ਰਾਸ਼ਟਰਪਤੀ ਬਾਇਡੇਨ ਦਾ ਅਮਰੀਕੀਆਂ ਲਈ ਵੱਡਾ ਐਲਾਨ, ਕਰਜ਼ ਲੈਣ ਵਾਲਿਆਂ ਮਿਲੇਗੀ ਰਾਹਤ
Thursday, Aug 25, 2022 - 06:20 PM (IST)
ਵਾਸ਼ਿੰਗਟਨ- ਰਾਸ਼ਟਰਪਤੀ ਬਾਇਡੇਨ ਬੁੱਧਵਾਰ ਨੂੰ ਵਿਦਿਆਰਥੀ ਕਰਜ਼ ਤੋਂ ਰਾਹਤ ਲਈ ਆਪਣੀਆਂ ਯੋਜਨਾਵਾਂ 'ਤੇ ਇਕ ਮੁੱਖ ਫੈ਼ਸਲੇ ਦੀ ਘੋਸ਼ਣਾ ਕਰਨਗੇ। ਬਾਇਡੇਨ ਅਮਰੀਕੀਆਂ ਲਈ ਵਿਦਿਆਰਥੀ ਕਰਜ਼ 'ਚ 10,000 ਅਮਰੀਕੀ ਡਾਲਰ ਤੱਕ ਮੁਆਫ਼ ਕਰਨ ਅਤੇ ਜਨਵਰੀ ਤੱਕ ਭੁਗਤਾਨ 'ਤੇ ਰੋਕ ਲਗਾਉਣ ਦੀ ਘੋਸ਼ਣਾ ਕਰਨ ਜਾ ਰਹੇ ਹਨ, ਜੋ ਪੂਰੇ ਦੇਸ਼ ਲਈ ਇਕ ਉਮੀਦ ਤੋਂ ਪਰੇ ਵਾਲਾ ਹੋਵੇਗਾ।
ਬਾਇਡੇਨ ਦਾ ਇਹ ਫ਼ੈਸਲਾ ਦੇਸ਼ ਭਰ 'ਚ ਲਗਭਗ 45 ਮਿਲੀਅਨ ਕਰਜ਼ਧਾਰਕ ਨਾਗਰਿਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ ਯੋਜਨਾ ਦੇ ਵੇਰਵੇ ਨੂੰ ਅਜੇ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ, ਪਰ ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਬਾਇਡੇਨ ਨੇ ਕਿਹਾ ਕਿ ਉਹ ਇਕ ਨਿਸ਼ਚਿਤ ਆਮਦਨ ਤੋਂ ਹੇਠਾਂ ਦੇ ਉਧਾਰਕਰਤਾਵਾਂ ਨੂੰ ਲੋਨ 'ਚ $10,000 ਦੀ ਰਾਹਤ ਦੇ ਸਕਦਾ ਹੈ।
ਪਤਾ ਹੋਵੇ ਕਿ ਬਾਇਡੇਨ ਨੂੰ ਇਨ੍ਹੀਂ ਦਿਨੀਂ ਉਧਾਰਵਾਦੀ ਖੇਮੇ ਦੇ ਦਬਾਅ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਉਹ ਉਧਾਰਕਰਤਾਵਾਂ ਨੂੰ ਇੰਨੇ ਵੱਡੇ ਪੈਮਾਨੇ 'ਤੇ ਰਾਹਤ ਦੇਣ ਜਾ ਰਹੇ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਬਾਇਡੇਨ ਦੇ ਇਸ ਐਲਾਨ 'ਚ ਸਿਰਫ਼ 125,000 ਅਮਰੀਕੀ ਡਾਲਰ ਤੋਂ ਘੱਟ ਕਮਾਉਣ ਵਾਲਿਆਂ ਨੂੰ ਕਰਜ਼ 'ਚ ਰਾਹਤ ਮਿਲੇਗੀ। ਹਾਲਾਂਕਿ ਇਸ ਤਰ੍ਹਾਂ ਦੇ ਫ਼ੈਸਲੇ ਲੈਣਾ ਬਾਇਡੇਨ ਦੀ ਕਾਰਜਸ਼ੈਲੀ 'ਚ ਸ਼ਾਮਲ ਰਿਹਾ ਹੈ ਪਰ ਵਿਦਿਆਰਥੀ ਕਰਜ਼ 'ਤੇ ਦੇਰੀ ਨਾਲ ਲਿਆ ਗਿਆ ਫ਼ੈਸਲਾ ਉਨ੍ਹਾਂ ਦੇ ਸਾਹਮਣੇ ਇਕ ਸਖ਼ਤ ਚੁਣੌਤੀ ਸੀ। ਇਹ ਯੋਜਨਾ ਯਕੀਨਨ ਲੱਖਾਂ ਅਮਰੀਕੀਆਂ ਦੇ ਲਈ ਵਿਦਿਆਰਥੀ ਕਰਜ਼ ਨੂੰ ਪੂਰੀ ਤਰ੍ਹਾਂ ਨਾਲ ਖਤਮ ਕਰ ਦੇਵੇਗੀ ਅਤੇ ਲੱਖਾਂ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਦੇਸ਼ 'ਚ ਫਿਲਹਾਲ ਵਿਦਿਆਰਥੀ ਕਰਜ਼ 1.6 ਟ੍ਰਿਲਿਅਨ ਅਮਰੀਕੀ ਡਾਲਰ ਤੋਂ ਉਪਰ ਹੈ।
ਨਵੀਨਤਮ ਅੰਕੜਿਆਂ ਅਨੁਸਾਰ 43 ਮਿਲੀਅਨ ਤੋਂ ਜ਼ਿਆਦਾ ਅਮਰੀਕੀਆਂ ਦੇ ਕੋਲ ਵਿਦਿਆਰਥੀ ਕਰਜ਼ ਹੈ, ਜਿਸ 'ਚ ਲਗਭਗ ਇਕ ਤਿਹਾਈ 10,000 ਅਮਰੀਕੀ ਡਾਲਰ ਤੋਂ ਘੱਟ ਅਤੇ ਅੱਧੇ ਤੋਂ ਜ਼ਿਆਦਾ 20,000 ਅਮਰੀਕੀ ਡਾਲਰ ਤੋਂ ਘੱਟ ਹੈ। ਉਧਰ ਕੋਰੋਨਾ ਕਾਲ 'ਚ ਲੋਨ ਦਾ ਭੁਗਤਾਨ ਕੁਝ ਫਰੀਜ਼ ਕੀਤਾ ਗਿਆ ਸੀ। ਦੱਸ ਦੇਈਏ ਕਿ ਲੋਨ ਰਾਹਤ ਦੀ ਘੋਸ਼ਣਾ ਲਈ ਬਾਇਡੇਨ ਪ੍ਰਸ਼ਾਸਨ ਨੇ ਰਾਸ਼ਟਰਪਤੀ ਦੇ ਗ੍ਰਹਿ ਸੂਬੇ 'ਚ ਸਕੂਲਾਂ ਨੂੰ ਚੁਣਿਆ ਸੀ ਪਰ ਬਾਅਦ 'ਚ ਇਸ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ।
ਉਧਰ ਬਾਇਡੇਨ ਨੂੰ ਇਸ ਤੋਂ ਪਹਿਲਾਂ ਵਿਦਿਆਰਥੀ ਕਰਜ਼ 'ਤੇ ਰਾਹਤ ਦੇਣ ਨਾਲ ਰਾਜਨੀਤਿਕ ਨੁਕਸਾਨ ਦਾ ਖਦਸ਼ਾ ਸੀ ਕਿਉਂਕਿ ਚੁਣਾਵਾਂ 'ਚ ਉਨ੍ਹਾਂ ਦਾ ਸਾਹਮਣਾ ਉਨ੍ਹਾਂ ਤੋਂ ਜ਼ਿਆਦਾ ਪ੍ਰਗਤੀਸ਼ੀਲ ਮੰਨੇ ਜਾਣ ਵਾਲੇ ਐਲੀਜ਼ਾਬੇਥ ਵਾਰੇਨ ਅਤੇ ਬਰਨੀ ਸੈਂਡਰਸ ਨਾਲ ਹੋਇਆ ਸੀ, ਜਿਨ੍ਹਾਂ ਨੇ 2020 ਪ੍ਰਾਈਮਰੀ ਦੌਰਾਨ 50,000 ਅਮਰੀਕੀ ਡਾਲਰ ਜਾਂ ਉਸ ਤੋਂ ਜ਼ਿਆਦਾ ਤੱਕ ਦੇ ਲੋਨ ਨੂੰ ਰੱਦ ਕਰਨ ਦਾ ਪ੍ਰਸਤਾਵ ਦਿੱਤਾ ਸੀ। ਉਧਰ ਚੋਣਾਂ ਦੌਰਾਨ ਬਾਇਡੇਨ ਨੇ ਆਮਦਨ ਕੈਪ ਦੱਸੇ ਬਿਨ੍ਹਾਂ ਹਰ ਕਰਜ਼ ਵਾਲੇ ਅਮਰੀਕੀ ਨੂੰ 10,000 ਡਾਲਰ ਤੱਕ ਦੇ ਲੋਨ ਰੱਦ ਕਰਨ ਦਾ ਪ੍ਰਸਤਾਵ ਦਿੱਤਾ ਸੀ।
ਇਧਰ ਆਪਣੇ ਫ਼ੈਸਲੇ ਤੋਂ ਪਹਿਲਾਂ ਬਾਇਡੇਨ ਨੇ ਅਧਿਕਾਰੀਆਂ ਤੋਂ ਕਰਜ਼ 'ਚ ਰਾਹਤ ਦੇਣ ਲਈ ਵਿਚਾਰ-ਵਟਾਂਦਰਾ ਕੀਤਾ ਅਤੇ ਸ਼੍ਰੇਣੀਆਂ ਦੇ ਉਧਾਰਕਰਤਾਵਾਂ, ਜਿਵੇਂ ਪੇਲ ਗ੍ਰਾਂਟ ਕਰਜ਼ ਲਈ ਘੱਟ ਤੋਂ ਘੱਟ ਗਰਮੀਆਂ ਦੀ ਸ਼ੁਰੂਆਤ 'ਚ 10,000 ਅਮਰੀਕੀ ਡਾਲਰ ਤੋਂ ਜ਼ਿਆਦਾ ਵਿਦਿਆਰਥੀ ਦਾ ਲੋਨ ਮੁਆਫ਼ ਕਰਨ 'ਤੇ ਚਰਚਾ ਕੀਤੀ ਸੀ। ਹੁਣ ਡੈਮੋਕ੍ਰੇਟਸ ਦਾ ਮੰਨਣਾ ਹੈ ਕਿ ਬਾਇਡੇਨ ਦੇ ਇਸ ਐਲਾਨ ਨਾਲ ਨੌਜਵਾਨ ਵੋਟਰਾਂ ਨੂੰ ਆਕਰਸ਼ਿਤ ਕਰਨ 'ਚ ਮਦਦ ਮਿਲੇਗੀ।