ਮਾਰੂਤੀ ਸੁਜ਼ੂਕੀ ਬੰਦ ਕਰਨ ਵਾਲੀ ਹੈ 8 ਕਾਰਾਂ ਦੇ ਕੁੱਝ ਮਾਡਲਾਂ ਦਾ ਉਤਪਾਦਨ

Friday, Nov 29, 2019 - 08:55 PM (IST)

ਮਾਰੂਤੀ ਸੁਜ਼ੂਕੀ ਬੰਦ ਕਰਨ ਵਾਲੀ ਹੈ 8 ਕਾਰਾਂ ਦੇ ਕੁੱਝ ਮਾਡਲਾਂ ਦਾ ਉਤਪਾਦਨ

ਨਵੀਂ ਦਿੱਲੀ (ਇੰਟ.)-ਭਾਰਤੀ ਆਟੋਮੋਬਾਇਲ ਕੰਪਨੀ ਮਾਰੂਤੀ ਸੁਜ਼ੂਕੀ ਆਪਣੀਆਂ 8 ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ ਦੇ ਕੁੱਝ ਮਾਡਲਾਂ ਦੇ ਉਤਪਾਦਨ ਨੂੰ ਬੰਦ ਕਰਨ ਦੀ ਤਿਆਰੀ ਕਰ ਰਹੀ ਹੈ। ਖਬਰਾਂ ਮੁਤਾਬਕ ਕੰਪਨੀ ਬੀ. ਐੱਸ.-4 ਇਮੀਸ਼ਨ ਸਟੈਂਡਰਡ ਵਾਲੀਆਂ ਕਾਰਾਂ ਦਾ ਹੀ ਉਤਪਾਦਨ ਬੰਦ ਕਰਨ ਜਾ ਰਹੀ ਹੈ। ਇਨ੍ਹਾਂ ’ਚ ਆਲਟੋ, ਸਵਿਫਟ ਅਤੇ ਡਿਜ਼ਾਇਰ ਵਰਗੀਆਂ ਕਾਰਾਂ ਸ਼ਾਮਲ ਹਨ। ਇਨ੍ਹਾਂ ਕਾਰਾਂ ਨੂੰ ਵੇਚਣ ਲਈ ਕੰਪਨੀ ਭਾਰੀ ਡਿਸਕਾਊਂਟ ਵੀ ਦੇ ਰਹੀ ਹੈ। ਉਥੇ ਹੀ ਦੇਸ਼ ਦੀ ਸਭ ਤੋਂ ਵੱਡੀ ਦੋਪਹੀਆ ਨਿਰਮਾਤਾ ਕੰਪਨੀ ਹੀਰੋ ਮੋਟਰਕਾਰਪ ਵੀ ਬੀ. ਐੱਸ.-4 ਮੋਟਰਸਾਈਕਲਸ ਨੂੰ ਬੰਦ ਕਰਨ ਦੀ ਯੋਜਨਾ ਬਣਾ ਰਹੀ ਹੈ।

ਮਾਰੂਤੀ ਸੁਜ਼ੂਕੀ ਦੇ ਡਾਇਰੈਕਟਰ (ਸੇਲਸ ਅਤੇ ਮਾਰਕੀਟਿੰਗ) ਸ਼ਸ਼ਾਂਕ ਸ਼੍ਰੀਵਾਸਤਵ ਨੇ ਕਿਹਾ ਕਿ ਕੰਪਨੀ ਦੂਜੇ ਮਾਡਲਸ ਨੂੰ ਵੀ ਛੇਤੀ ਹੀ ਬੀ. ਐੱਸ.-6 ਇੰਜਣ ਨਾਲ ਅਪਗ੍ਰੇਡ ਕਰੇਗੀ। ਉਥੇ ਹੀ ਆਲਟੋ, ਬਲੇਨੋ, ਐੱਸ-ਪ੍ਰੈਸੋ, ਅਤੇ ਵੈਗਨ ਆਰ. ਪਹਿਲਾਂ ਹੀ ਬੀ. ਐੱਸ.-6 ਇੰਜਣ ਨਾਲ ਅਪਗ੍ਰੇਡ ਕੀਤੀਆਂ ਜਾ ਚੁੱਕੀਆਂ ਹਨ, ਜਦੋਂ ਕਿ ਸਲੇਰਿਓ, ਈਕੋ ਅਤੇ ਸਿਆਜ਼ ਸੇਡਾਨ ਅਜੇ ਬੀ. ਐੱਸ.-6 ਇੰਜਣ ਨਾਲ ਅਪਗ੍ਰੇਡ ਕਰਨ ਵਾਲੀਆਂ ਹਨ। ਕੰਪਨੀ ਮੁਤਾਬਕ ਅਜੇ ਬੀ. ਐੱਸ.-4 ਕਾਰ ’ਤੇ ਛੋਟ ਦਿੱਤੀ ਜਾ ਰਹੀ ਹੈ ਤਾਂ ਕਿ ਸਟਾਕ ਖਤਮ ਕੀਤਾ ਜਾ ਸਕੇ। ਸਾਡਾ ਮਕਸਦ ਹੁਣ ਬੀ. ਐੱਸ.-6 ਕਾਰਾਂ ਦਾ ਉਤਪਾਦਨ ਵਧਾਉਣਾ ਹੈ।


author

Karan Kumar

Content Editor

Related News