ਇਕ ਦਿਨ ਦੀ ਰਾਹਤ ਤੋਂ ਬਾਅਦ ਅੱਜ ਫਿਰ ਵਧੇ ਪੈਟਰੋਲ ਦੇ ਭਾਅ, ਡੀਜ਼ਲ ਦੀ ਕੀਮਤ ਸਥਿਰ
Thursday, Jul 18, 2019 - 10:33 AM (IST)

ਨਵੀਂ ਦਿੱਲੀ — ਇਕ ਦਿਨ ਦੀ ਰਾਹਤ ਦੇ ਬਾਅਦ ਤੇਲ ਕੰਪਨੀਆਂ ਨੇ ਅੱਜ ਫਿਰ ਪੈਟਰੋਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ ਜਦੋਂਕਿ ਡੀਜ਼ਲ ਦੇ ਭਾਅ ਪਿਛਲੇ 6 ਦਿਨਾਂ ਤੋਂ ਸਥਿਰ ਹਨ। ਪੈਟਰੋਲ ਦੀਆਂ ਕੀਮਤਾਂ ਵਿਚ 8 ਤੋਂ 12 ਪੈਸੇ ਪ੍ਰਤੀ ਲਿਟਰ ਦੀ ਦਰ ਨਾਲ ਵਾਧਾ ਦਰਜ ਕੀਤਾ ਗਿਆ ਹੈ। ਦਿੱਲੀ ਅਤੇ ਮੁੰਬਈ 'ਚ ਪੈਟਰੋਲ 8 ਪੈਸੇ, ਕੋਲਕਾਤਾ ਵਿਚ 12 ਪੈਸੇ ਅਤੇ ਚੇਨਈ ਵਿਚ 9 ਪੈਸੇ ਮਹਿੰਗਾ ਹੋਇਆ ਹੈ। ਦੂਜੇ ਪਾਸੇ ਪਿਛਲੇ 7 ਦਿਨਾਂ ਤੋਂ ਡੀਜ਼ਲ ਦੀ ਕੀਮਤ ਵਿਚ ਰਾਹਤ ਦੇਖਣ ਨੂੰ ਮਿਲ ਰਹੀ ਹੈ।
ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ
ਸ਼ਹਿਰ ਪੈਟਰੋਲ ਡੀਜ਼ਲ
ਨਵੀਂ ਦਿੱਲੀ 73.35 66.24
ਮੁੰਬਈ 78.96 69.43
ਕੋਲਕਾਤਾ 75.77 68.31
ਚੇਨਈ 76.18 69.96
ਗੁਜਰਾਤ 70.63 69.21
ਹਰਿਆਣਾ 73.22 65.53
ਹਿਮਾਚਲ ਪ੍ਰਦੇਸ਼ 72.17 64.25
J&K 76.28 67.01
ਪੰਜਾਬ ਵਿਚ ਪੈਟਰੋਲ ਦੀਆਂ ਕੀਮਤਾਂ
ਇਸ ਦੇ ਨਾਲ ਹੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਅੱਜ ਪੈਟਰੋਲ 73.12 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ। ਬਾਕੀ ਸ਼ਹਿਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ 'ਚ ਪੈਟਰੋਲ 73.67 ਰੁਪਏ, ਲੁਧਿਆਣੇ ਵਿਚ 73.63 ਰੁਪਏ ਅਤੇ ਪਟਿਆਲੇ ਵਿਚ 73.54 ਰੁਪਏ ਪ੍ਰਤੀ ਲਿਟਰ ਵਿਕ ਰਿਹਾ ਹੈ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਪੈਟਰੋਲ ਦੀਆਂ ਕੀਮਤਾਂ ਪ੍ਰਤੀ ਲਿਟਰ ਰੁਪਿਆ 'ਚ
ਸ਼ਹਿਰ ਪੈਟਰੋਲ
ਜਲੰਧਰ 73.12
ਅੰਮ੍ਰਿਤਸਰ 73.67
ਲੁਧਿਆਣਾ 73.63
ਪਟਿਆਲਾ 73.54