ਮੁੰਬਈ ''ਚ 500 ਵਰਗ ਫੁੱਟ ਤੱਕ ਦੇ ਘਰਾਂ ਲਈ ਪ੍ਰਾਪਰਟੀ ਟੈਕਸ ਰੱਦ

Thursday, Jan 06, 2022 - 04:50 PM (IST)

ਮੁੰਬਈ ''ਚ 500 ਵਰਗ ਫੁੱਟ ਤੱਕ ਦੇ ਘਰਾਂ ਲਈ ਪ੍ਰਾਪਰਟੀ ਟੈਕਸ ਰੱਦ

ਬਿਜਨੈੱਸ ਡੈਸਕ- ਮੁੰਬਈ ਮਹਾਨਗਰਪਾਲਿਕਾ (ਬੀ.ਐੱਮ.ਸੀ.) ਦੀਆਂ ਚੋਣਾਂ ਨੂੰ ਦੇਖਦੇ ਹੋਏ ਮਹਾਰਾਸ਼ਟਰ ਸਰਕਾਰ ਨੇ ਮੁੰਬਈ 'ਚ 500 ਵਰਗ ਫੁੱਟ ਤੱਕ ਦੇ ਘਰਾਂ 'ਚ ਰਹਿਣ ਵਾਲੇ ਲੋਕਾਂ ਦੇ ਪ੍ਰਾਪਟੀ ਟੈਕਸ (ਸੰਪਤੀ ਟੈਕਸ) ਮੁਆਫ਼ ਕਰਨ ਦਾ ਫ਼ੈਸਲਾ ਲਿਆ ਹੈ। ਮੁੰਬਈਵਾਸੀਆਂ ਨੂੰ ਨਵੇਂ ਸਾਲ ਦੀ ਸੌਗਾਤ ਦਿੰਦੇ ਹੋਏ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਅਸੀਂ ਮਿਹਨਤੀ ਮੁੰਬਈਵਾਸੀਆਂ ਨੂੰ ਕਰਜ਼ ਤੋਂ ਬਾਹਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਦੇ ਇਸ ਫ਼ੈਸਲੇ ਨਾਲ ਬੀ.ਐੱਮ.ਸੀ. ਦੀ ਤਿਜ਼ੋਰੀ 'ਤੇ 340 ਕਰੋੜ ਰੁਪਏ ਦਾ ਬੋਝ ਪਵੇਗਾ। 
ਬੀ.ਐੱਮ.ਸੀ. ਦੇ ਅੰਕੜਿਆਂ ਮੁਤਾਬਕ ਮੁੰਬਈ 'ਚ 28 ਲੱਖ ਘਰਾਂ 'ਚੋਂ ਕਰੀਬ 16 ਲੱਖ ਘਰ 500 ਵਰਗ ਫੁੱਟ ਜਾਂ ਉਸ ਤੋਂ ਘੱਟ ਖੇਤਰਫਲ ਦੇ ਹਨ। ਇਨ੍ਹਾਂ ਸਭ ਨੂੰ ਪ੍ਰਾਪਰਟੀ ਟੈਕਸ ਮੁਆਫ਼ੀ ਦਾ ਫਾਇਦਾ ਹੋਵੇਗਾ। ਸੂਬੇ 'ਚ ਸਾਰੇ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਕਿ ਸੁਵਿਧਾਵਾਂ ਨੂੰ ਮੁਹੱਈਆ ਕਰਵਾਉਂਦੇ ਹੋਏ ਅਸੀਂ ਮੁੰਬਈਵਾਸੀਆਂ ਨੂੰ ਆਰਾਮ ਵੀ ਦੇਣਾ ਹੈ। 
ਦੋਵੇਂ ਹੱਥਾਂ ਨਾਲ ਸਭ ਨੂੰ ਪੈਸਾ ਦੇਣ ਵਾਲੇ ਇਹ ਮੁੰਬਈਵਾਸੀ ਸੂਬੇ ਦੇ ਵਿਕਾਸ ਕਾਰਜਾਂ 'ਚ ਅਮੁੱਲ ਯੋਗਦਾਨ ਦਿੰਦਾ ਹੈ। ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਮਿਹਨਤੀ ਕਾਮਿਆਂ ਦੇ ਪਸੀਨੇ ਨਾਲ ਮੁੰਬਈ ਨੂੰ ਬਣਾਇਆ ਗਿਆ ਹੈ। 500 ਵਰਗ ਫੁੱਟ ਤੱਕ ਦੇ ਮਕਾਨਾਂ 'ਤੇ ਪ੍ਰਾਪਰਟੀ ਟੈਕਸ ਮੁਆਫ਼ ਕਰਨ ਦੇ ਮੁੱਖ ਵਾਅਦਿਆਂ ਨੂੰ ਪੂਰਾ ਕਰ ਰਹੇ ਹਨ। 
ਨਗਰ ਵਿਕਾਸ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਕਿ ਇਹ ਮੁੰਬਈਵਾਸੀਆਂ ਲਈ ਇਕ ਮਹੱਤਵਪੂਰਨ ਤੇ ਕ੍ਰਾਂਤੀਕਾਰੀ ਫ਼ੈਸਲਾ ਹੈ ਨਾਲ ਹੀ ਨਵੇਂ ਸਾਲ ਦਾ ਇਹ ਇਕ ਵੱਡਾ ਤੋਹਫ਼ਾ ਹੈ। ਮੁੰਬਈ ਉਪ ਨਗਰ ਦੇ ਪਾਲਕ ਮੰਤਰੀ ਆਦਿੱਤਿਯ ਠਾਕਰੇ ਨੇ ਕਿਹਾ ਕਿ ਉਹ ਇਸ ਬਹੁਤ ਮਹੱਤਵਪੂਰਨ ਫ਼ੈਸਲੇ ਲਈ ਮੁੱਖ ਮੰਤਰੀ ਤੇ ਨਗਰ ਵਿਕਾਸ ਮੰਤਰੀ ਦੇ ਨਾਲ-ਨਾਲ ਮੁੰਬਈ ਮਨਪਾ ਕਮਿਸ਼ਨ ਤੇ ਨਗਰ ਵਿਕਾਸ ਵਿਭਾਗ ਦੇ ਅਧਿਕਾਰੀ ਦਾ ਧੰਨਵਾਦ ਕੀਤਾ ਹੈ। ਇਹ ਨਿਸ਼ਚਿਤ ਰੂਪ ਨਾਲ ਇਕ ਕ੍ਰਾਂਤੀਕਾਰੀ ਫ਼ੈਸਲਾ ਹੈ ਤੇ ਇਸ ਨਾਲ ਲੱਖਾਂ ਮੁੰਬਈਵਾਸੀਆਂ ਨੂੰ ਲਾਭ ਹੋਵੇਗਾ। ਮੁੰਬਈ ਦੇ ਪਾਲਕ ਮੰਤਰੀ ਅਸਲਮ ਸ਼ੇਖ ਨੇ ਵੀ ਇਸ ਫ਼ੈਸਲੇ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ ਹੈ।


author

Aarti dhillon

Content Editor

Related News