ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ, ਜਾਣੋ ਅੱਜ ਦਾ ਭਾਅ

Friday, May 05, 2023 - 03:59 PM (IST)

ਨਵੀਂ ਦਿੱਲੀ - ਇਸ ਹਫਤੇ ਸੋਨੇ ਅਤੇ ਚਾਂਦੀ ਦੀਆਂ ਫਿਊਚਰਜ਼ ਕੀਮਤਾਂ ਤੇਜ਼ੀ ਨਾਲ ਵਧ ਰਹੀਆਂ ਹਨ। ਵੀਰਵਾਰ ਨੂੰ ਸੋਨਾ ਵਾਇਦਾ ਸਭ ਤੋਂ ਉੱਚੇ ਪੱਧਰ ਨੂੰ ਛੂਹ ਗਿਆ ਸੀ ਅਤੇ ਅੱਜ ਚਾਂਦੀ ਵਾਇਦਾ ਵੀ ਨਵੀਂ ਉਚਾਈ 'ਤੇ ਪਹੁੰਚ ਗਈ। ਚਾਂਦੀ ਵਾਇਦਾ ਵੀਰਵਾਰ ਨੂੰ 78,115 ਰੁਪਏ ਦੇ ਰਿਕਾਰਡ ਉੱਚ ਪੱਧਰ 'ਤੇ ਪਹੁੰਚਣ ਤੋਂ ਬਾਅਦ ਅੱਜ ਫਿਰ ਤੋਂ ਨਵੀਂ ਉਚਾਈ 'ਤੇ ਪਹੁੰਚ ਗਈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ, ਚਾਂਦੀ ਦਾ ਬੈਂਚਮਾਰਕ ਜੁਲਾਈ ਕਰਾਰ ਸ਼ੁੱਕਰਵਾਰ ਨੂੰ 78,292 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਪਹੁੰਚ ਗਿਆ, ਜੋ ਹੁਣ ਤੱਕ ਦੀ ਸਭ ਤੋਂ ਉੱਚੀ ਕੀਮਤ ਹੈ। ਨਾਲ ਹੀ ਇਹ ਅੱਜ ਦਾ ਉੱਚ ਪੱਧਰ ਹੈ। ਇਹ ਚਾਂਦੀ ਦਾ ਕਾਂਟ੍ਰੈਕਟ 62 ਰੁਪਏ ਦੇ ਵਾਧੇ ਨਾਲ 78,100 ਰੁਪਏ ਦੇ ਭਾਅ ਉੱਤੇ ਖੁੱਲ੍ਹਿਆ।

ਇਹ ਵੀ ਪੜ੍ਹੋ : ਯਾਤਰੀ ਵਾਹਨਾਂ ਦੀ ਵਿਕਰੀ ਉੱਤੇ ਲੱਗੀ ਬ੍ਰੇਕ, ਇਸ ਕਾਰਨ ਅਪ੍ਰੈਲ ਮਹੀਨੇ ਲੋਕਾਂ ਨੇ ਖ਼ਰੀਦਦਾਰੀ ਤੋਂ ਕੀਤਾ

ਸੋਨਾ ਵੀ ਚਮਕਿਆ

ਸ਼ੁੱਕਰਵਾਰ ਨੂੰ MCX 'ਤੇ ਬੈਂਚਮਾਰਕ ਸੋਨਾ ਜੂਨ ਦਾ ਇਕਰਾਰਨਾਮਾ 73 ਰੁਪਏ ਦੇ ਵਾਧੇ ਨਾਲ 61,566 ਰੁਪਏ ਪ੍ਰਤੀ 10 ਗ੍ਰਾਮ 'ਤੇ ਖੁੱਲ੍ਹਿਆ ਅਤੇ ਖਬਰ ਲਿਖੇ ਜਾਣ ਤੱਕ ਇਹ 101 ਰੁਪਏ ਦੇ ਵਾਧੇ ਨਾਲ 61,594 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। ਵੀਰਵਾਰ ਨੂੰ ਇਸ ਕਾਂਟ੍ਰੈਕਟ ਦੀ ਕੀਮਤ 61,845 ਰੁਪਏ ਪ੍ਰਤੀ 10 ਗ੍ਰਾਮ ਦੇ ਉੱਚ ਪੱਧਰ 'ਤੇ ਪਹੁੰਚ ਗਈ ਸੀ।

ਇਹ ਵੀ ਪੜ੍ਹੋ : ਸੰਕਟ 'ਚ ਘਿਰੀ GoFirst ਨੇ 15 ਮਈ ਤੱਕ ਰੋਕੀ ਟਿਕਟ ਬੁਕਿੰਗ, DGCA ਨੇ ਦਿੱਤੇ ਸਖ਼ਤ ਨਿਰਦੇਸ਼

ਆਈਆਈਐਫਐਲ ਸਕਿਓਰਿਟੀਜ਼ ਦੇ ਉਪ-ਪ੍ਰਧਾਨ ਅਤੇ ਵਸਤੂ ਮਾਹਿਰ ਅਨੁਜ ਗੁਪਤਾ ਦਾ ਕਹਿਣਾ ਹੈ ਕਿ ਫੇਡ ਵੱਲੋਂ ਵਿਆਜ ਦਰਾਂ ਵਧਾਉਣ ਨਾਲ ਡਾਲਰ ਸੂਚਕਾਂਕ ਕਮਜ਼ੋਰ ਹੋਇਆ ਹੈ। ਇਸ ਤੋਂ ਇਲਾਵਾ ਅਮਰੀਕਾ 'ਚ ਬੈਂਕ ਸੰਕਟ ਅਤੇ ਬਾਂਡ 'ਚ ਜਮ੍ਹਾ ਪੈਸਾ ਵਾਪਸ ਕਰਨ 'ਚ ਲੋਕਾਂ ਨੂੰ ਆ ਰਹੀਆਂ ਦਿੱਕਤਾਂ ਕਾਰਨ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਅਮਰੀਕਾ 'ਚ ਦਿੱਕਤਾਂ ਕਾਰਨ ਸੋਨੇ-ਚਾਂਦੀ ਦੀ ਮੰਗ ਵਧਣ ਦੀ ਸੰਭਾਵਨਾ ਹੈ। ਇਸ ਤੋਂ ਅੱਗੇ ਵੀ ਇਨ੍ਹਾਂ ਦੀਆਂ ਕੀਮਤਾਂ ਉੱਚੀਆਂ ਰਹਿ ਸਕਦੀਆਂ ਹਨ। ਚਾਂਦੀ ਦਾ ਭਾਅ 80 ਹਜ਼ਾਰ ਕਿਲੋ ਤੱਕ ਜਾ ਸਕਦਾ ਹੈ। ਚਾਂਦੀ ਦਾ ਅਗਲਾ ਟੀਚਾ 62 ਹਜ਼ਾਰ ਰੁਪਏ ਹੈ। ਇਸ ਦੇ ਮੁਕੰਮਲ ਹੋਣ ਦੇ ਬਾਅਦ ਭਾਅ 63 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਤੱਕ ਜਾ ਸਕਦੇ ਹਨ।

ਇਹ ਵੀ ਪੜ੍ਹੋ : ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਵਿਦੇਸ਼ੀ ਸੈਲਾਨੀਆਂ ਲਈ ਵੀਜ਼ਾ ਪ੍ਰਕਿਰਿਆ ਨੂੰ ਸੌਖਾਲਾ ਬਣਾਏ ਭਾਰਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News