SGB ਨੂੰ ਸਮੇਂ ਤੋਂ ਪਹਿਲਾਂ ਛਡਾਉਣ ਲਈ ਕੀਮਤ 4,813 ਰੁਪਏ ਪ੍ਰਤੀ ਯੂਨਿਟ : RBI

02/08/2022 2:36:21 PM

ਮੁੰਬਈ : ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮੰਗਲਵਾਰ ਨੂੰ ਕਿਹਾ ਕਿ 8 ਫਰਵਰੀ ਤੱਕ ਬਕਾਇਆ ਸਾਵਰੇਨ ਗੋਲਡ ਬਾਂਡ (ਐਸਜੀਬੀ) ਦੇ ਸਮੇਂ ਤੋਂ ਪਹਿਲਾਂ ਰਿਡੈਂਪਸ਼ਨ ਲਈ ਪ੍ਰਤੀ ਯੂਨਿਟ 4,813 ਰੁਪਏ ਦਾ ਭੁਗਤਾਨ ਕੀਤਾ ਜਾਵੇਗਾ।

RBI ਨੇ ਇੱਕ ਰੀਲੀਜ਼ ਵਿੱਚ ਕਿਹਾ, "8 ਫਰਵਰੀ, 2022 ਨੂੰ SGB ਦੇ ਸਮੇਂ ਤੋਂ ਪਹਿਲਾਂ ਰੀਡੈਂਪਸ਼ਨ ਲਈ ਪ੍ਰਤੀ ਯੂਨਿਟ ਰੀਡੈਂਪਸ਼ਨ ਕੀਮਤ 4,813 ਰੁਪਏ ਹੋਵੇਗੀ। ਇਹ ਕੀਮਤ 31 ਜਨਵਰੀ ਤੋਂ 4 ਫਰਵਰੀ ਦੇ ਵਿਚਕਾਰ ਸੋਨੇ ਦੀ ਔਸਤ ਬੰਦ ਕੀਮਤ 'ਤੇ ਆਧਾਰਿਤ ਹੈ।"

ਸਾਵਰੇਨ ਗੋਲਡ ਬਾਂਡ (SGBs) ਅਸਲ ਵਿੱਚ ਸਰਕਾਰੀ ਪ੍ਰਤੀਭੂਤੀਆਂ ਹਨ ਅਤੇ ਭੌਤਿਕ ਸੋਨਾ ਰੱਖਣ ਦਾ ਇੱਕ ਵਿਕਲਪ ਹਨ। ਇਹ ਬਾਂਡ ਭਾਰਤ ਸਰਕਾਰ ਦੀ ਤਰਫੋਂ ਭਾਰਤੀ ਰਿਜ਼ਰਵ ਬੈਂਕ ਦੁਆਰਾ ਜਾਰੀ ਕੀਤਾ ਜਾਂਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News