ਕਸਟਮ ਡਿਊਟੀ ਵਧਾਉਣ ਨਾਲ 100 ਹੈਂਡਸੈੱਟ ਯੂਨਿਟਸ ਹੋ ਸਕਦੇ ਹਨ ਬੰਦ

01/09/2019 11:55:16 PM

ਨਵੀਂ  ਦਿੱਲੀ-ਕੇਂਦਰ ਸਰਕਾਰ ਜੇਕਰ ਕੁੱਝ  ਮੋਬਾਇਲ ਫੋਨ  ਕੰਪੋਨੈਂਟਸ ’ਤੇ ਇਸ ਸਾਲ ਕਸਟਮ ਡਿਊਟੀ ਵਧਾਉਣ  ਦੇ ਆਪਣੇ ਪਲਾਨ ’ਤੇ ਅੱਗੇ ਵਧਦੀ ਹੈ  ਤਾਂ ਦੇਸ਼ ’ਚ ਮੌਜੂਦ 127 ਹੈਂਡਸੈੱਟ ਅਸੈਂਬਲੀ ਯੂਨਿਟਸ ’ਚ ਕਰੀਬ 100 ਯੂਨਿਟਸ ਬੰਦ  ਹੋ ਸਕਦੇ ਹਨ।  ਇੰਡਸਟਰੀ ਨੇ ਇਸ ਨੂੰ ਵੇਖਦੇ ਹੋਏ ਸਰਕਾਰ ਨੂੰ ਵਾਧੇ ਨੂੰ 2020 ਤੱਕ  ਟਾਲਣ ਦੀ ਅਪੀਲ ਕੀਤੀ ਹੈ।   ਇੰਡੀਆ ਸੈਲੂਲਰ ਤੇ ਇਲੈਕਟ੍ਰਿਕ ਐਸੋਸੀਏਸ਼ਨ ਆਫ   ਇੰਡੀਆ  (ਆਈ. ਸੀ. ਈ. ਏ.)  ਨੇ ਪ੍ਰਧਾਨ ਮੰਤਰੀ ਦਫਤਰ  (ਪੀ. ਐੱਮ. ਓ.)   ਨੂੰ ਪੱਤਰ ਲਿਖ ਕੇ ਐੱਲ. ਸੀ. ਡੀ.  ਅਸੈਂਬਲੀ,  ਵਾਇਬ੍ਰੇਟਰ ਮੋਟਰ ਅਤੇ ਟੱਚ ਪੈਨਲ  ਦੇ  ਇੰਪੋਰਟ ’ਤੇ ਕਸਟਮ ਡਿਊਟੀ ਵਾਧੇ ਨੂੰ 2020 ਤੱਕ ਟਾਲਣ ਦੀ ਮੰਗ ਕੀਤੀ ਹੈ।  ਫੇਜਡ  ਮੈਨੂਫੈਕਚਰਿੰਗ ਪਲਾਨ   (ਪੀ. ਐੱਮ. ਪੀ.)  ਤਹਿਤ ਇਸ ਕੰਪੋਨੈਂਟਸ ’ਤੇ ਇਸ  ਸਾਲ ਡਿਊਟੀ ਵਧਾਈ ਜਾਣੀ ਹੈ।  ਇਨ੍ਹਾਂ ਕੰਪੋਨੈਂਟਸ  ਦੇ ਐਕਸਪੋਰਟ ’ਤੇ 12.5 ਫੀਸਦੀ  ਕਾਊਂਟਰਵੇਲਿੰਗ ਡਿਊਟੀ  (ਸੀ. ਵੀ. ਡੀ.)  ਅਤੇ ਬਿਨਾਂ 1 ਫੀਸਦੀ ਇਨਪੁਟ ਟੈਕਸ  ਕ੍ਰੈਡਿਟ  ਦੇ ਐਕਸਾਈਜ਼ ਡਿਊਟੀ ਲਾਈ ਜਾਣਾ ਨਿਰਧਾਰਤ ਹੈ। 

ਇਹ ਲਿਖਿਆ ਹੈ ਪੱਤਰ ’ਚ
ਪ੍ਰਧਾਨ ਮੰਤਰੀ   ਦੇ ਮੁੱਖ ਸਕੱਤਰ ਨਿਰਪੇਂਦਰ ਮਿਸ਼ਰਾ ਨੂੰ 28 ਦਸੰਬਰ ਨੂੰ ਲਿਖੇ ਪੱਤਰ ’ਚ ਆਈ. ਸੀ.  ਈ. ਏ.   ਦੇ ਪ੍ਰੈਜ਼ੀਡੈਂਟ ਪੰਕਜ ਮੋਹਿੰਦਰੂ ਨੇ ਕਿਹਾ ਹੈ ਕਿ ਇੰਡਸਟਰੀ ਇਸ ਸਮੇਂ  ਕਾਫੀ ਪ੍ਰੇਸ਼ਾਨ ਹੈ।  ਖਾਸ ਤੌਰ ’ਤੇ ਇੰਡੀਅਨ ਮੋਬਾਇਲ ਮੈਨੂਫੈਕਚਰਿੰਗ ਇਕੋਸਿਸਟਮ,   ਜਿਸ ’ਚ 127 ਫੈਕਟਰੀਆਂ ’ਚੋਂ 100 ਤੋਂ ਜ਼ਿਆਦਾ ਸ਼ਾਮਲ ਹਨ।  ਇਨ੍ਹਾਂ ਦੀ ਲਾਗਤ  ਵਧਾਉਣਾ ਸਮਝਦਾਰੀ ਨਹੀਂ ਹੋਵੇਗੀ।  ਪੱਤਰ ’ਚ ਲਿਖਿਆ ਹੈ ਕਿ ਫੀਚਰ ਫੋਨ ਇੰਡਸਟਰੀ  ਖਾਸ ਤੌਰ ’ਤੇ ਬਹੁਤ ਜ਼ਿਆਦਾ ਪ੍ਰੇਸ਼ਾਨ ਹੈ ਕਿਉਂਕਿ ਲਾਗਤ ਵਧਣ ਨਾਲ ਉਸ ਦੀ ਸਥਿਤੀ ਹੋਰ ਖਰਾਬ ਹੋਵੇਗੀ। 


Related News