ਸੁਲਤਾਨਪੁਰ ਲੋਧੀ ''ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ, ਘਰ ''ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼

Saturday, Jun 29, 2024 - 07:06 PM (IST)

ਸੁਲਤਾਨਪੁਰ ਲੋਧੀ ''ਚ ਵੱਡੀ ਵਾਰਦਾਤ, ਨਾਮੀ ਕਾਰੋਬਾਰੀ ਦਾ ਬੇਰਹਿਮੀ ਨਾਲ ਕਤਲ, ਘਰ ''ਚੋਂ ਖ਼ੂਨ ਨਾਲ ਲਥਪਥ ਮਿਲੀ ਲਾਸ਼

ਸੁਲਤਾਨਪੁਰ ਲੋਧੀ (ਓਬਰਾਏ, ਸੋਢੀ)-  ਸੁਲਤਾਨਪੁਰ ਲੋਧੀ ਦੇ ਨਾਮੀ ਕਾਰੋਬਾਰੀ ਗੁਰਚਰਨ ਸਿੰਘ ਚੰਨ ਡੀਪੂ ਵਾਲਾ ਪੁੱਤਰ ਜਗੀਰ ਸਿੰਘ ਵਾਸੀ ਮੁਹੱਲਾ ਨਾਈਆਂ ਰੇਲਵੇ ਰੋਡ, ਸੁਲਤਾਨਪੁਰ ਲੋਧੀ ਦਾ ਸ਼ੱਕੀ ਹਾਲਾਤ 'ਚ ਕਤਲ ਕਰ ਦਿੱਤਾ ਗਿਆ। ਸੂਚਨਾ ਮਿਲਣ 'ਤੇ ਥਾਣਾ ਸੁਲਤਾਨਪੁਰ ਲੋਧੀ ਦੇ ਐੱਸ. ਐੱਚ. ਓ. ਹਰਗੁਰਦੇਵ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਕਤਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਕਤ ਵਿਅਕਤੀ ਹੈਂਡ ਲੂਮ ਦਾ ਕਾਰੋਬਾਰ ਕਰਦਾ ਸੀ। 

ਇਹ ਵੀ ਪੜ੍ਹੋ- ਜਲੰਧਰ ਤੋਂ ਵੱਡੀ ਖ਼ਬਰ: PUBG ਦੀ ਦੀਵਾਨਗੀ ਨੇ ਲਈ 12ਵੀਂ ਦੇ ਵਿਦਿਆਰਥੀ ਦੀ ਜਾਨ, ਮਾਂ ਨੇ ਰੋਕਿਆ ਤਾਂ ਕਰ ਲਈ ਖ਼ੁਦਕੁਸ਼ੀ

PunjabKesari

ਪ੍ਰਾਪਤ ਜਾਣਕਾਰੀ ਅਨੁਸਾਰ ਚੰਨ ਡੀਪੂ ਵਾਲਾ ਆਪਣੇ ਘਰ ਵਿਚ ਇਕੱਲਾ ਰਹਿੰਦਾ ਸੀ। ਉਸ ਦੀ ਮੌਤ ਦਾ ਸਵੇਰੇ ਉਸ ਵੇਲੇ ਪਤਾ ਲੱਗਾ ਜਦੋਂ ਉਸ ਨੇ ਟਕਸਾਲੀਆਂ ਮੁਹੱਲਾ ਸਥਿਤ ਚੌਂਕ ਚੇਲਿਆਂ ਵਾਲਾ ਨੇੜੇ ਆਪਣੀ ਦੁਕਾਨ ਦੇਰ ਤਕ ਨਹੀਂ ਖੋਲ੍ਹੀ। ਉਸ ਦੇ ਦੋਸਤ ਨੇ ਜਦੋਂ ਉਸ ਦੇ ਘਰ ਜਾ ਕੇ ਵੇਖਿਆ ਤਾਂ ਜ਼ਮੀਨ 'ਤੇ ਗੁਰਚਰਨ ਸਿੰਘ ਚੰਨ ਦੀ ਲਾਸ਼ ਪਈ ਸੀ। ਲਾਸ਼ ਵੇਖ ਕੇ ਇੰਝ ਜਾਪਦਾ ਸੀ ਜਿਵੇਂ ਕਿਸੇ ਨੇ ਉਸ ਦਾ ਕਤਲ ਕੀਤਾ ਹੋਵੇ ਅਤੇ ਉਸ ਦੇ ਕੋਈ ਸੱਟ ਵੀ ਮਾਰੀ ਲੱਗਦੀ ਸੀ ਕਿਉਂਕਿ ਨੇੜੇ ਹੀ ਫਰਸ਼ 'ਤੇ ਖ਼ੂਨ ਦੇ ਛਿੱਟੇ ਵੀ ਪਏ ਹੋਏ ਸਨ। ਪੁਲਸ ਬਾਰੀਕੀ ਨਾਲ ਵੱਖ-ਵੱਖ ਐਂਗਲ ਤੋ ਜਾਂਚ ਕਰ ਰਹੀ ਹੈ। ਮੌਕੇ 'ਤੇ ਸੁਲਤਾਨਪੁਰ ਲੋਧੀ ਦੇ ਡੀ. ਐੱਸ. ਪੀ. ਬਬਨਦੀਪ ਸਿੰਘ ਵੀ ਪਹੁੰਚੇ ਅਤੇ ਕਾਤਲ ਦੇ ਜਲਦੀ ਗ੍ਰਿਫ਼ਤਾਰ ਹੋਣ ਕਰਨ ਦਾ ਭਰੋਸਾ ਦਿੱਤਾ। 

ਇਹ ਵੀ ਪੜ੍ਹੋ- ਛੁੱਟੀ 'ਤੇ ਆਏ ਫ਼ੌਜੀ ਦੀ ਸੂਏ 'ਚੋਂ ਮਿਲੀ ਗਲੀ-ਸੜੀ ਲਾਸ਼, ਪੁੱਤ ਨੂੰ ਇਸ ਹਾਲ 'ਚ ਵੇਖ ਭੁੱਬਾਂ ਮਾਰ ਰੋਇਆ ਪਰਿਵਾਰ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


author

shivani attri

Content Editor

Related News