੍ਰੇਨਾਂ ਨਾਲ ਕਨਫਰਮ ਸੀਟ ਮਿਲਣ ਦੀ ਸੰਭਾਵਨਾ ਵਧੇਗੀ ਅਤੇ ਯਾਤਰਾ ਦਾ ਸਮਾਂ ਵੀ ਘੱਟ ਹੋਵੇਗਾ।
 


author

Inder Prajapati

Content Editor

Related News