ਕੋਰੋਨਾ ਕਾਰਨ ਦੇਸ਼ ਭਰ 'ਚ ਮੂੰਧੇ ਮੂੰਹ ਡਿੱਗੀ 'ਪ੍ਰਾਪਰਟੀ ਮਾਰਕੀਟ', ਰਾਮ ਨਗਰੀ 'ਚ ਦੁੱਗਣੀਆਂ ਹੋਈਆਂ ਕੀਮਤਾਂ

Tuesday, Sep 22, 2020 - 02:28 PM (IST)

ਕੋਰੋਨਾ ਕਾਰਨ ਦੇਸ਼ ਭਰ 'ਚ ਮੂੰਧੇ ਮੂੰਹ ਡਿੱਗੀ 'ਪ੍ਰਾਪਰਟੀ ਮਾਰਕੀਟ', ਰਾਮ ਨਗਰੀ 'ਚ ਦੁੱਗਣੀਆਂ ਹੋਈਆਂ ਕੀਮਤਾਂ

ਨਵੀਂ ਦਿੱਲੀ (ਇੰਟ.) – ਕੋਰੋਨਾ ਦੀ ਮਹਾਮਾਰੀ ਕਾਰਣ ਜਿਥੇ ਦੇਸ਼ ਭਰ ’ਚ ਪ੍ਰਾਪਰਟੀ ਮਾਰਕੀਟ ’ਚ ਸੁਸਤੀ ਛਾਈ ਹੈ, ਉਥੇ ਹੀ ਭਗਵਾਨ ਰਾਮ ਦੀ ਨਗਰੀ ਅਯੁੱਧਿਆ ’ਚ ਤਸਵੀਰ ਪੂਰੀ ਉਲਟ ਹੈ। ਅਗਸਤ ’ਚ ਰਾਮ ਮੰਦਰ ਦਾ ਭੂਮੀ ਪੂਜਨ ਹੋਣ ਤੋਂ ਬਾਅਦ ਸਿਰਫ ਇਕ ਮਹੀਨੇ ’ਚ ਇਥੇ ਪ੍ਰਾਪਰਟੀ ਦੇ ਰੇਟ ਲਗਭਗ ਦੁੱਗਣੇ ਹੋ ਗਏ। ਇਸ ’ਚ 9 ਮਹੀਨੇ ਪਹਿਲਾਂ ਰਾਮ ਜਨਮਭੂਮੀ-ਬਾਬਰੀ ਮਸਜਿਦ ਟਾਈਟਲ ਸੂਟ ’ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੀਮਤਾਂ ’ਚ ਆਈ 30-40 ਫੀਸਦੀ ਦੀ ਤੇਜ਼ੀ ਸ਼ਾਮਲ ਨਹੀਂ ਹੈ। ਪ੍ਰਾਪਰਟੀ ਕੰਸਲਟੈਂਟ ਰਿਸ਼ੀ ਟੰਡਨ ਨੇ ਦੱਸਿਆ ਕਿ ਅਯੁੱਧਿਆ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਵੀ ਪ੍ਰਾਪਰਟੀ ਦੇ ਰੇਟ ਉਛਲ ਗਏ ਹਨ। ਇਹ 1,000-1,500 ਰੁਪਏ ਵਰਗ ਫੁੱਟ ਤੱਕ ਪਹੁੰਚ ਗਏ ਹਨ। ਸ਼ਹਿਰ ਦੇ ਅੰਦਰ ਰੇਟ ਹਾਲੇ 2,000-3,000 ਰੁਪਏ ਵਰਗ ਫੁੱਟ ਦੀ ਰੇਂਜ਼ ’ਚ ਹਨ। ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ ਕੋਈ ਆਸਾਨੀ ਨਾਲ ਅਯੁੱਧਿਆ ’ਚ 900 ਰੁਪਏ ਵਰਗ ਫੁੱਟ ’ਚ ਜ਼ਮੀਨ ਖਰੀਦ ਸਕਦਾ ਸੀ।

ਕਈ ਵੱਡੇ ਇੰਫ੍ਰਾਸਟ੍ਰਕਚਰ ਪ੍ਰਾਜੈਕਟਾਂ ਦਾ ਐਲਾਨ ਵੱਡਾ ਕਾਰਣ

ਜ਼ਮੀਨ ਦੀ ਮੰਗ ਵਧਣ ਕਾਰਣ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਵਲੋਂ ਕਈ ਵੱਡੇ ਇੰਫ੍ਰਾਸਟ੍ਰਕਚਰ ਪ੍ਰਾਜੈਕਟਾਂ ਦਾ ਐਲਾਨ ਹੈ। ਉਥੇ ਨੇ ਤੀਰਥ ਸ਼ਹਿਰ ’ਚ 3-ਸਟਾਰ ਹੋਟਲਾਂ, ਕੌਮਾਂਤਰੀ ਹਵਾਈ ਅੱਡੇ ਦੇ ਨਾਲ ਇਸ ਨੂੰ ‘ਭਾਰਤ ਦਾ ਵੇਟਿਕਨ’ ਬਣਾਉਣ ਦਾ ਵਾਅਦਾ ਕੀਤਾ ਸੀ। ਉਂਝ ਤਾਂ ਅਯੁੱਧਿਆ ਦਹਾਕਿਆਂ ਤੋਂ ਰਾਜਨੀਤੀ ਦੇ ਕੇਂਦਰ ’ਚ ਰਿਹਾ ਹੈ ਪਰ ਸ਼ਹਿਰ ’ਚ ਇੰਫ੍ਰਾਸਟ੍ਰਕਚਰ ਦੀ ਹਾਲਤ ਬਿਲਕੁਲ ਵੱਖਰੀ ਰਹੀ ਹੈ। ਨਜ਼ਦੀਕੀ ਹੋਟਲ ਫੈਜ਼ਾਬਾਦ ਸ਼ਹਿਰ ’ਚ 6 ਕਿਲੋਮੀਟਰ ਦੂਰ ਹੈ। ਅਯੁੱਧਿਆ ਦੇ ਬਾਹਰੀ ਇਲਾਕਿਆਂ ’ਚ ਸਹੂਲਤਾਂ ਦੀ ਭਿਆਨਕ ਘਾਟ ਹੈ। ਇਥੇ ਜ਼ਮੀਨ ਦੇ ਰੇਟ 300-500 ਰੁਪਏ ਵਰਗ ਫੁੱਟ ਰਹੇ ਹਨ।

ਇਹ ਵੀ ਦੋਖੇ : ਖੇਤੀਬਾੜੀ ਬਿੱਲ ਦੇ ਵਿਰੋਧ ਦਰਮਿਆਨ ਹਾੜ੍ਹੀ ਦੀਆਂ ਫ਼ਸਲਾਂ ਲਈ ਨਵਾਂ MSP ਜਾਰੀ

ਜ਼ਿਆਦਾਤਰ ਪਲਾਟਾਂ ’ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਨਜ਼ਰ

ਹਾਲਾਂਕਿ ਜ਼ਮੀਨ ਦੀ ਖਰੀਦ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਹਨ। ਪ੍ਰਾਪਰਟੀ ਏਜੰਟ ਸੌਰਭ ਸਿੰਘ ਨੇ ਕਿਹਾ ਕਿ ਸਥਾਨਕ ਅਥਾਰਿਟੀ ਨੇ ਪਹਿਲਾਂ ਹੀ ਰਜਿਸਟਰੀ ਦੀਆਂ ਰੁਕਾਵਟਾਂ ਲਗਾ ਦਿੱਤੀਆਂ ਹਨ। ਕਈ ਪ੍ਰਾਪਰਟੀਆਂ ਦੇ ਮਾਲਕਾਨਾ ਹੱਕ ’ਤੇ ਵਿਵਾਦ ਹੈ। ਵਿਕਰੀ ਲਈ ਨਾਮਜਦ ਕੀਤੇ ਗਏ ਜ਼ਿਆਦਾਤਰ ਪਲਾਟ ਸਰਯੂ ਕੋਲ ਹਨ। ਇਨ੍ਹਾਂ ’ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੀ ਨਜ਼ਰ ਹੈ।

ਇਹ ਵੀ ਦੋਖੇ : SBI ਖਾਤਾਧਾਰਕਾਂ ਲਈ ਅਹਿਮ ਖ਼ਬਰ: ਨਵੀਂ ਯੋਜਨਾ ਰਾਹੀਂ ਘਰ ਬੈਠੇ ਆਪਣੀ EMI ਇੰਝ ਕਰੋ ਸਸਤੀ

ਜਿਥੇ ਕਈ ਖਰੀਦਦਾਰ ਧਰਮਸ਼ਾਲਾ ਅਤੇ ਭਾਈਚਾਰਕ ਰਸੋਈ ਵਰਗੇ ਸ਼ੁੱਧ ਰੂਪ ਨਾਲ ਧਾਰਮਿਕ ਆਯੋਜਨਾਂ ਲਈ ਜ਼ਮੀਨ ਚਾਹੁੰਦੇ ਹਨ ਉਥੇ ਹੀ ਕਈ ਨਿਵੇਸ਼ ਦੇ ਲਿਹਾਜ਼ ਨਾਲ ਇਸ ਨੂੰ ਖਰੀਦਣ ਦੇ ਇਛੁੱਕ ਹਨ। ਦਿੱਲੀ ਦੇ ਰਿਅਲ ਅਸਟੇਟ ਕੰਸਲਟੈਂਟ ਇਮਰਾਨ ਰਸੂਲ ਨੇ ਕਿਹਾ ਕਿ ਅਯੁੱਧਿਆਨ ’ਚ ਜ਼ਮੀਨ ਖਰੀਦਣ ਲਈ ਲੋਕਾਂ ਦੀ ਦਿਲਚਸਪੀ ਵਧਣਾ ਹੈਰਾਨੀ ਦੀ ਗੱਲ ਨਹੀਂ ਹੈ। ਹਰ ਆਮਦਨ ਵਰਗ ਦੇ ਲੋਕ ਹੁਣ ਮੰਦਰ ਸ਼ਹਿਰ ’ਚ ਪ੍ਰਾਪਰਟੀ ਚਾਹੁੰਦੇ ਹਨ।

ਇਹ ਵੀ ਦੋਖੇ : ਹੈਪੀਐਸਟ ਅਤੇ ਰੂਟ ਨੇ ਅਗਲੇ 3 ਆਈ. ਪੀ. ਓ. ਲਈ ਤਿਆਰ ਕੀਤੀ ਮਜ਼ਬੂਤ ਜ਼ਮੀਨ


author

Harinder Kaur

Content Editor

Related News