ਹਿਨਾ ਖਾਨ ਦੀ ਬ੍ਰੈਸਟ ਕੈਂਸਰ ਦੀ ਪੋਸਟ ''ਤੇ ਅਦਾਕਾਰਾ ਮਹਿਮਾ ਚੌਧਰੀ ਨੇ ਕੀਤਾ ਕੁਮੈਂਟ, ਕਿਹਾ ਤੁਸੀਂ ਬਹੁਤ ਬਹਾਦਰ ਹੋ

Saturday, Jun 29, 2024 - 01:14 PM (IST)

ਹਿਨਾ ਖਾਨ ਦੀ ਬ੍ਰੈਸਟ ਕੈਂਸਰ ਦੀ ਪੋਸਟ ''ਤੇ ਅਦਾਕਾਰਾ ਮਹਿਮਾ ਚੌਧਰੀ ਨੇ ਕੀਤਾ ਕੁਮੈਂਟ, ਕਿਹਾ ਤੁਸੀਂ ਬਹੁਤ ਬਹਾਦਰ ਹੋ

ਮੁੰਬਈ- ਮਸ਼ਹੂਰ ਟੀ.ਵੀ. ਅਦਾਕਾਰਾ ਹਿਨਾ ਖਾਨ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਉਹ ਕੈਂਸਰ ਦੀ ਤੀਜੀ ਸਟੇਜ 'ਤੇ ਹੈ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਇਸ ਖ਼ਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪ੍ਰਸ਼ੰਸਕਾਂ ਤੋਂ ਲੈ ਕੇ ਮਨੋਰੰਜਨ ਜਗਤ ਦੇ ਸਿਤਾਰੇ ਇਸ ਖ਼ਬਰ ਨੂੰ ਸੁਣ ਕੇ ਹੈਰਾਨ ਰਹਿ ਗਏ ਹਨ। ਹੁਣ ਬਾਲੀਵੁੱਡ ਅਦਾਕਾਰਾ ਮਹਿਮਾ ਚੌਧਰੀ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ। ਮਹਿਮਾ ਚੌਧਰੀ ਵੀ ਬ੍ਰੈਸਟ ਕੈਂਸਰ ਤੋਂ ਪੀੜਤ ਸੀ।

ਇਹ ਖ਼ਬਰ ਵੀ ਪੜ੍ਹੋ- ਗਾਇਕਾ ਆਸ਼ਾ ਭੌਂਸਲੇ ਅੱਗੇ Sonu Nigam ਨੇ ਝੁਕਾਇਆ ਸਿਰ, ਪੈਰ ਧੋ ਕੇ ਦਿੱਤਾ ਸਨਮਾਨ

ਹਿਨਾ ਖਾਨ ਨੂੰ ਉਤਸ਼ਾਹਿਤ ਕਰਦੇ ਹੋਏ, ਮਹਿਮਾ ਚੌਧਰੀ ਨੇ ਕੁਮੈਂਟ ਕੀਤਾ ਅਤੇ ਕਿਹਾ ਕਿ 'ਤੁਹਾਨੂੰ ਬਹੁਤ ਸਾਰਾ ਪਿਆਰ ਅਤੇ ਤਾਕਤ ਭੇਜ ਰਹੀ ਹਾਂ। ਤੁਸੀਂ ਬਹੁਤ ਬਹਾਦਰ ਹੋ, ਹਿਨਾ। ਤੁਸੀਂ ਇੱਕ ਯੋਧਾ ਹੋ ਅਤੇ ਮੈਂ ਜਾਣਦੀ ਹਾਂ ਕਿ ਤੁਸੀਂ ਠੀਕ ਹੋ ਜਾਵੋਗੇ। ਤੁਹਾਨੂੰ ਲੱਖਾਂ ਲੋਕ ਸ਼ੁਭਕਾਮਨਾਵਾਂ ਦੇ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਰੈੱਡ ਹਾਰਟ ਇਮੋਜੀ ਵੀ ਸ਼ੇਅਰ ਕੀਤੇ ਹਨ। ਧਿਆਨ ਯੋਗ ਹੈ ਕਿ ਮਹਿਮਾ ਚੌਧਰੀ ਨੇ 2022 'ਚ ਅਨੁਪਮ ਖੇਰ ਦੁਆਰਾ ਸ਼ੇਅਰ ਕੀਤੇ ਇੱਕ ਵੀਡੀਓ 'ਚ ਬ੍ਰੈਸਟ ਕੈਂਸਰ ਨਾਲ ਆਪਣੀ ਲੜਾਈ ਬਾਰੇ ਗੱਲ ਕੀਤੀ ਸੀ। ਉਹ ਹੁਣ ਪੂਰੀ ਤਰ੍ਹਾਂ ਕੈਂਸਰ ਮੁਕਤ ਹੈ ਅਤੇ ਕਈਆਂ ਲਈ ਉਮੀਦ ਦੀ ਕਿਰਨ ਹੈ।

ਇਹ ਖ਼ਬਰ ਵੀ ਪੜ੍ਹੋ- 'ਸ਼ਰਮਾ ਜੀ ਕੀ ਬੇਟੀ' ਫ਼ਿਲਮ ਦੀ ਰਿਲੀਜ਼ 'ਤੇ ਆਯੂਸ਼ਮਾਨ ਖੁਰਾਨਾ ਨੇ ਕੀਤੀ ਪਤਨੀ ਤਾਹਿਰਾ ਦੀ ਤਾਰੀਫ਼

ਮੌਨੀ ਰਾਏ, ਨਕੁਲ ਮਹਿਤਾ, ਜੈਨੀਫਰ ਵਿੰਗੇਟ, ਕਰਿਸ਼ਮਾ ਤੰਨਾ ਸਮੇਤ ਕਈ ਸਿਤਾਰਿਆਂ ਨੇ ਉਸ ਦੀ ਪੋਸਟ 'ਤੇ ਕੁਮੈਂਟ ਕਰਕੇ ਅਦਾਕਾਰਾ ਦਾ ਹੌਂਸਲਾ ਵਧਾਇਆ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਅਦਾਕਾਰਾ ਦੇ ਜਲਦੀ ਤੋਂ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। ਸ਼ੁੱਕਰਵਾਰ 28 ਮਈ ਨੂੰ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਆਪਣੇ ਬ੍ਰੈਸਟ ਕੈਂਸਰ ਬਾਰੇ ਜਾਣਕਾਰੀ ਦਿੱਤੀ।


author

Priyanka

Content Editor

Related News