ਇਸ ਮਹੀਨੇ ਫਰਿੱਜ, AC ਦਾ ਪਾਰਾ ਹੋ ਜਾਵੇਗਾ ''ਹਾਈ'', TV ਵੀ ਹੋਣਗੇ ਇੰਨੇ ਮਹਿੰਗੇ
Tuesday, Mar 03, 2020 - 03:34 PM (IST)
ਨਵੀਂ ਦਿੱਲੀ— TV, ਫਰਿੱਜ, ਏਅਰ ਕੰਡੀਸ਼ਨਰ, ਮਾਈਕ੍ਰੋਵੇਵ ਓਵਨ ਤੇ ਵਾਸ਼ਿੰਗ ਮਸ਼ੀਨ ਖਰੀਦਣਾ ਮਹਿੰਗਾ ਹੋਣ ਜਾ ਰਿਹਾ ਹੈ। ਇਨ੍ਹਾਂ ਦੀ ਕੀਮਤ 'ਚ 4 ਹਜ਼ਾਰ ਰੁਪਏ ਤੱਕ ਦਾ ਵਾਧਾ ਹੋ ਸਕਦਾ ਹੈ।
ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਸਪਲਾਈ ਪ੍ਰਭਾਵਿਤ ਹੋਣ ਨਾਲ ਕੰਪੋਨੈਂਟਸ ਮਹਿੰਗੇ ਹੋ ਗਏ ਹਨ, ਜਿਸ ਕਾਰਨ ਇਲੈਕਟ੍ਰਾਨਿਕਸ ਕੰਪਨੀਆਂ ਕੀਮਤਾਂ ਵਧਾਉਣ ਜਾ ਰਹੀਆਂ ਹਨ। ਮਾਰਚ ਤੋਂ ਫਰਿੱਜ, AC, ਮਾਈਕ੍ਰੋਵੇਵ ਓਵਨ ਤੇ ਵਾਸ਼ਿੰਗ ਮਸ਼ੀਨ ਕੀਮਤਾਂ 'ਚ ਵਾਧਾ ਹੋ ਸਕਦਾ ਹੈ।
LG, ਵੋਲਟਸ, ਸੈਮਸੰਗ, ਹਾਇਰ ਤੇ ਪੈਨਾਸੋਨਿਕ ਸਮੇਤ ਸਾਰੇ ਵੱਡੇ ਨਿਰਮਾਤਾਵਾਂ ਨੇ ਕੀਮਤਾਂ 'ਚ 3 ਤੋਂ 5 ਫੀਸਦੀ ਦਾ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਇਸ ਦਾ ਅਰਥ ਹੈ ਪ੍ਰੀਮੀਅਮ ਤੇ ਵੱਡੀ ਸਮਰੱਥਾ ਵਾਲੇ ਮਾਡਲਾਂ ਦੀ ਕੀਮਤ 'ਚ 3,000-4,000 ਰੁਪਏ ਦਾ ਵਾਧਾ ਹੋਵੇਗਾ।
ਕੰਪਨੀਆਂ ਦਾ ਕਹਿਣਾ ਹੈ ਕਿ ਚੀਨ 'ਚ ਉਤਪਾਦਨ ਘੱਟ ਹੋਣ ਕਾਰਨ ਕੰਪੋਨੈਂਟਸ ਦੀਆਂ ਕੀਮਤਾਂ ਵੱਧ ਗਈਆਂ ਹਨ ਅਤੇ ਸ਼ਿਪਮੈਂਟ ਦੀ ਲਾਗਤ ਵੀ ਵੱਧ ਗਈ ਹੈ। ਇਸ ਤੋਂ ਇਲਾਵਾ ਬਜਟ 'ਚ ਵੀ ਕੁਝ ਕੰਪੋਨੈਂਟਸ 'ਤੇ ਇੰਪੋਰਟ ਡਿਊਟੀ 2.5 ਫੀਸਦੀ ਵਧਾਈ ਗਈ ਹੈ, ਜਿਸ ਕਾਰਨ ਕੀਮਤਾਂ 'ਚ ਵਾਧਾ ਕਰਨਾ ਪੈ ਰਿਹਾ ਹੈ। ਬਜਟ-2020 'ਚ ਫਰਿੱਜਾਂ ਅਤੇ AC ਕੰਪਰੈਸਰਾਂ ਦੀ ਇੰਪੋਰਟ ਡਿਊਟੀ 10 ਤੋਂ ਵਧਾ ਕੇ 12.5 ਫੀਸਦੀ ਕੀਤੀ ਗਈ ਹੈ। ਉੱਥੇ ਹੀ, ਵਾਸ਼ਿੰਗ ਮਸ਼ੀਨ ਅਤੇ ਕੁਝ ਹੋਰ ਪ੍ਰਾਡਕਟਸ 'ਚ ਇਸਤੇਮਾਲ ਹੋਣ ਵਾਲੀਆਂ ਮੋਟਰਾਂ 'ਤੇ ਡਿਊਟੀ 7.5 ਫੀਸਦੀ ਤੋਂ ਵੱਧ ਕੇ 10 ਫੀਸਦੀ ਹੋ ਗਈ ਹੈ।
ਸੂਤਰਾਂ ਮੁਤਾਬਕ, LG ਤੇ ਸੈਮਸੰਗ ਵੱਲੋਂ ਮਾਰਚ 'ਚ ਮਾਈਕ੍ਰੋਵੇਵ ਓਵਨ ਅਤੇ ਵਾਸ਼ਿਗ ਮਸ਼ੀਨਾਂ ਦੀ ਕੀਮਤ 'ਚ 3-4 ਫੀਸਦੀ ਦਾ ਵਾਧਾ ਕਰ ਦਿੱਤਾ ਜਾਵੇਗਾ, ਜਦੋਂ ਕਿ ** ਤੇ ਫਰਿੱਜ ਕੀਮਤਾਂ 'ਚ ਵਾਧਾ ਇਸ ਪਿੱਛੋਂ ਹੋਵੇਗਾ। ਉੱਥੇ ਹੀ, ਵੋਲਟਸ AC ਮਾਰਚ 'ਚ 3 ਫੀਸਦੀ ਤੱਕ ਮਹਿੰਗੇ ਹੋ ਜਾਣਗੇ। ਪੈਨਾਸੋਨਿਕ ਵੀ AC ਕੀਮਤਾਂ 'ਚ ਇੰਨਾ ਹੀ ਵੱਧ ਕਰ ਸਕਦੀ ਹੈ। ਹਾਇਰ ਵੱਲੋਂ ਫਰਿੱਜਾਂ ਤੇ AC ਕੀਮਤਾਂ 'ਚ 2.5 ਤੋਂ 5 ਫੀਸਦੀ ਤੱਕ ਦਾ ਵਾਧਾ ਕੀਤਾ ਜਾ ਸਕਦਾ ਹੈ। ਇਨ੍ਹਾਂ ਕੰਪਨੀਆਂ ਨੇ ਪਿਛਲੇ ਹਫਤੇ ਮਾਰਚ ਤੋਂ ਟੈਲੀਵਿਜ਼ਨ ਦੀਆਂ ਕੀਮਤਾਂ 7-10 ਫੀਸਦੀ ਵਧਾਉਣ ਦਾ ਫੈਸਲਾ ਕੀਤਾ ਸੀ। ਉੱਥੇ ਹੀ, ਬਜਟ 'ਚ ਵਧਾਈ ਗਈ ਡਿਊਟੀ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਐਪਲ ਨੇ ਸੋਮਵਾਰ ਤੋਂ ਆਈਫੋਨ-11 ਪ੍ਰੋ ਮੈਕਸ, 11 ਪ੍ਰੋ ਅਤੇ ਆਈਫੋਨ-8 ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ।
ਇਹ ਵੀ ਪੜ੍ਹੋ ►GoAir ਦੇ ਰਹੀ ਹੈ ਚੰਡੀਗੜ੍ਹ ਤੋਂ ਦਿੱਲੀ ਦੀ ਸਸਤੀ ਟਿਕਟ, ਜਾਣੋ ਕਿਰਾਏ►ਰਸੋਈ ਤੇਲ ਕੀਮਤਾਂ 'ਤੇ ਵੱਡੀ ਰਾਹਤ, ਇੰਨਾ ਹੋਣ ਜਾ ਰਿਹਾ ਹੈ ਸਸਤਾ►ਇਨ੍ਹਾਂ ਦਵਾਈਆਂ ਦਾ ਸਟਾਕ ਹੋ ਸਕਦਾ ਹੈ ਖਤਮ, ਡਾਕਟਰਾਂ ਨੂੰ ਵੀ ਪੈ ਗਈ ਚਿੰਤਾ►PAN ਨੂੰ ਆਧਾਰ ਨਾਲ ਲਿੰਕ ਨਾ ਕਰਨ 'ਤੇ ਲੱਗ ਸਕਦਾ ਹੈ ਭਾਰੀ ਜੁਰਮਾਨਾ►IPHONE ਦੇ ਸ਼ੌਕੀਨਾਂ ਨੂੰ ਵੱਡਾ ਝਟਕਾ, ਐਪਲ ਨੇ ਕੀਮਤਾਂ 'ਚ ਕੀਤਾ ਇੰਨਾ ਵਾਧਾ ►ਹੁਣ ਫਲਾਈਟ 'ਚ ਲੈ ਸਕੋਗੇ Wi-Fi ਦਾ ਮਜ਼ਾ, ਸਰਕਾਰ ਨੇ ਦਿੱਤੀ ਹਰੀ ਝੰਡੀ