ਹੁਣ ਕਿਸੇ ਨੂੰ ਵੀ ਕੋਲਾ ਵੇਚ ਸਕਣਗੀਆਂ ਪ੍ਰਾਈਵੇਟ ਖੋਦਾਈ ਕੰਪਨੀਆਂ

02/21/2018 2:11:52 AM

ਨਵੀਂ ਦਿੱਲੀ— ਸਰਕਾਰ ਨੇ ਕੋਲਾ ਸੈਕਟਰ ਦੇ 1973 'ਚ ਹੋਏ ਨੈਸ਼ਨਲਾਈਜ਼ੇਸ਼ਨ ਤੋਂ ਬਾਅਦ ਸਭ ਤੋਂ ਵੱਡੇ ਸੁਧਾਰ ਨੂੰ ਮਨਜ਼ੂਰੀ ਦਿੱਤੀ ਹੈ। ਅੱਜ ਕੈਬਨਿਟ ਨੇ ਕੋਲ ਮਾਈਨਿੰਗ ਨੂੰ ਵਪਾਰਕ ਵਰਤੋਂ ਲਈ ਪ੍ਰਾਈਵੇਟ ਕੰਪਨੀਆਂ ਲਈ ਖੋਲ੍ਹਣ ਦੀ ਮਨਜ਼ੂਰੀ ਦੇ ਦਿੱਤੀ। ਕੈਬਨਿਟ ਮੰਤਰੀ ਪਿਯੂਸ਼ ਗੋਇਲ ਨੇ ਕਿਹਾ ਕਿ ਇਸ ਨਾਲ ਮੁਕਾਬਲੇਬਾਜ਼ੀ ਵਧੇਗੀ ਅਤੇ ਸੈਕਟਰ 'ਚ ਬਿਹਤਰ ਟੈਕਨਾਲੋਜੀ ਨੂੰ ਲਿਆਉਣ 'ਚ ਮਦਦ ਮਿਲੇਗੀ। ਨਿਵੇਸ਼ ਵਧਣ ਨਾਲ ਕੋਲਾ ਖੋਦਾਈ ਖੇਤਰਾਂ 'ਚ ਪ੍ਰਤੱਖ ਅਤੇ ਅਪ੍ਰਤੱਖ ਰੋਜ਼ਗਾਰ 'ਚ ਵਾਧਾ ਹੋਵੇਗਾ। ਇਸ ਦਾ ਫਾਇਦਾ ਵਿਸ਼ੇਸ਼ ਰੂਪ ਨਾਲ ਮਾਈਨਿੰਗ ਸੈਕਟਰ ਨੂੰ ਮਿਲੇਗਾ ਅਤੇ ਸਬੰਧਤ ਖੇਤਰਾਂ ਦੇ ਆਰਥਿਕ ਵਿਕਾਸ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਕਮਰਸ਼ੀਅਲ ਕੋਲ ਮਾਈਨਿੰਗ ਨੂੰ ਪ੍ਰਾਈਵੇਟ ਸੈਕਟਰ ਲਈ ਖੋਲ੍ਹਣਾ 1973 'ਚ ਨੈਸ਼ਨਲਾਈਜ਼ੇਸ਼ਨ ਦੇ ਬਾਅਦ ਤੋਂ ਕੋਲ ਸੈਕਟਰ ਲਈ ਇਕ ਵੱਡਾ ਸੁਧਾਰ ਹੈ। ਭਾਰਤ 'ਚ ਫਿਲਹਾਲ 300 ਅਰਬ ਟਨ ਤੱਕ ਕੋਲੇ ਦੇ ਭੰਡਾਰ ਹਨ।


Related News