ਜਨਤਕ ਬੈਂਕਾਂ ਦੇ ਕਰਮਚਾਰੀ 31 ਜਨਵਰੀ ਤੋਂ 2 ਦਿਨ ਦੀ ਹੜਤਾਲ ’ਤੇ

01/28/2020 8:52:35 AM

ਨਵੀਂ ਦਿੱਲੀ — ਬੈਂਕ ਕਰਮਚਾਰੀਆਂ ਦੇ ਸੰਗਠਨਾਂ ਨੇ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ 31 ਜਨਵਰੀ ਤੋਂ 2 ਦਿਨ ਦੀ ਹੜਤਾਲ ਦੀ ਚਿਤਾਵਨੀ ਦਿੱਤੀ ਹੈ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਸ (ਯੂ. ਐੱਫ. ਬੀ. ਯੂ.) ਨੇ ਇਸ ਹੜਤਾਲ ਦਾ ਐਲਾਨ ਕੀਤਾ ਹੈ। ਇਹ ਆਲ ਇੰਡੀਆ ਬੈਂਕ ਆਫਿਸਰਸ ਕਨਫੈੱਡਰੇਸ਼ਨ (ਏ. ਆਈ. ਬੀ. ਓ. ਸੀ. ), ਆਲ ਇੰਡੀਆ ਬੈਂਕ ਇੰਪਲਾਈਜ਼ ਐਸੋਸੀਏਸ਼ਨ (ਏ. ਆਈ. ਬੀ. ਈ. ਏ.) ਅਤੇ ਨੈਸ਼ਨਲ ਆਰਗੇਨਾਈਜ਼ੇਸ਼ਨ ਆਫ ਬੈਂਕ ਵਰਕਰਸ ਸਮੇਤ 9 ਕਰਮਚਾਰੀ ਸੰਗਠਨਾਂ ਦਾ ਅਦਾਰਾ ਹੈ।

ਏ. ਆਈ. ਬੀ. ਓ. ਸੀ. ਦੇ ਪ੍ਰਧਾਨ ਸੁਨੀਲ ਕੁਮਾਰ ਨੇ ਕਿਹਾ ਕਿ ਮੁੱਖ ਕਿਰਤ ਕਮਿਸ਼ਨ ਦੇ ਸਾਹਮਣੇ ਅੱਜ ਹੋਈ ਬੈਠਕ ਬੇਨਤੀਜਾ ਰਹੀ, ਇਸ ਲਈ ਕਰਮਚਾਰੀ ਸੰਗਠਨਾਂ ਨੇ ਹੜਤਾਲ ਨੋਟਿਸ ਨੂੰ ਵਾਪਸ ਨਹੀਂ ਲਿਆ ਹੈ। ਬੈਂਕ ਕਰਮਚਾਰੀਆਂ ਦੇ ਤਨਖਾਹ ਸੋਧ ਦਾ ਮਾਮਲਾ ਨਵੰਬਰ 2017 ਤੋਂ ਲਟਕਿਆ ਹੈ। ਏ. ਆਈ. ਬੀ. ਈ. ਏ. ਦੇ ਜਨਰਲ ਸੀ. ਐੱਚ. ਵੈਂਕਟਚਲਮ ਨੇ ਇਕ ਬਿਆਨ ’ਚ ਕਿਹਾ ਕਿ ਭਾਰਤੀ ਬੈਂਕ ਐਸੋਸੀਏਸ਼ਨ (ਆਈ. ਬੀ. ਏ.) ਵੱਲੋਂ ਕੋਈ ਸਪੱਸ਼ਟ ਵਚਨਬੱਧਤਾ ਨਹੀਂ ਪ੍ਰਗਟਾਈ ਗਈ ਹੈ। ਇਸ ਦੇ ਕਾਰਣ ਹੜਤਾਲ ਨੂੰ ਲੈ ਕੇ ਦਿੱਤਾ ਗਿਆ ਨੋਟਿਸ ਕਾਇਮ ਹੈ। ਉਨ੍ਹਾਂ ਕਿਹਾ, ‘‘ਆਈ. ਬੀ. ਏ. ਦੇ ਅੜੀਅਲ ਰੁਖ਼ ਕਾਰਣ ਸਾਡੇ ਕੋਲ ਹੜਤਾਲ ’ਤੇ ਜਾਣ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ ਹੈ। ਹੜਤਾਲ ਕਾਰਣ ਕੰਮ-ਕਾਜ ਪ੍ਰਭਾਵਿਤ ਹੋਵੇਗਾ। ਇਸ ਨੂੰ ਵੇਖਦਿਆਂ ਬੈਂਕ ਗਾਹਕਾਂ ਨੂੰ ਸਹਿਯੋਗ ਦੀ ਅਪੀਲ ਕਰਦੇ ਹਨ ਪਰ ਇਸ ਨੂੰ ਸਾਡੇ ਤੇ ਬੈਂਕ ਪ੍ਰਬੰਧਨ ਅਤੇ ਆਈ. ਬੀ. ਏ. ਨੇ ਥੋਪਿਆ ਹੈ।’’


Related News