ਕੱਚੇ ਤੇਲ ਦੀ ਕੀਮਤ 77 ਡਾਲਰ ਪ੍ਰਤੀ ਬੈਰਲ ਪਹੁੰਚੀ
Tuesday, Jul 06, 2021 - 02:28 AM (IST)
ਦੁਬਈ - ਸਊਦੀ ਅਰਬ ਦੇ ਅਗਵਾਈ ਵਿਚ ‘ਓਪੇਕ’ ਮੈਂਬਰਾਂ ਅਤੇ ਗੈਰ ਮੈਂਬਰਾਂ ਦਾ ਸੰਯੁਕਤ ‘ਓਪੇਕ’ ਪਲੱਸ ਸਮੂਹ ਤੇਲ ਉਤਪਾਦਨ ਨੂੰ ਲੈ ਕੇ ਬੀਤੇ ਸ਼ੁੱਕਰਵਾਰ ਨੂੰ ਕਿਸੇ ਸਮਝੌਤੇ ’ਤੇ ਪੁੱਜਣ ਵਿਚ ਨਾਕਾਮ ਰਿਹਾ ਸੀ। ਇਸ ਵਿਵਾਦ ਨੂੰ ਲੈ ਕੇ ਸੋਮਵਾਰ ਨੂੰ ਫਿਰ ਗੱਲਬਾਤ ਹੋਈ, ਜੋ ਬੇਨਤੀਜਾ ਰਹੀ। ਇਹ ਗੱਲਬਾਤ ਬਿਨਾਂ ਕਿਸੇ ਉਤਪਾਦਨ ਸੌਦੇ ਦੇ ਮੁਲਤਵੀ ਕਰ ਦਿੱਤੀ ਗਈ।
ਇਸ ਵਜ੍ਹਾ ਕਾਰਨ ਅਮਰੀਕੀ ਕਰੂਡ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਸੋਮਵਾਰ ਨੂੰ 1 ਫ਼ੀਸਦੀ ਵਧ ਕੇ 77 ਡਾਲਰ ਪ੍ਰਤੀ ਬੈਰਲ ਹੋ ਗਈ, ਜੋ 3 ਸਾਲ ਵਿਚ ਆਪਣੇ ਉੱਚਤਮ ਪੱਧਰ ’ਤੇ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।