ਸਰੀਰ ਲਈ ਫ਼ਾਇਦੇਮੰਦ ਹੁੰਦੇ ਹਨ 'ਕੇਲੇ', ਖਾਣ ਨਾਲ ਇਨ੍ਹਾਂ ਬੀਮਾਰੀਆਂ ਤੋਂ ਮਿਲੇਗੀ ਨਿਜ਼ਾਤ

06/29/2024 4:28:51 PM

ਜਲੰਧਰ- ਕੁਝ ਲੋਕ ਸੋਚਦੇ ਹਨ ਕਿ ਕੇਲਾ ਖਾਣ ਨਾਲ ਉਹ ਮੋਟੇ ਹੋ ਸਕਦੇ ਹਨ ਪਰ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਕਿ ਕੇਲੇ ’ਚ ਪਾਈ ਜਾਣ ਵਾਲੀ ਚੰਗੀ ਚਰਬੀ ਅਤੇ ਪ੍ਰੋਟੀਨ ਦੀ ਸਾਡੇ ਸਰੀਰ ਨੂੰ ਖ਼ਾਸ ਜ਼ਰੂਰਤ ਹੁੰਦੀ ਹੈ। ਕੇਲੇ ਵਿੱਚ ਫਾਈਬਰ ਹੁੰਦਾ ਹੈ, ਜੋ ਤੁਹਾਡੀ ਪਾਚਨ ਪ੍ਰਣਾਲੀ ਨੂੰ ਮਜ਼ਬੂਤ ​​ਬਣਾਉਣ ਵਿੱਚ ਸਹਾਇਤਾ ਕਰਦਾ ਹੈ। ਕੇਲਾ ਖਾਣ ਨਾਲ ਅਸਥਮਾ ਦੇ ਖ਼ਤਰੇ ਨੂੰ ਟਾਲਿਆ ਜਾ ਸਕਦਾ ਹੈ। ਕੇਲੇ ਖਾਣ ਨਾਲ ਸਰੀਰ ਨੂੰ ਹੋਰ ਵੀ ਕਈ ਫ਼ਾਇਦੇ ਹੁੰਦੇ ਹਨ। ਕੇਲਾ ਸਾਡੀ ਸਿਹਤ ਲਈ ਕਾਫ਼ੀ ਲਾਭਕਾਰੀ ਹੁੰਦਾ ਹੈ। ਕੇਲੇ ਰਾਹੀਂ ਦਿਮਾਗ ਨੂੰ ਸੇਰੋਟੋਨਿਨ ਨਾਮਕ ਪਦਾਰਥ ਮਿਲਦਾ ਹੈ। ਰੋਜ਼ਾਨਾ ਕੇਲੇ ਦਾ ਸੇਵਨ ਕਰਨ ਨਾਲ ਸਰੀਰ ਦੀਆਂ ਕਿਹੜੀਆਂ ਬੀਮਾਰੀਆਂ ਦੂਰ ਹੁੰਦੀਆਂ ਹਨ, ਦੇ ਬਾਰੇ ਆਓ ਜਾਣਦੇ ਹਾਂ...

1. ਹਾਈ ਬਲੱਡ ਪ੍ਰੈਸ਼ਰ
ਕੇਲਾ ਖਾਣ ਨਾਲ ਵਿਅਕਤੀ ਦਾ ਬਲੱਡ ਪ੍ਰੈਸ਼ਰ ਸਧਾਰਣ ਰਹਿੰਦਾ ਹੈ। ਖ਼ਾਸ ਕਰ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਰੋਜ਼ਾਨਾ ਕੇਲੇ ਦਾ ਸੇਵਨ ਬਹੁਤ ਫ਼ਾਇਦੇਮੰਦ ਸਾਬਤ ਹੁੰਦਾ ਹੈ। ਕੇਲੇ ਵਿਚ ਆਇਰਨ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਇਹ ਸਰੀਰ ਵਿਚ ਖੂਨ ਦੀ ਕਮੀ ਨਹੀਂ ਆਉਣ ਦਿੰਦਾ ਹੈ। 

PunjabKesari

2. ਤਣਾਅ ਦੂਰ ਕਰੇ
ਕੇਲੇ 'ਚ ਅਜਿਹੇ ਤੱਤ ਮੌਜੂਦ ਹੁੰਦੇ ਹਨ, ਜੋ ਮੂਡ ਬਹਿਤਰ ਬਣਾਉਣ 'ਚ ਮਦਦ ਕਰਦਾ ਹੈ। ਇਸ ਨਾਲ ਤਣਾਅ ਦੂਰ ਰਹਿੰਦਾ ਹੈ। 

3. ਕਮਜ਼ੋਰੀ ਹੋਵੇਗੀ ਦੂਰ
ਕੇਲਾ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਕੇਲੇ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰਕ ਕਮਜ਼ੋਰੀ ਦੂਰ ਹੋ ਜਾਂਦੀ ਹੈ। 

4. ਖੂਨ ਦੀ ਕਮੀ ਹੋਵੇਗੀ ਦੂਰ
ਕੇਲੇ 'ਚ ਭਰਪੂਰ ਮਾਤਰਾ 'ਚ ਫਾਈਵਰ ਹੁੰਦਾ ਹੈ। ਜੋ ਬਲੱਡ 'ਚ ਹੀਮੋਗਲੋਬਿਨ ਦਾ ਲੇਵਲ ਵਧਾਉਂਦੇ ਹਨ। ਇਸ ਨਾਲ ਅਨੀਮੀਆ ਦੀ ਸਮੱਸਿਆ ਦੂਰ ਰਹਿੰਦੀ ਹੈ। 

5. ਸਿਹਤਮੰਦ ਦਿਲ
ਕੇਲੇ 'ਚ ਭਰਪੂਰ ਮਾਤਰਾ 'ਚ ਫਾਈਵਰ, ਪੋਟਾਸ਼ਿਅਮ, ਕੈਲਸ਼ੀਅਮ ਅਤੇ ਵਿਟਾਮਿਨ ਸੀ ਹੁੰਦਾ ਹੈ। ਰੋਜ਼ ਇਸ ਨੂੰ ਖਾਣ ਨਾਲ ਕੌਲੈਸਟਰੌਲ ਕੰਟਰੋਲ 'ਚ ਰਹਿੰਦਾ ਹੈ। ਕੇਲੇ 'ਚ ਵਿਟਾਮਿਨ ਬੀ 6 ਦੀ ਭਰਪੂਰ ਮਾਤਰਾ ਹੁੰਦੀ ਹੈ, ਜੋ ਦਿਮਾਗ ਨੂੰ ਤੇਜ਼ ਕਰਦਾ ਹੈ।

6. ਮੈਗਨੀਸ਼ੀਅਮ ਵਿੱਚ ਭਰਪੂਰ
ਕੇਲਾ ਖਾਣ ਨਾਲ ਕਿਸੇ ਦੇ ਸਰੀਰ ਵਿਚ ਮੈਗਨੀਸ਼ੀਅਮ ਦੀ ਕਮੀ ਵੀ ਨਹੀਂ ਹੁੰਦੀ। ਮੈਗਨੀਸ਼ੀਅਮ ਦੀ ਘਾਟ ਕਾਰਨ, ਵਿਅਕਤੀ ਨੂੰ ਨੀਂਦ ਆਉਣਾ, ਅੱਖਾਂ ਦੇ ਦੁਆਲੇ ਹਨੇਰੇ ਚੱਕਰ, ਚਿੜਚਿੜਾ ਸੁਭਾਅ ਵਰਗੀਆਂ ਸਮੱਸਿਆਵਾਂ ਰਹਿੰਦੀਆਂ ਹਨ ਪਰ ਰੋਜ਼ ਕੇਲਾ ਖਾਣ ਨਾਲ ਤੁਸੀਂ ਸਰੀਰ ਦੀ ਇਸ ਸਮੱਸਿਆ ਤੋਂ ਬਚ ਜਾਂਦੇ ਹੋ।

7. ਪਾਚਨ ਕਿਰਿਆ 'ਚ ਸੁਧਾਰ
ਕੇਲੇ 'ਚ ਭਰਪੂਰ ਮਾਤਰਾ 'ਚ ਫਾਈਵਰ ਹੁੰਦਾ ਹੈ ਇਸ ਨੂੰ ਖਾਣ ਨਾਲ ਪਾਚਨ ਕਿਰਿਆ ਸਹੀ ਹੁੰਦੀ ਹੈ। ਕਬਜ਼ ਅਤੇ ਐਸਿਡਿਟੀ ਦੀ ਸਮੱਸਿਆ ਦੂਰ ਹੋਵੇਗੀ। ਇਸ 'ਚ ਮੋਜੂਦ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਯੂਰਿਨ ਇੰਨਫੈਕਸ਼ਨ ਦਾ ਖਤਰਾ ਟਾਲਦੇ ਹਨ। 


rajwinder kaur

Content Editor

Related News