1 ਅਪ੍ਰੈਲ ਤੋਂ ਲੱਗਣੇ ਸ਼ੁਰੂ ਹੋਣਗੇ ਪ੍ਰੀਪੇਡ ਮੀਟਰ, ਹੁਣ ਬਿਜਲੀ ਲਈ ਕਰਵਾਉਣਾ ਪਵੇਗਾ ਰਿਚਾਰਜ਼
Saturday, Dec 29, 2018 - 08:36 PM (IST)

ਨਵੀਂ ਦਿੱਲੀ— ਬਿਜਲੀ ਦੀ ਚੋਰੀ ਰੋਕਣ ਲਈ 1 ਅਪ੍ਰੈਲ ਤੋਂ ਘਰ 'ਚ ਪ੍ਰੀਪੇਡ ਮੀਟਰ ਲੱਗਣੇ ਸ਼ੁਰੂ ਦਿੱਤੇ ਜਾਣਗੇ। ਕੇਂਦਰ ਸਰਕਾਰ ਨੇ 2022 ਦਾ ਟੀਚਾ ਰੱਖਿਆ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਬਿਨ੍ਹਾਂ ਮੀਟਰ ਤੋਂ ਰਿਚਾਰਜ ਕਰਵਾਏ ਘਰ 'ਚ ਬਿਜਲੀ ਦੀ ਸਪਲਾਈ ਨਹੀਂ ਮਿਲੇਗੀ। ਉਪਭੋਗਤਾਵਾਂ ਨੂੰ ਮੋਬਾਇਲ ਫੋਨ ਦੀ ਤਰ੍ਹਾਂ ਬਿਜਲੀ ਨੂੰ ਰਿਚਾਰਜ ਕਰਵਾਉਣਾ ਹੋਵੇਗਾ। ਇਸ ਦੇ ਪੂਰੇ ਹੁੰਦੇ ਹੀ ਉਪਭੋਗਤਾਵਾਂ ਦੇ ਘਰ 'ਤ ਬਿਜਲੀ ਦਾ ਬਿੱਲ ਪਹੁੰਚਣ ਦੇ ਦਿਨ ਸਮਾਪਤ ਹੋ ਜਾਵੇਗਾ।
ਉਤਪਾਦਨ ਵਧਾਉਣ ਦਾ ਸੁਝਾਅ
ਬਿਜਲੀ ਮੰਤਰੀ ਆਰ.ਕੇ ਸਿੰਘ ਨੇ ਮੀਟਰ ਨਿਰਮਾਤਾਵਾਂ ਨੂੰ ਸਮਾਰਟ ਪ੍ਰੀਪੇਡ ਮੀਟਾਂ ਦਾ ਉਤਪਾਦਨ ਵਧਾਉਣ ਦਾ ਸੁਝਾਅ ਦਿੱਤਾ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ 'ਚ ਉਸ ਦੀ ਵੱਡੀ ਮੰਗ ਹੋਵੇਗੀ ਅਤੇ ਉਮੀਦ ਹੈ ਕਿ ਤਿੰਨ ਸਾਲ 'ਚ ਸਾਰੇ ਮੀਟਰ ਸਮਾਰਟ ਪ੍ਰੀਪੇਡ ਹੋਣਗੇ।
ਇਸਦੇ ਕਈ ਫਾਇਦੇ ਹੋਣਗੇ, ਉਪਭੋਗਤਾਵਾਂ ਨੂੰ ਬਿੱਲ ਭੇਜਣ ਦੀ ਮੁਸ਼ਕਲ ਖਤਮ ਹੋਵੇਗੀ। ਬਿਜਲੀ ਕੰਪਨੀਆਂ 'ਤੇ ਬਕਾਏ ਦਾ ਭਾਰ ਨਹੀਂ ਰਹੇਗਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਸਮਾਰਟ ਬਿਜਲੀ ਦੇ ਤਮਾਮ ਸਹੂਲਤਾਂ ਨੂੰ ਧਿਆਨ 'ਚ ਰੱਖਦੇ ਹੋਏ ਇਸ ਦੇ ਨਿਰਮਾਣ ਨੂੰ ਜਰੂਰੀ ਕਰਨ 'ਤੇ ਵਿਚਾਰ ਕਰੇ। ਇਸ ਨਾਲ ਬਿਜਲੀ ਖੇਤਰ 'ਚ ਕ੍ਰਾਂਤੀ ਆਵੇਗੀ, ਨੁਕਸਾਨ ਘੱਟ ਹੋਵੇਗਾ ਅਤੇ ਬਿਜਲੀ ਵਿਵਰਣ ਕੰਪਨੀਆਂ ਦੀ ਸਥਿਤੀ ਸੁਧਰੇਗੀ।
ਇਨ੍ਹਾਂ ਆਵੇਗਾ ਖਰਚਾ
ਬਾਜ਼ਾਰ 'ਚ ਫਿਲਹਾਲ ਸਸਤਾ ਸਿੰਗਲ ਫੇਡ ਪ੍ਰੀਪੇਡ ਬਿਜਲੀ ਮੀਟਰ ਬੁਣ 8 ਹਜ਼ਾਰ ਰੁਪਏ ਦਾ ਮਿਲ ਰਿਹਾ ਹੈ। ਹਾਲਾਂਕਿ ਹੁਣ ਗੁਣਵੱਤਾ ਵਾਲਾ ਮੀਟਰ ਖਰੀਦਣ ਲਈ ਲੋਕਾਂ ਨੂੰ 25 ਹਜ਼ਾਰ ਰੁਪਏ ਖਰਚ ਕਰਨੇ ਪੈਣਗੇ।
ਘਰਾਂ 'ਚ ਲੱਗਣਗੇ ਪ੍ਰੀਪੇਡ ਮੀਟਰ
ਊਰਜਾ ਮੰਤਰੀ ਆਰ.ਕੇ ਸਿੰਘ ਨੇ ਕਿਹਾ ਕਿ 2022 ਤੱਕ ਪੂਰੇ ਦੇਸ਼ 'ਚ 24x7 ਸਾਰਿਆ ਨੂੰ ਨਿਰਬਾਧ ਤਰੀਕੇ ਨਾਲ ਬਿਜਲੀ ਮਿਲ ਸਕਦੀ ਹੈ। ਇਸ ਤਰ੍ਹਾਂ ਕਰਨ ਵੀ ਜਰੂਰੀ ਹੈ। ਹੋਰ ਘਰਾਂ 'ਚ ਬਿਜਲੀ ਨੂੰ ਸਿਰਫ ਪ੍ਰੀਪੇਡ ਮੀਟਰ ਰਾਹੀਂ ਸਪਲਾਈ ਕੀਤਾ ਜਾਵੇਗਾ। ਬਿਨਾਂ ਪ੍ਰੀਪੇਡ ਮੀਟਰ ਦੇ ਬਿਜਲੀ ਜਲਾਉਣ 'ਤੇ ਜੁਰਮਾਨਾ ਲਗਾਇਆ ਜਾਵੇਗਾ।
ਮੋਬਾਇਲ ਫੋਨ ਦੀ ਮਦਦ ਨਾਲ ਹੋਵੇਗਾ ਰਿਚਾਰਜ਼
ਲੋਕ ਆਪਣੇ ਮੋਬਾਇਲ ਫੋਨ ਰਾਹੀਂ ਆਪਣੇ ਬਿਜਲੀ ਮੀਟਰ ਨੂੰ ਰਿਚਾਰਜ਼ ਕਰ ਸਕਣਗੇ। ਆਰ.ਕੇ. ਸਿੰਘ ਨੇ ਕਿਹਾ ਕਿ ਹੁਣ ਪਾਵਰ ਕੰਪਵੀ ਦੇ ਕਰਮਚਾਰੀ ਬਿਲਿੰਗ ਅਤੇ ਕੁਲੈਕਸ਼ਨ ਦੇ ਕੰਮ 'ਚ ਨਹੀਂ ਆਉਣਗੇ। ਨਾ ਹੀ ਇਨ੍ਹਾਂ ਕਰਮਚਾਰੀਆਂ ਨੂੰ ਮੀਟਰ ਦੀ ਰਿਡਿੰਗ ਲਈ ਲਗਾਇਆ ਜਾਵੇਗਾ।