ਕੋਰੋਨਾ ਨੇ ਰੋਕੀ ਟ੍ਰੇਨਾਂ ਦੀ ਰਫਤਾਰ, ਰੇਲਵੇ ਨੇ 600 ਤੋਂ ਵਧ ਕੀਤੀਆਂ ਰੱਦ

03/20/2020 4:26:29 PM

ਨਵੀਂ ਦਿੱਲੀ — ਭਾਰਤੀ ਰੇਲਵੇ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਲਗਾਤਾਰ ਠੋਸ ਕਦਮ ਚੁੱਕ ਰਹੀ ਹੈ। ਰੇਲਵੇ ਨੇ ਕੋਰੋਨਾ ਵਾਇਰਸ ਦੇ ਖਤਰੇ ਅਤੇ ਯਾਤਰੀਆਂ ਦੀ ਘੱਟ ਸੰਖਿਆ ਦੇ ਮੱਦੇਨਜ਼ਰ 619 ਟ੍ਰੇਨਾਂ ਕੈਂਸਲ ਕਰ ਦਿੱਤੀਆਂ ਹਨ ਜਿਹੜੀਆਂ ਕਿ 20 ਤੋਂ 31 ਮਾਰਚ ਵਿਚਕਾਰ ਨਹੀਂ ਚੱਲਣਗੀਆਂ। ਜੇਕਰ ਤੁਸੀਂ ਟ੍ਰੇਨ ਦੁਆਰਾ ਸਫਰ ਕਰਨ ਬਾਰੇ ਸੋਚ ਰਹੇ ਹੋ ਤਾਂ ਇਕ ਵਾਰ ਘਰੋਂ ਨਿਕਲਣ ਤੋਂ ਪਹਿਲÎਾਂ ਚੈੱਕ ਕਰ ਲਓ ਕਿ ਕਿਤੇ ਤੁਹਾਡੀ ਟ੍ਰੇਨ ਕੈਂਸਲ ਤਾਂ ਨਹੀਂ ਹੋਈ।

ਇਹ ਵੀ ਪੜ੍ਹੋ : ਕੋਰੋਨਾ ਰੋਕਥਾਮ : ਦਿੱਲੀ ਮੈਟਰੋ ਨੇ ਜਾਰੀ ਕੀਤੀਆਂ 8 ਐਡਵਾਇਜ਼ਰੀ, ਖੜ੍ਹੇ ਹੋ ਕੇ ਨਹੀਂ ਕਰ ਸਕੋਗੇ ਸਫਰ

PunjabKesari

PunjabKesari

PunjabKesari

ਇਸ ਦੇ ਨਾਲ ਹੀ ਰੇਲ ਮੰਤਰਾਲੇ ਨੇ ਟ੍ਰੇਨ ਦੀਆਂ ਟਿਕਟਾਂ 'ਤੇ ਮਿਲਣ ਵਾਲੀਆਂ ਸਾਰੀਆਂ ਛੋਟਾਂ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। 20 ਮਾਰਚ ਨੂੰ ਰੱਦ ਕੀਤੀਆਂ ਗਈਆਂ ਟ੍ਰੇਨਾਂ ਵਿਚ ਸ਼ਤਾਬਦੀ, ਜਨ ਸ਼ਾਤਬਦੀ ਸੂਪਰਫਾਸਟ, ਐਕਸਪ੍ਰੈੱਸ, ਪੈਸੰਜਰ ਗੱਡੀਆਂ ਦੇ ਨਾਲ ਕੁਝ ਸਪੈਸ਼ਲ ਟ੍ਰੇਨਾਂ ਵੀ ਸ਼ਾਮਲ ਹਨ। ਰੇਲਵੇ ਦੀ ਨੈਸ਼ਨਲ ਟ੍ਰੇਨ ਇਨਕੁਆਇਰੀ ਸਿਸਟਮ(NTES) ਦੀ ਵੈਬਸਾਈਟ 'ਤੇ ਕੈਂਸਲ ਕੀਤੀਆਂ ਗਈਆਂ ਟ੍ਰੇਨਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨਾਂ 'ਤੇ ਵੀ ਅਨਾਉਸਮੈਂਟ ਜ਼ਰੀਏ ਯਾਤਰੀਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। 

ਰੇਲਵੇ ਅਧਿਕਾਰੀਆਂ ਅਨੁਸਾਰ ਇਨ੍ਹਾਂ ਟ੍ਰੇਨਾਂ ਦੀਆਂ ਟਿਕਟਾਂ ਰੱਦ ਕਰਨ 'ਤੇ ਲੱਗਣ ਵਾਲਾ ਚਾਰਜ ਨਹੀਂ ਵਸੂਲਿਆ ਜਾਵੇਗਾ। ਯਾਤਰੀਆਂ ਨੂੰ 100 ਫੀਸਦੀ ਕਿਰਾਇਆ ਵਾਪਸ ਮਿਲੇਗਾ। ਅਧਿਕਾਰੀਆਂ ਨੇ ਦੱਸਿਆ ਕਿ ਸੈਰ-ਸਪਾਟਾ ਵਿਸ਼ੇਸ਼ ਟ੍ਰੇਨਾਂ ਜਿਵੇਂ ਕਿ ਮਹਾਰਾਜਾ, ਭਾਰਤ ਦਰਸ਼ਨ ਅਤੇ ਸੂਬਾ ਵਿਸ਼ੇਸ਼ ਟ੍ਰੇਨਾਂ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਗਿਆ ਹੈ। ਮੁੰਬਈ-ਅਹਿਮਦਾਬਾਦ ਅਤੇ ਨਵੀਂ ਦਿੱਲੀ-ਲਖਨਊ ਵਿਚਕਾਰ ਤੇਜਸ ਸੇਵਾਵਾਂ ਅਤੇ ਇੰਦੌਰ-ਵਾਰਾਣਸੀ ਵਿਚ ਹੁਣੇ ਹੀ ਸ਼ੁਰੂ ਹਮਸਫਰ ਸੇਵਾ ਨੂੰ ਰੱਦ ਕਰਨ ਦਾ ਫੈਸਲਾ ਲਿਆ ਗਿਆ ਹੈ।

ਇਸ ਤੋਂ ਇਲਾਵਾ ਰੇਲਵੇ ਨੇ ਆਪਣੇ ਕੈਟਰਿੰਗ ਕਰਮਚਾਰੀਆਂ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਜਿਸ ਦੇ ਤਹਿਤ ਕਿਹਾ ਗਿਆ ਹੈ ਕਿ ਬੁਖਾਰ, ਖਾਂਸੀ, ਜੁਕਾਮ ਜਾਂ ਸਾਹ ਲੈਣ 'ਚ ਮੁਸ਼ਕਲ ਹੋਣ ਦੀ ਸ਼ਿਕਾਇਤ ਕਰਨ ਵਾਲੇ ਕਿਸੇ ਵੀ ਕਰਮਚਾਰੀ ਨੂੰ ਭੋਜਨ ਬਣਾਉਣ ਨਾਲ ਜੁੜੇ ਕੰਮ ਨਾ ਦਿੱਤੇ ਜਾਣ। ਸਾਰੀਆਂ ਟ੍ਰੇਨਾਂ ਦੇ ਡੱਬਿਆਂ ਦੀ ਕੀਟ-ਨਾਸ਼ਕਾਂ ਨਾਲ ਸਫਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਕੋਰੋਨਾ ਦੀ ਰੋਕਥਾਮ ਲਈ BOB ਦੀ ਪਹਿਲ, ਅਗਲੇ ਤਿੰਨ ਮਹੀਨਿਆਂ ਤੱਕ ਮੁਫਤ ਕੀਤੀ ਇਹ ਸਰਵਿਸ

 


Harinder Kaur

Content Editor

Related News