PwC ਦੋ ਸਾਲਾਂ ਵਿੱਚ ਭਾਰਤ ਵਿੱਚ 30,000 ਲੋਕਾਂ ਨੂੰ ਕਰੇਗੀ ਨਿਯੁਕਤ : ਚੇਅਰਮੈਨ
Sunday, Feb 19, 2023 - 11:28 AM (IST)
ਨਵੀਂ ਦਿੱਲੀ : ਗਲੋਬਲ ਸਲਾਹਕਾਰ ਕੰਪਨੀ PwC ਅਗਲੇ ਇੱਕ ਜਾਂ ਦੋ ਸਾਲਾਂ ਵਿੱਚ ਭਾਰਤ ਵਿੱਚ 30,000 ਲੋਕਾਂ ਨੂੰ ਨੌਕਰੀ ਦੇਵੇਗੀ। ਕੰਪਨੀ ਦੇ ਚੇਅਰਮੈਨ ਬੌਬ ਮੋਰਿਟਜ਼ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 'ਗਲੋਬਲ ਬਿਜ਼ਨਸ ਸਮਿਟ' 'ਚ ਚਰਚਾ ਦੌਰਾਨ ਮੋਰਿਟਜ਼ ਨੇ ਕਿਹਾ ਕਿ ਤਕਨਾਲੋਜੀ 'ਚ ਹੋਈ ਤਰੱਕੀ ਅਤੇ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਦੀ ਵਰਤੋਂ ਕਾਰਨ ਭਾਰਤ ਦੁਨੀਆ ਲਈ ਪ੍ਰਤਿਭਾ ਦਾ ਸਪਲਾਇਰ ਬਣ ਸਕਦਾ ਹੈ, ਜੋ ਕਿ ਦੂਜੇ ਦੇਸ਼ਾਂ ਕੋਲ ਨਹੀਂ ਹੈ।
ਇਹ ਵੀ ਪੜ੍ਹੋ : ਚੀਨ ’ਚ ਅਰਬਪਤੀ ਬੈਂਕਰ ਬਾਓ ਫੈਨ ਵੀ ਗਾਇਬ, ਕੰਪਨੀ ਦੇ ਸ਼ੇਅਰਾਂ ’ਚ 50 ਫੀਸਦੀ ਗਿਰਾਵਟ
ਮੌਰਿਟਜ਼ ਨੇ ਕਿਹਾ "ਅੱਜ ਸਾਡੇ ਕੋਲ ਲਗਭਗ 31,000 ਲੋਕ ਹਨ... ਅਸੀਂ ਅਗਲੇ ਕੁਝ ਸਾਲਾਂ ਵਿੱਚ ਹੋਰ 30,000 ਲੋਕਾਂ ਨੂੰ ਨੌਕਰੀ 'ਤੇ ਰੱਖਣ ਦੀ ਯੋਜਨਾ ਬਣਾ ਰਹੇ ਹਾਂ" । ਸ਼ਨਾਈਡਰ ਇਲੈਕਟ੍ਰਿਕ ਦੇ ਪ੍ਰਧਾਨ ਅਤੇ ਸੀਈਓ ਜੀਨ-ਪਾਸਕਲ ਟ੍ਰਾਈਕੋਰਟ ਨੇ ਵੀ ਕਿਹਾ ਕਿ ਉਹ ਭਾਰਤ ਨੂੰ ਲੈ ਕੇ ਬਹੁਤ ਆਸ਼ਾਵਾਦੀ ਹਨ।
ਉਨ੍ਹਾਂ ਕਿਹਾ, "ਦੁਨੀਆਂ ਵਿੱਚ ਕੋਈ ਹੋਰ ਅਜਿਹੀ ਥਾਂ ਨਹੀਂ ਹੈ ਜਿੱਥੇ ਅਸੀਂ ਭਾਰਤ ਤੋਂ ਵੱਧ ਨਿਵੇਸ਼ ਕੀਤਾ ਹੋਵੇ... ਭਾਰਤ ਅੱਜ ਅਮਰੀਕਾ ਅਤੇ ਚੀਨ ਤੋਂ ਬਾਅਦ ਦੁਨੀਆ ਵਿੱਚ ਸਾਡਾ ਤੀਜਾ ਸਭ ਤੋਂ ਵੱਡਾ ਕਾਰੋਬਾਰ ਹੈ।"
ਇਹ ਵੀ ਪੜ੍ਹੋ : GST ਕੌਂਸਲ ਦੇ ਵੱਡੇ ਫੈਸਲੇ, ਪੈਨਸਿਲ-ਸ਼ਾਰਪਨਰ ਅਤੇ ਰਬੜ ਹੋਏ ਸਸਤੇ, ਇਨ੍ਹਾਂ ਉਤਪਾਦਾਂ 'ਤੇ ਘਟਿਆ GST
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।