ਏਅਰ ਕੂਲਰ, ਸਾਈਕਲ ਸਮੇਤ 16 ਉਤਪਾਦਾਂ ਲਈ ਗੁਣਵੱਤਾ ਮਾਪਦੰਡ ਲਿਆਉਣ ਦੀ ਤਿਆਰੀ

01/03/2023 2:22:54 PM

ਨਵੀਂ ਦਿੱਲੀ (ਭਾਸ਼ਾ) – ਉਦਯੋਗ ਅਤੇ ਅੰਦਰੂਨੀ ਵਪਾਰ ਪ੍ਰਮੋਸ਼ਨ ਵਿਭਾਗ (ਡੀ. ਪੀ. ਆਈ. ਆਈ. ਟੀ.) ਏਅਰ ਕੂਲਰ, ਸਾਈਕਲ ਅਤੇ ਬੋਤਲਬੰਦ ਪਾਣੀ ਦੇ ਡਿਸਪੈਂਸਰ ਨੂੰ ਗੁਣਵੱਤਾ ਮਾਪਦੰਡਾਂ ਦੇ ਤਹਿਤ ਲਿਆਉਣ ਦਾ ਵਿਚਾਰ ਕਰ ਰਿਹਾ ਹੈ। ਇਸ ਕਦਮ ਦਾ ਟੀਚਾ ਖਰਾਬ ਗੁਣਵੱਤਾ ਵਾਲੇ ਸਾਮਾਨ ਦੇ ਇੰਪੋਰਟ ਨੂੰ ਰੋਕਣਾ ਅਤੇ ਘਰੇਲੂ ਉਦਯੋਗ ਨੂੰ ਬੜ੍ਹਾਵਾ ਦੇਣਾ ਹੈ। ਵਿਭਾਗ ਨੇ 16 ਉਤਪਾਦਾਂ ਲਈ ਖਰੜਾ ਕੰਟਰੋਲ ਹੁਕਮ (ਕਿਊ. ਸੀ. ਓ.) ਜਾਰੀ ਕੀਤੇ ਹਨ।

ਇਨ੍ਹਾਂ ਉਤਪਾਦਾਂ ’ਚ ਪੰਪ, ਡੋਰ ਫਿਟਿੰਗ, ਖਾਣਾ ਪਕਾਉਣ ਵਾਲੇ ਉਤਪਾਦ ਅਤੇ ਬਰਤਨ, ਬਿਜਲੀ ਦੇ ਸਾਮਾਨ, ਸੰਚਾਰ ਕੇਬਲ ਅਤੇ ਪਾਣੀ ਦੇ ਮੀਟਰ ਵੀ ਸ਼ਾਮਲ ਹਨ। ਇਸ ਹੁਕਮ ਮੁਤਾਬਕ ਸਾਰੇ ਉਦਯੋਗ, ਚੋਟੀ ਦੇ ਉਦਯੋਗ/ਸੰਘ, ਖੇਤਰੀ ਉਦਯੋਗ/ਸੰਘ, ਸਬੰਧਤ ਪ੍ਰਸ਼ਾਸਨਿਕ ਮੰਤਰਾਲਾ, ਸਬੰਧਤ ਖੋਜ ਅਤੇ ਵਿਕਾਸ ਸੰਸਥਾਨ/ਸੰਗਠਨ ਨੂੰ ਅਪੀਲ ਹੈ ਕਿ ਉਹ 15 ਜਨਵਰੀ ਤੱਕ ਕਿਊ. ਸੀ. ਓ. ਦੇ ਖਰੜੇ ’ਤੇ ਆਪਣੀ ਟਿੱਪਣੀ ਵਿਭਾਗ ਨੂੰ ਸੌਂਪ ਦੇਣ। ਇਨ੍ਹਾਂ ਹੁਕਮਾਂ ’ਚ ਸ਼ਾਮਲ ਵਸਤਾਂ ਦਾ ਉਤਪਾਦਨ, ਵਿਕਰੀ/ਵਪਾਰ, ਇੰਪੋਰਟ ਅਤੇ ਸਟੋਰੇਜ ਉਦੋਂ ਤੱਕ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਉਨ੍ਹਾਂ ’ਤੇ ਭਾਰਤੀ ਮਾਪਦੰਡ ਬਿਊਰੋ (ਬੀ. ਆਈ. ਐੱਸ.) ਦਾ ਚਿੰਨ੍ਹ ਨਾ ਹੋਵੇ। ਡੀ. ਪੀ. ਆਈ. ਆਈ. ਟੀ. ਵੱਖ-ਵੱਖ ਉਤਪਾਦਾਂ ਲਈ ਕਿਊ. ਸੀ. ਓ. ਤਿਆਰ ਕਰਨ ਦੀ ਪ੍ਰਕਿਰਿਆ ’ਚ ਹੈ।


Harinder Kaur

Content Editor

Related News