ਬੈਂਕ ਖਾਤਾ ਰੱਖਣਾ ਹੈ ਸੁਰੱਖਿਅਤ? SBI ਨੇ ਦੱਸਿਆ ਕੀ ਕਰੋ ਅਤੇ ਕੀ ਨਹੀਂ

07/09/2020 4:42:48 PM

ਗੈਜੇਟ ਡੈਸਕ– ਬੈਂਕ ਖਾਤਾ ਸੁਰੱਖਿਤ ਰੱਖਣ ਲਈ ਜ਼ਰੂਰੀ ਹੈ ਕਿ ਮਾਲਵੇਅਰ ਅਤੇ ਅਜਿਹੇ ਬਾਕੀ ਖ਼ਤਰਿਆਂ ਤੋਂ ਆਪਣੇ ਡਿਵਾਈਸਿਜ਼ ਨੂੰ ਸੁਰੱਖਿਅਤ ਰੱਖਿਆ ਜਾਵੇ। ਯੂ.ਐੱਸ.ਬੀ. ਡਿਵਾਈਸਿਜ਼ ਦੀ ਮਦਦ ਨਾਲ ਆਸਾਨੀ ਨਾਲ ਮਾਲਵੇਅਰ ਇਨਫੈਕਸ਼ਨ ਹੋ ਸਕਦਾ ਹੈ ਕਿਉਂਕਿ ਉਨ੍ਹਾਂ ਨੂੰ ਕਈ ਡਿਵਾਈਸਿਜ਼ ’ਚ ਲਗਾਇਆ ਜਾਂਦਾ ਹੈ ਅਤੇ ਬਿਨ੍ਹਾਂ ਸੁਰੱਖਿਆ ਦੀ ਫਿਕਰ ਕੀਤੇ ਯੂਜ਼ਰਸ ਇਸ ਨੂੰ ਇਸਤੇਮਾਲ ਕਰਦੇ ਹਨ। ਡਾਟਾ ਚੋਰੀ ਅਤੇ ਵਾਇਰਸ ਇਨਫੈਕਸ਼ਨ ਲਈ ਜ਼ਿੰਮੇਵਾਰ ਯੂ.ਐੱਸ.ਬੀ. ਡਿਵਾਈਸਿਜ਼ ਦੀ ਵਰਤੋਂ ਕਰਦੇ ਸਮੇਂ ਕਿਵੇਂ ਸੁਰੱਖਿਅਤ ਰਿਹਾ ਜਾਵੇ, ਇਸ ਦਾ ਤਰੀਕਾ ਸਟੇਟ ਬੈਂਕ ਆਫ ਇੰਡੀਆ ਨੇ ਦੱਸਿਆ ਹੈ। 

ਐੱਸ.ਬੀ.ਆਈ. ਵਲੋਂ ਕੁਝ ਸੇਫਟੀ ਟਿਪਸ ਅਧਿਕਾਰਤ ਟਵਿਟਰ ਹੈਂਡਲ ਤੋਂ ਸਾਂਝੇ ਕੀਤੇ ਗਏ ਹਨ। @TheOfficialSBI ਅਕਾਊਂਟ ’ਤੇ ਕੀਤੇ ਗਏ ਟਵੀਟ ’ਚ ਲਿਖਿਆ ਹੈ, ‘ਜੇਕਰ ਤੁਸੀਂ ਲਾਪਰਵਾਹੀ ਨਾਲ ਇਸਤੇਮਾਲ ਕਰਦੇ ਹੋ ਤਾਂ ਹੋ ਸਕਦਾ ਹੈ ਕਿ ਤੁਹਾਡਾ ਯੂ.ਐੱਸ.ਬੀ. ਡਿਵਾਈਸ ਕਿਸੇ ਖ਼ਤਰਨਾਕ ਮਾਲਵੇਅਰ ਨਾਲ ਇਨਫੈਕਟਿਡ ਹੋਵੇ। ਆਪਣੇ ਡਿਵਾਈਸ ਨੂੰ ਮਾਲਵੇਅਰ ਤੋਂ ਸੁਰੱਖਿਅਤ ਰੱਖਣ ਲਈ ਹੇਠਾਂ ਦਿੱਤੇ ਗਏ ਟਿਪਸ ਨੂੰ ਫਾਲੋ ਕਰੋ।’ ਇਸ ਟਵੀਟ ’ਚ ਹੀ ਇਕ ਸ਼ਾਰਟ ਵੀਡੀਓ ਸ਼ਾਮਲ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਕੀ ਕਰੋ ਅਤੇ ਕੀ ਨਹੀਂ। 

 

ਕੀ ਕਰੋ
- ਯੂ.ਐੱਸ.ਬੀ. ਡਿਵਾਈਸ ਨੂੰ ਐਕਸੈਸ ਕਰਨ ਤੋਂ ਪਹਿਲਾਂ ਨਵੇਂ ਐਂਟੀਵਾਇਰਸ ਨਾਲ ਸਕੈਨ ਕਰੋ। 
- ਡਿਵਾਈਸ ’ਤੇ ਪਾਸਵਰਡ ਪ੍ਰੋਟੈਕਸ਼ਨ ਲਗਾ ਕੇ ਰੱਖੋ। 
- ਬੈਂਕ ਸਟੇਟਮੈਂਟ ਨਾਲ ਜੁੜੀਆਂ ਫਾਇਲਾਂ ਅਤੇ ਫੋਲਡਰਾਂ ਨੂੰ ਐਨਕ੍ਰਿਪਟ ਕਰਕੇ ਰੱਖੋ।
- ਯੂ.ਐੱਸ.ਬੀ. ’ਚ ਡਾਟਾ ਕਾਪੀ ਕਰਨ ਲਈ ਯੂ.ਐੱਸ.ਬੀ. ਸਕਿਓਰਿਟੀ ਪ੍ਰੋਡਕਟਸ ਦੀ ਵਰਤੋਂ ਕਰੋ। 

ਕੀ ਨਾ ਕਰੋ
-ਅਣਜਾਣ ਲੋਕਾਂ ਤੋਂ ਕਿਸੇ ਵੀ ਤਰ੍ਹਾਂਦਾ ਪ੍ਰਮੋਸ਼ਨਲ ਯੂ.ਐੱਸ.ਬੀ. ਡਿਵਾਈਸ ਐਕਸੈਪਟ ਨਾ ਕਰੋ।
- ਕਦੇ ਵੀ ਆਪਣੀ ਨਿੱਜੀ ਜਾਣਕਾਰੀ ਜਿਵੇਂ- ਬੈਂਕ ਡਿਟੇਲਸ ਅਤੇ ਪਾਸਵਕਡ ਯੂ.ਐੱਸ.ਬੀ. ਡਿਸਕ ’ਚ ਨਾ ਰੱਖੋ। 
- ਕਦੇ ਵੀ ਵਾਇਰਸ ਇਨਫੈਕਟਿਡ ਸਿਸਟਮ ’ਚ ਆਪਣੀ ਯੂ.ਐੱਸ.ਬੀ. ਡਿਵਾਈਸ ਪਲੱਗ ਇਨ ਨਾ ਕਰੋ। 


Rakesh

Content Editor

Related News