ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਤਹਿਤ ਹੁਣ ਬਿਨਾਂ ਪਛਾਣ ਪੱਤਰ ਦੇ ਵੀ ਮਿਲੇਗਾ ਲੋਨ

Saturday, Aug 08, 2020 - 11:44 AM (IST)

ਨਵੀਂ ਦਿੱਲੀ (ਭਾਸ਼ਾ) : ਹੁਣ ਰੇਹੜੀ-ਪਟਰੀ, ਠੇਲੇ ਜਾਂ ਸੜਕ ਕੰਡੇ ਦੁਕਾਨ ਚਲਾਉਣ ਵਾਲੇ ਵੀ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਦਾ ਲਾਭ ਲੈ ਸਕਣਗੇ, ਜਿਨ੍ਹਾਂ ਕੋਲ ਪਛਾਣ ਪੱਤਰ ਅਤੇ ਵਿਕਰੀ ਪ੍ਰਮਾਣ ਪੱਤਰ ਨਹੀਂ ਹੈ। ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਇਸ ਦੇ ਲਈ ਅਨੁਸ਼ੰਸਾ ਪੱਤਰ (ਐੱਲ.ਓ.ਆਰ.) ਵਿਵਸਥਾ ਦੀ ਸ਼ੁਰੂਆਤ ਕੀਤੀ ਹੈ। ਇਸ ਯੋਜਨਾ ਤਹਿਤ ਠੇਲੇ , ਖੋਮਚੇ ਵਾਲੇ 10,000 ਰੁਪਏ ਤੱਕ ਦਾ ਲੋਨ ਲੈ ਸਕਦੇ ਹਨ।

ਇਹ ਵੀ ਪੜ੍ਹੋ: ਹੁਣ ਘਰ ਬੈਠੇ ਫੋਨ ਜ਼ਰੀਏ ਬਣਵਾਓ ਰਾਸ਼ਨ ਕਾਰਡ, ਜਾਣੋ ਆਸਾਨ ਤਰੀਕਾ

ਅਧਿਕਾਰਤ ਬਿਆਨ ਅਨੁਸਾਰ ਕੇਂਦਰੀ ਆਵਾਸ ਅਤੇ ਸ਼ਹਿਰੀ ਕਾਰਜ ਮੰਤਰਾਲਾ ਦੇ ਸਕੱਤਰ ਦੁਰਗਾ ਸ਼ੰਕਰ ਮਿਸ਼ਰਾ ਨੇ ਇਸ ਸੁਵਿਧਾ ਦੀ ਸ਼ੁਰੂਆਤ ਕੀਤੀ ਅਤੇ ਕਿਹਾ ਕਿ ਪਾਤਰ ਰੇਹੜੀ-ਪਟਰੀ ਵਾਲੇ ਸਥਾਨਕ ਸ਼ਹਿਰੀ ਸੰਸਥਾ ਅਨੁਸ਼ੰਸਾ ਪੱਤਰ ਲਈ ਬੇਨਤੀ ਕਰ ਸਕਦਾ ਹੈ। ਸੜਕ ਕੰਡੇ ਠੇਲੇ 'ਤੇ ਦੁਕਾਨ ਲਗਾਉਣ ਵਾਲਿਆਂ ਲਈ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਦੇ ਤਹਿਤ ਠੇਲੇ, ਖੋਮਚੇ ਵਾਲੇ 10,000 ਰੁਪਏ ਤੱਕ ਕਾਰਜਸ਼ੀਲ ਪੂੰਜੀ ਲੋਨ ਲੈ ਸਕਦੇ ਹਨ। ਇਸ ਲੋਨ ਨੂੰ ਇਕ ਸਾਲ ਵਿਚ ਮਾਸਿਕ ਕਿਸ਼ਤ ਵਿਚ ਮੋੜਨਾ ਹੋਵੇਗਾ। ਮਿਸ਼ਰਾ ਨੇ ਕਿਹਾ ਕਿ ਯੋਜਨਾ ਤਹਿਤ ਐੱਲ.ਓ.ਆਰ. ਪ੍ਰਾਪਤ ਕਰਣ ਤੋਂ ਬਾਅਦ ਠੇਲੇ ਵਾਲੇ ਦੁਕਾਨਦਾਰ ਲੋਨ ਲਈ ਅਪਲਾਈ ਕਰ ਸਕਦੇ ਹਨ।

ਇਹ ਵੀ ਪੜ੍ਹੋ: ਆਤਮ ਨਿਰਭਰ ਭਾਰਤ ਐਪ ਮੁਕਾਬਲੇ ਦੇ ਜੇਤੂ ਘੋਸ਼ਿਤ, ਇਸ ਦੇਸੀ TikTok ਨੇ ਬਿਖ਼ੇਰਿਆ ਜਲਵਾ

ਮੰਤਰਾਲਾ ਅਨੁਸਾਰ ਅਨੁਸ਼ੰਸਾ ਪੱਤਰ ਇਹ ਮਾਡਿਊਲ ਉਨ੍ਹਾਂ ਠੇਲੇ ਦੁਕਾਨ ਚਲਾਉਣ ਵਾਲਿਆਂ (ਸਟਰੀਟ ਵੈਂਡਰਸ) ਨੂੰ ਸੁਵਿਧਾ ਦੇਣ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਕੋਲ ਪਛਾਣ ਪੱਤਰ (ਆਈ.ਡੀ.) ਅਤੇ ਵਿਕਰੀ ਪ੍ਰਮਾਣ ਪੱਤਰ (ਸੀ.ਓ.ਵੀ.) ਨਹੀਂ ਹੈ ਅਤੇ ਉਨ੍ਹਾਂ ਦਾ ਨਾਮ ਇਸ ਯੋਜਨਾ ਤਹਿਤ ਲਾਭ ਲੈਣ ਲਈ ਸਰਵੇਖਣ ਸੂਚੀ ਵਿਚ ਵੀ ਸ਼ਾਮਲ ਨਹੀਂ ਹੈ। ਆਵਾਸ ਅਤੇ ਸ਼ਹਿਰੀ ਕਾਰਜ ਮੰਤਰਾਲਾ ਨੇ 1 ਜੂਨ 2020 ਨੂੰ ਪੀ.ਐਮ. ਸਵਨਿਧੀ ਯੋਜਨਾ ਸ਼ੁਰੂ ਕੀਤੀ ਸੀ। ਇਸ ਦਾ ਉਦੇਸ਼ ਕੋਵਿਡ-19 'ਤਾਲਾਬੰਦੀ' ਕਾਰਨ ਪ੍ਰਭਾਵਿਤ ਹੋਏ ਠੇਲੇ, ਖੋਮਚੇ ਵਾਲਿਆਂ ਨੂੰ ਆਪਣਾ ਪੇਸ਼ਾ ਫਿਰ ਤੋਂ ਸ਼ੁਰੂ ਕਰਣ ਲਈ ਕਿਫਾਇਤੀ ਦਰ 'ਤੇ ਕਾਰਜਸ਼ੀਲ ਪੂੰਜੀ ਲੋਨ ਪ੍ਰਦਾਨ ਕਰਣਾ ਹੈ। ਬਿਆਨ ਅਨੁਸਾਰ ਪੀ.ਐੱਮ. ਸਵਨਿਧੀ ਪੋਰਟਲ 'ਤੇ ਸਥਾਨਕ ਸ਼ਹਿਰੀ ਸੰਸਥਾਵਾਂ ਤੋਂ ਐੱਲ.ਓ.ਆਰ. ਪ੍ਰਾਪਤ ਕਰਣ ਲਈ ਆਨਲਾਈਨ ਅਪਲਾਈ ਕਰਣ ਲਈ ਇਕ ਵਿਕਰੇਤਾ ਕੋਲ ਨਿਮਨ ਦਸਤਾਵੇਜਾਂ ਵਿਚੋਂ ਕੋਈ ਇਕ ਹੋਣਾ ਚਾਹੀਦਾ ਹੈ। ਇਹ ਦਸਤਾਵੇਜ਼ ਹਨ- ਤਾਲਾਬੰਦੀ ਦੀ ਮਿਆਦ ਦੌਰਾਨ ਕੁੱਝ ਸੂਬਿਆਂ/ਕੇਂਦਰ ਸ਼ਾਸਿਤ ਖ਼ੇਤਰਾਂ ਵੱਲੋਂ ਦਿੱਤੀ ਗਈ ਇਕਮੁਸ਼ਤ ਸਹਾਇਤਾ ਦਾ ਪ੍ਰਮਾਣ ਪੱਤਰ ਜਾਂ ਵਿਕਰੇਤਾ ਐਸੋਸੀਏਸ਼ਨਾਂ ਦੇ ਮੈਂਬਰਸ਼ਿਪ ਦੇ ਵੇਰਵੇ ਅਤੇ ਕੋਈ ਹੋਰ ਦਸਤਾਵੇਜ਼ ਇਹ ਸਾਬਤ ਕਰਣ ਲਈ ਕਿ ਉਹ ਇਕ ਵਿਕਰੇਤਾ ਹੈ।

ਇਹ ਵੀ ਪੜ੍ਹੋ: ਭਾਰਤ ਆਉਣ ਵਾਲੇ ਯਾਤਰੀਆਂ ਨੂੰ ਮਿਲ ਸਕਦੀ ਹੈ 'ਇਕਾਂਤਵਾਸ' ਤੋਂ ਛੋਟ, ਇੰਝ ਕਰਨਾ ਹੋਵੇਗਾ ਅਪਲਾਈ

ਇਸ ਦੇ ਇਲਾਵਾ ਇਕ ਵਿਕਰੇਤਾ ਸਾਦੇ ਕਾਗਜ਼ 'ਤੇ ਸਧਾਰਣ ਅਰਜ਼ੀ ਜ਼ਰੀਏ ਸਥਾਨਕ ਸ਼ਹਿਰੀ ਸੰਸਥਾ ਨੂੰ ਬੇਨਤੀ ਕਰ ਸਕਦਾ ਹੈ ਕਿ ਸਥਾਨਕ ਜਾਂਚ ਨਾਲ ਉਸ ਦੇ ਦਾਅਵੇ ਦੀ ਅਸਲੀਅਤ ਦਾ ਪਤਾ ਲਗਾਇਆ ਜਾਵੇ। ਸਥਾਨਕ ਸੰਸਥਾਵਾਂ ਨੂੰ 15 ਦਿਨਾਂ ਦੀ ਮਿਆਦ ਦੇ ਅੰਦਰ ਐੱਲ.ਓ.ਆਰ. ਜਾਰੀ ਕਰਣ ਦੀ ਬੇਨਤੀ ਦਾ ਨਿਪਟਾਨ ਕਰਣਾ ਹੋਵੇਗਾ। ਬਿਆਨ ਅਨੁਸਾਰ ਜਿਨ੍ਹਾਂ ਵਿਕਰੇਤਾਵਾਂ ਕੋਲ ਐੱਲ.ਓ.ਆਰ. ਹਨ, ਉਨ੍ਹਾਂ ਨੂੰ 30 ਦਿਨਾਂ ਦੀ ਮਿਆਦ ਅੰਦਰ ਵਿਕਰੀ ਪ੍ਰਮਾਣ ਪੱਤਰ (ਸਰਟੀਫਿਕੇਟ ਆਫ ਵੈਂਡਿੰਗ)/ਪਛਾਣ ਪੱਤਰ ਜਾਰੀ ਕੀਤਾ ਜਾਵੇਗਾ। ਇਸ ਵਿਵਸਥਾ ਨਾਲ ਯੋਜਨਾ ਦਾ ਲਾਭ ਵੱਧ ਤੋਂ ਵੱਧ ਲਾਭਪਾਤਰੀਆਂ ਨੂੰ ਮਿਲੇਗਾ। ਇਸ ਵਿਚ ਕਿਹਾ ਗਿਆ ਹੈ ਕਿ 2 ਜੁਲਾਈ 2020 ਨੂੰ ਪੀ.ਐੱਮ. ਸਵਨਿਧੀ ਪੋਰਟਲ 'ਤੇ ਲੋਨ ਦੀ ਅਰਜ਼ੀ ਆਨਲਾਈਨ ਜਮ੍ਹਾ ਕਰਣ ਦੀ ਸ਼ੁਰੂਆਤ ਦੇ ਬਾਅਦ ਤੋਂ, ਵੱਖ-ਵੱਖ ਸੂਬਿਆਂ ਅਤੇ ਕੇਂਦਰਸ਼ਾਸਿਤ ਪ੍ਰਦੇਸ਼ਾਂ ਵਿਚ 4.45 ਲੱਖ ਤੋਂ ਜ਼ਿਆਦਾ ਅਰਜ਼ੀਆਂ ਪ੍ਰਾਪਤ ਹੋਈਆਂ ਹਨ ਅਤੇ 82,000 ਤੋਂ ਜ਼ਿਆਦਾ ਸਵੀਕਾਰ ਕੀਤੀਆਂ ਗਈਆਂ ਹਨ। ਇਸ ਯੋਜਨਾ ਤਹਿਤ ਉਨ੍ਹਾਂ 50 ਲੱਖ ਤੋਂ ਜ਼ਿਆਦਾ ਰੇਹੜੀ-ਪਟਰੀ ਵਾਲਿਆਂ ਨੂੰ ਮੁਨਾਫ਼ਾ ਪਹੁੰਚਾਉਣ ਦਾ ਟੀਚਾ ਰੱਖਿਆ ਗਿਆ ਹੈ ਜੋ 24 ਮਾਰਚ 2020 ਤੋਂ ਪਹਿਲਾਂ ਸ਼ਹਿਰੀ ਖ਼ੇਤਰਾਂ ਵਿਚ ਜਾਂ ਆਸਪਾਸ ਦੇ ਅਰਧ-ਸ਼ਹਿਰੀ/ਪੇਂਡੂ ਖ਼ੇਤਰਾਂ ਵਿਚ ਸਾਮਾਨ ਵੇਚਣ ਦਾ ਕੰਮ ਕਰਦੇ ਸਨ।


cherry

Content Editor

Related News