ਜੀ.ਐੱਸ.ਟੀ ਰਜਿਸਟ੍ਰੇਸ਼ਨ ਵਿਚ ਆ ਰਹੀਆਂ ਹਨ ਸਮੱਸਿਆਵਾਂ , ਤਾਂ ਅਪਣਾਓ ਇਹ ਤਰੀਕਾ

Saturday, Jul 15, 2017 - 02:12 PM (IST)

ਨਵੀਂ ਦਿੱਲੀ— ਜੀ.ਐੱਸ.ਟੀ. ਨੂੰ ਲਾਗੂ ਹੋਏ ਅੱਧਾ ਮਹੀਨੇ ਬੀਤ ਗਿਆ ਹੈ, ਪਰ ਕਾਰੋਬਾਰੀਆਂ ਨੂੰ ਰਜਿਸਟ੍ਰੇਸ਼ਨ ਕਰਾਉਣ ਵਿਚ ਹਜੇ ਵੀ ਕਈ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪਰੇਸ਼ਾਨੀਆਂ ਜੀ.ਐੱਸ.ਟੀ. ਵੈੱਬਸਾਈਟ ਉੱਤੇ ਟੈਕਨੀਕਲ ਪਾਰਟ ਨਾਲ ਆ ਰਹੀਆਂ ਹਨ। ਟ੍ਰੇਡਰਸ ਅਤੇ ਵਪਾਰੀ ਜੀ.ਐੱਸ.ਟੀ. ਦੀ ਵੈੱਬਸਾਈਟ ਉੱਤੇ ਯੂਜ਼ਰ ਆਈ.ਡੀ. ਨੂੰ ਇਨਲੈਲਿਡ. ਯੂ.ਆਰ.ਐੱਲ. ਏਰਰ. ਆਈ.ਡੀ. ਨੋਟ ਐਕਟੀਵਿਟੀ ਵਰਗੀਆਂ ਕਈ ਟੈਕਨੀਕਲ ਸਮੱਸਿਆਵਾਂ ਨਾਲ ਝੂਜ ਰਹੇ ਹਨ। ਸਰਕਾਰ ਨੇ ਅਜਿਹੀਆਂ ਸਮੱਸਿਆਵਾਂ ਦੇ ਨਿਪਟਾਰੇਂ ਦੇ ਲਈ ਹੈਲਪਡੇਸਕ ਅਤੇ ਹੈਲਪਲਾਈਨ ਨੰਬਰ ਉਪਲਬਧ ਕਰਾਇਆ ਹੈ, ਜਿਸ ਉੱਤੇ ਸ਼ਿਕਾਇਤ ਦਰਜ ਕਰਕੇ ਹੱਲ ਕੱਢਿਆ ਜਾ ਸਕਦਾ ਹੈ।
-ਕਿਉਂ ਆ ਰਹੀ ਹੈ ਇਹ ਸਮੱਸਿਆ
ਸਮੱਸਿਆ ਨੂੰ ਲੈ ਕੇ ਇਕ ਅਧਿਕਾਰੀ ਨੇ ਦੱਸਿਆ ਕਿ ਜੀ.ਐੱਸ.ਟੀ. ਦੇ ਸਰਵਰ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੈ, ਪਰ ਸਮੱਸਿਆ ਹੋ ਰਹੀ ਹੈ ਤਾਂ ਇਸਦੀ ਵਜ੍ਹਾ ਇੰਟਰਨੈੱਟ ਕਨੈਕਟਿਵਿਟੀ ਹੋ ਸਕਦੀ ਹੈ। ਜੇਕਰ ਇੰਟਰਨੈੱਟ ਸਪੀਡ ਸਲੋ ਹੈ ਤਾਂ ਇਹ ਸਮੱਸਿਆ ਹੁੰਦੀ ਹੈ। ਜੇਕਰ ਡਾਕੂਮੇਂਟ ਦਾ ਸਾਈਜ਼ ਤੈਅ ਲਿਮਿਟ ਤੋਂ ਜ਼ਿਆਦਾ ਹੈ ਤਾਂ ਵੀ ਉਹ ਅਪਲੋਡ ਨਹੀਂ ਹੋਵੇਗਾ, ਫਿਰ ਵੀ ਕਿਸੇ ਟ੍ਰੇਡਰਸ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਇਸਦੇ ਲਈ ਹੇਲਪਡੇਕਸ ਨਾਲ ਸੰਪਰਕ ਕਰ ਸਕਦੇ ਹੋ।
-ਇਸ ਹੇਲਪਡੇਕਸ ਨਬੰਰ ਉੱਤੇ ਕਰੋ ਕਾਲ
ਜੇਕਰ ਤੁਸੀਂ ਲਾਗ-ਇਨ ਕਰਦੇ ਸਮੇਂ ਕਿਸੇ ਵੀ ਟੈਕਨੀਕਲ, ਆਈ.ਡੀ. ਜਾਂ ਪਾਸਵਰਡ ਦੀ ਦਿਕਤ ਪੇਸ਼ ਆ ਰਹੀ ਹੈ, ਤਾਂ ਤੁਸੀਂ ਸੀ.ਬੀ.ਈ.ਸੀ. ਹੇਲਪਡੇਕਸ 0124-4688999 ਜਾਂ 1800-1200-232 ਉੱਤੇ ਕਾਲ ਕਰੋ,ਤੁਸੀਂ ਈ-ਮੇਲ ਵੀ ਕਰ ਸਕਦੇ ਹੋ। ਹੇਲਪਡੇਕਸ ਨੂੰ ਈ-ਮੇਲ ਫੋਨ ਕਰਨ ਨਾਲ ਤੁਹਾਡਾ ਸਪੋਰਟ ਟਿਕਟ ਜਨਰੇਟ ਹੋਵੇਗਾ ਤੁਹਾਡੀ ਸ਼ਿਕਾਇਤ ਟੈਕਨੀਕਲ ਟੀਮ ਨੂੰ ਭੇਜ ਦਿੱਤੀ ਜਾਵੇਗੀ, ਜੋ ਠੀਕ ਕਰਨ ਦਾ ਕੰਮ ਕਰੇਗੀ।


Related News