ਪੰਜਾਬ ਐਂਡ ਸਿੰਧ ਬੈਂਕ ਨੇ IL&FS ਨੂੰ ਦੱਸਿਆ ਧੋਖਾਦੇਹੀ ਵਾਲਾ ਖ਼ਾਤਾ
Saturday, Oct 24, 2020 - 12:42 PM (IST)
ਨਵੀਂ ਦਿੱਲੀ — ਪੰਜਾਬ ਐਂਡ ਸਿੰਧ ਬੈਂਕ ਨੇ ਭਾਰਤੀ ਰਿਜ਼ਰਵ ਬੈਂਕ ਨੂੰ ਜਾਣਕਾਰੀ ਦਿੱਤੀ ਹੈ ਕਿ 561 ਕਰੋੜ ਰੁਪਏ ਤੋਂ ਜ਼ਿਆਦਾ ਬਕਾਏ ਵਾਲਾ ਆਈ.ਐਲ.ਐਂਡ.ਐਫ.ਐਸ. ਫਾਇਨਾਂਸ਼ਿਅਲ ਸਰਵਿਸਿਜ਼(IL&FS) ਦਾ ਖਾਤਾ ਧੋਖਾਦੇਹੀ ਵਾਲਾ ਹੈ। ਬੈਂਕ ਨੇ ਸ਼ੁੱਕਰਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।
ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਕਿਹਾ ਹੈ ਕਿ IL&FS ਫਾਇਨਾਂਸ਼ਿਅਲ ਸਰਵਿਸਿਜ਼ ਦਾ ਇਹ ਖਾਤਾ ਐਨ.ਪੀ.ਏ. ਖਾਤਾ ਹੈ। ਇਸ ਖ਼ਾਤੇ ਵਿਚ 561.13 ਕਰੋੜ ਰੁਪਏ ਦਾ ਬਕਾਇਆ ਹੈ। ਇਸ ਨੂੰ ਧੋਖਾਦੇਹੀ ਦੇ ਰੂਪ ਵਿਚ ਐਲਾਨਿਆ ਗਿਆ ਹੈ ਅਤੇ ਰਿਜ਼ਰਵ ਬੈਂਕ ਨੂੰ ਰੈਗੂਲੇਟਰੀ ਜ਼ੂਰਰਤਾਂ ਮੁਤਾਬਕ ਇਸ ਦੀ ਸੂਚਨਾ ਦਿੱਤੀ ਗਈ ਹੈ। ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਬੈਂਕ ਨੇ ਪਹਿਲਾਂ ਤੋਂ ਨਿਰਧਾਰਤ ਮਾਪਦੰਡਾਂ ਅਨੁਸਾਰ 100 ਫ਼ੀਸਦੀ ਰਾਸ਼ੀ ਦੀ ਵਿਵਸਥਾ ਕਰ ਦਿੱਤੀ ਹੈ।