ਏਅਰ ਇੰਡੀਆ ਦਾ ਨਿੱਜੀਕਰਨ ਇਸ ਸਾਲ ਪੂਰਾ ਹੋਣਾ ਮੁਸ਼ਕਲ : ਅਧਿਕਾਰੀ

12/20/2020 2:23:05 PM

ਨਵੀਂ ਦਿੱਲੀ-  ਏਅਰ ਇੰਡੀਆ ਦੇ ਨਿੱਜੀਕਰਨ ਦੀ ਪ੍ਰਕਿਰਿਆ ਅਗਲੇ ਵਿੱਤੀ ਸਾਲ ਤੱਕ ਖਿੱਚ ਸਕਦੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਚਾਲੂ ਵਿੱਤੀ ਸਾਲ 2020-21 ਵਿਚ ਹੁਣ ਤਿੰਨ ਮਹੀਨਿਆਂ ਤੋਂ ਕੁਝ ਹੀ ਜ਼ਿਆਦਾ ਸਮਾਂ ਬਚਿਆ ਹੈ, ਅਜਿਹੇ ਵਿਚ ਵਿਨਿਵੇਸ਼ ਪ੍ਰਕਿਰਿਆ ਦੇ ਪੂਰਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ।

ਗੌਰਤਲਬ ਹੈ ਕਿ ਟਾਟਾ ਗਰੁੱਪ ਅਤੇ ਅਮਰੀਕਾ ਦੀ ਫੰਡ ਇੰਟਰਅਪਸ ਇੰਕ ਸਣੇ ਕਈ ਇਕਾਈਆਂ ਨੇ ਸਰਕਾਰੀ ਏਅਰਲਾਈਨ ਵਿਚ ਹਿੱਸੇਦਾਰੀ ਖ਼ਰੀਦਣ ਨੂੰ ਲੈ ਕੇ ਪਿਛਲੇ ਹਫ਼ਤੇ ਸ਼ੁਰੂਆਤੀ ਬੋਲੀਆਂ ਲਗਾਈਆਂ ਹਨ। ਬੋਲੀ ਜਮ੍ਹਾ ਕਰਾਉਣ ਦੀ ਤਾਰੀਖ਼ 14 ਦਸੰਬਰ ਨੂੰ ਖਤਮ ਹੋ ਗਈ ਹੈ।
ਏਅਰ ਇੰਡੀਆ ਦੇ 200 ਤੋਂ ਵੱਧ ਕਰਮਚਾਰੀਆਂ ਦੇ ਸਮੂਹ ਨੇ ਇੰਟਰਅਪਸ ਦੇ ਸਹਿਯੋਗ ਨਾਲ ਮਿਲ ਕੇ ਦਿਲਚਸਪੀ ਪੱਤਰ ਜਮ੍ਹਾ ਕਰਾਇਆ ਹੈ।

ਇਕ ਅਧਿਕਾਰੀ ਨੇ ਕਿਹਾ ਕਿ 6 ਜਨਵਰੀ ਨੂੰ ਬੋਲੀਆਂ ਨੂੰ ਖੋਲ੍ਹਿਆ ਜਾਵੇਗਾ। ਇਸ ਤੋਂ ਬਾਅਦ ਬੋਲੀਕਾਰਾਂ ਨੂੰ ਏਅਰ ਇੰਡੀਆ ਦੀ ਸਥਿਤੀ ਬਾਰੇ ਪੂਰੀ ਜਾਣਕਾਰੀ ਨਾਲ ਅੰਕੜਿਆਂ ਨੂੰ ਉਪਲਬਧ ਕਰਾਇਆ ਜਾਣਗੇ। ਉਨ੍ਹਾਂ ਕਿਹਾ ਕਿ ਸ਼ੇਅਰ ਖ਼ਰੀਦ ਸਮਝੌਤਾ ਬੋਲੀਕਾਰਾਂ ਦੇ ਨਾਲ ਸਾਂਝਾ ਕੀਤਾ ਜਾਵੇਗਾ। ਉਸ ਤੋਂ ਵਿੱਤੀ ਬੋਲੀਆਂ ਮੰਗਾਈਆਂ ਜਾਣਗੀਆਂ। ਅਧਿਕਾਰੀ ਨੇ ਕਿਹਾ ਕਿ ਸੌਦਾ ਅਗਲੇ ਵਿੱਤੀ ਸਾਲ ਵਿਚ ਪੂਰਾ ਹੋਵੇਗਾ ਕਿਉਂਕਿ ਸਾਡਾ ਅਨੁਮਾਨ ਹੈ ਕਿ ਬੋਲੀਕਾਰਾਂ ਨੂੰ ਅੰਕੜਿਆਂ ਤੱਕ ਪਹੁੰਚ ਅਤੇ ਵਿੱਤੀ ਬੋਲੀ ਜਮ੍ਹਾ ਕਰਨ ਤੋਂ ਪਹਿਲਾਂ ਕਈ ਸਵਾਲ ਹੋਣਗੇ। ਦੱਸ ਦੇਈਏ ਕਿ ਸਰਕਾਰ ਏਅਰ ਇੰਡੀਆ ਵਿਚ 100 ਫ਼ੀਸਦੀ ਹਿਸੱਸੇਦਾਰੀ ਵੇਚ ਰਹੀ ਹੈ। ਕੰਪਨੀ 2007 ਵਿਚ ਘਰੇਲੂ ਏਅਰਲਾਈਨ ਇੰਡੀਅਨ ਏਅਰਲਾਇੰਸ ਦੇ ਰਲੇਵੇਂ ਤੋਂ ਬਾਅਦ ਘਾਟੇ ਵਿਚ ਹੈ।


Sanjeev

Content Editor

Related News