ਵੱਡਾ ਝਟਕਾ! AC, Fridge ਸਮੇਤ ਮਹਿੰਗੀਆਂ ਹੋਣਗੀਆਂ ਇਹ ਵਸਤੂਆਂ
Saturday, Jul 17, 2021 - 05:17 PM (IST)
ਨਵੀਂ ਦਿੱਲੀ - ਦੇਸ਼ ਵਿਚ ਜਲਦੀ ਹੀ ਏ.ਸੀ., ਫਰਿੱਜ, ਮਾਊਕ੍ਰੋਵੇਵ ਆਦਿ ਉਤਪਾਦਾਂ ਦੀਆਂ ਕੀਮਤਾਂ 4-5 ਫ਼ੀਸਦੀ ਤੱਕ ਵਧ ਸਕਦੀਆਂ ਹਨ। 6 ਮਹੀਨਿਆਂ ਵਿਚ ਸਟੀਲ ਅਤੇ ਕਾਪਰ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਕੱਚੇ ਮਾਲ ਦੀਆਂ ਕੀਮਤਾਂ 20-21 ਫ਼ੀਸਦੀ ਤੱਕ ਵਧ ਗਈਆਂ ਹਨ। ਕੱਚੇ ਮਾਲ ਦੀਆਂ ਕੀਮਤਾਂ ਵਿਚ ਵਾਧੇ ਕਾਰਨ ਇਨ੍ਹਾਂ ਉਤਪਾਦਾਂ ਦੀ ਲਾਗਤ ਵੀ ਵਧ ਗਈ ਹੈ ਜਿਸ ਕਾਰਨ ਕੰਪਨੀਆਂ ਨੂੰ 6 ਮਹੀਨੇ ਵਿਚ ਦੂਜੀ ਵਾਰ ਕੀਮਤਾਂ ਵਿਚ ਵਾਧਾ ਕਰਨਾ ਪੈ ਰਿਹਾ ਹੈ।
ਇਸ ਤੋਂ ਪਹਿਲਾਂ ਜਨਵਰੀ-ਫਰਵਰੀ ਵਿੱਚ ਇਲੈਕਟ੍ਰਾਨਿਕ ਗੁੱਡਸ ਦੀਆਂ ਕੀਮਤਾਂ ਵਧੀਆਂ ਸਨ। ਇਸ ਸਾਲ ਦੀ ਪਹਿਲੀ ਛਿਮਾਹੀ ਦੌਰਾਨ ਹੋਮ ਅਪਲਾਇਸਿਸ ਦੀਆਂ ਕੀਮਤਾਂ 12 ਫ਼ੀਸਦੀ ਤੱਕ ਵਧ ਗਈਆਂ ਹਨ ਅਤੇ ਹੁਣ ਦੂਜੀ ਵਾਰ ਇਹ 7-8 ਫ਼ੀਸਦੀ ਤੱਕ ਵੀ ਵਧ ਸਕਦੀਆਂ ਹਨ। ਜੁਲਾਈ ਵਿਚ 3-5 ਫ਼ੀਸਦੀ ਤੱਕ ਕੀਮਤਾਂ ਵਧਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਜਲਦੀ ਹੀ ਤੁਹਾਡੀ ਰਸੋਈ 'ਚ ਦਿਖਾਈ ਦੇਣਗੇ 50 ਫ਼ੀਸਦੀ ਹਲਕੇ ਸਿਲੰਡਰ, ਮਿਲਣਗੀਆਂ ਇਹ ਸਹੂਲਤਾਂ
ਕੰਜ਼ਿਊਮਰ ਇਲੈਕਟ੍ਰਾਨਿਕਸ ਐਂਡ ਆਪਲਾਇਸਿਸ ਮੈਨੁਫੈਕਚਰਿੰਗ ਐਸੋਸੀਏਸ਼ਨ(ਸਿਪਮਾ) ਦੇ ਪ੍ਰਧਾਨ ਦਾ ਕਹਿਣਾ ਹੈ ਕਿ ਕੰਪਨੀਆਂ ਨੇ ਕੀਮਤਾਂ ਇਕੱਠੇ ਵਧਾਉਣ ਦੀ ਬਜਾਏ ਜੁਲਾਈ, ਅਗਸਤ, ਸਤੰਬਰ ਵਿਚ ਥੋੜ੍ਹੀਆਂ-ਥੋੜ੍ਹੀਆਂ ਕਰਕੇ ਵਧਾਉਣ ਦੀ ਯੋਜਨਾ ਬਣਾਈ ਹੈ। ਕਮੋਡਿਟੀ ਦੀਆਂ ਕੀਮਤਾਂ ਬਹੁਤ ਵਧ ਗਈਆਂ ਹਨ। ਹਾਲਾਂਕਿ ਪਾਲੀਮਰ ਦੀਆਂ ਕੀਮਤਾਂ ਥੋੜ੍ਹੀਆਂ ਘਟੀਆਂ ਹਨ। ਹਾਲਾਂਕਿ ਲਾਗਤ ਵਧਣ ਕਰਕੇ ਇਨ੍ਹਾਂ ਉਤਪਾਦਾਂ ਦੀਆਂ ਕੀਮਤਾਂ ਵਧਾਉਣਾ ਕੰਪਨੀ ਦੀ ਮਜ਼ਬੂਰੀ ਹੈ।
ਕੋਰੋਨਾ ਆਫ਼ਤ ਕਾਰਨ ਪ੍ਰਭਾਵਿਤ ਹੋ ਰਹੀ ਵਿਕਰੀ
ਅਪ੍ਰੈਲ-ਜੂਨ ਵਿਚ ਉਤਪਾਦਾਂ ਦੀ ਵਿਕਰੀ ਕਮਜ਼ੋਰ ਰਹੀ। ਕੋਵਿਡ-19 ਮਹਾਮਾਰੀ ਦੀ ਦੂਜੀ ਲਹਿਰ ਨਾਲ ਦੇਸ਼ ਭਰ ਵਿਚ ਸਥਾਨਕ ਪੱਧਰ ਤੇ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਸੀ ਜਿਸ ਕਾਰਨ ਸੀਜ਼ਨ ਹੋਣ ਦੇ ਬਾਵਜੂਦ ਉਤਪਾਦਾਂ ਦੀ ਵਿਕਰੀ ਸੁਸਤ ਰਹੀ। ਸੂਤਰਾਂ ਮੁਤਾਬਕ ਆਮ ਸੀਜ਼ਨ ਨਾਲੋਂ ਉਤਪਾਦਾਂ ਦੀ ਵਿਕਰੀ ਅੱਧੀ ਰਹਿ ਗਈ। ਮਈ ਵਿਚ ਵਿਕਰੀ ਬਹੁਤ ਘੱਟ ਰਹੀ ਅਤੇ ਜੂਨ ਵਿਚ 70 ਫ਼ੀਸਦੀ ਵਿਕਰੀ ਦੇਖਣ ਨੂੰ ਮਿਲੀ।
ਇਹ ਵੀ ਪੜ੍ਹੋ : Air India ਨੂੰ ਮੁੜ ਤੋਂ ਖ਼ਰੀਦਣਾ TATA ਲਈ ਨਹੀਂ ਹੋਵੇਗਾ ਆਸਾਨ, ਇਹ ਵਿਅਕਤੀ ਬਣ ਸਕਦਾ ਹੈ ਮੁਸੀਬਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।