ਹੁਣ ਬਿਜਲੀ ਵੰਡ ਕੰਪਨੀਆਂ ਦੇ ਨਿੱਜੀਕਰਨ ਖਿਲਾਫ਼ 3 ਫਰਵਰੀ ਨੂੰ ਪ੍ਰਦਰਸ਼ਨ

Monday, Jan 18, 2021 - 09:25 PM (IST)

ਨਵੀਂ ਦਿੱਲੀ- ਬਿਜਲੀ ਵੰਡ ਕੰਪਨੀਆਂ ਦਾ ਨਿੱਜੀਕਰਨ ਕੀਤੇ ਜਾਣ ਦੇ ਵਿਰੋਧ ਵਿਚ ਤਿੰਨ ਫਰਵਰੀ ਨੂੰ ਦੇਸ਼ ਭਰ ਵਿਚ ਬਿਜਲੀ ਖੇਤਰ ਦੇ ਇੰਜੀਨੀਅਰ ਸੰਕੇਤਕ ਤੌਰ 'ਤੇ ਕੰਮਕਾਜ ਦਾ ਬਾਇਕਾਟ ਕਰਨਗੇ। ਸਰਬ ਭਾਰਤੀ ਬਿਜਲੀ ਇੰਜੀਨਅਰ ਮਹਾਂਸੰਘ (ਏ. ਆਈ. ਪੀ. ਈ. ਐੱਫ.) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਏ. ਆਈ. ਪੀ. ਈ. ਐੱਫ. ਦੇ ਬੁਲਾਰੇ ਵੀ. ਕੇ. ਗੁਪਤਾ ਨੇ ਕਿਹਾ, ''ਸਰਕਾਰ ਦੀ ਨਿੱਜੀਕਰਨ ਦੀ ਨੀਤੀ ਖਿਲਾਫ਼ ਦੇਸ਼ ਭਰ ਦੇ ਬਿਜਲੀ ਖੇਤਰ ਦੇ ਇੰਜੀਨੀਅਰ 3 ਫਰਵਰੀ ਨੂੰ ਕੰਮਕਾਜ ਦਾ ਸੰਕੇਤਕ ਬਾਇਕਾਟ ਅਤੇ ਵਿਰੋਧ ਪ੍ਰਦਰਸ਼ਨ ਬੈਠਕਾਂ ਦਾ ਆਯੋਜਨ ਕਰਨਗੇ।"

ਸੰਗਠਨ ਦੇ ਚੇਅਰਮੈਨ ਸ਼ੈਲੇਦਰ ਦੁਬੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭੇਜੀ ਚਿੱਠੀ ਵਿਚ ਕਿਹਾ ਹੈ ਕਿ ਬਿਜਲੀ ਇੰਜੀਨੀਅਰ ਕੇਂਦਰ ਸਰਕਾਰ ਦੇ ਬਿਜਲੀ ਖੇਤਰ ਦੇ ਨਿੱਜੀਕਰਨ ਦੀ ਪਹਿਲ ਨੂੰ ਲੈ ਕੇ ਦੁਖੀ ਹਨ। ਸਰਕਾਰ ਬਿਜਲੀ (ਸੋਧ) ਬਿੱਲ 2020 ਅਤੇ ਬਿਜਲੀ ਕਾਰੋਬਾਰ ਦੇ ਪੂਰੀ ਤਰ੍ਹਾਂ ਨਿੱਜੀਕਰਨ ਲਈ ਮਿਆਰੀ ਬੋਲੀ ਦਸਤਾਵੇਜ਼ ਜ਼ਰੀਏ ਇਸ ਦਿਸ਼ਾ ਵਿਚ ਅੱਗੇ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਨਿੱਜੀਕਰਨ ਦੀ ਨੀਤੀ ਨਾਲ ਪੂਰੇ ਦੇਸ਼ ਵਿਚ ਹੌਲੀ-ਹੌਲੀ ਜਨਤਕ ਖੇਤਰ ਨੂੰ ਸਮਾਪਤ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਕੁਝ ਗਿਣੇ-ਚੁਣੇ ਉਦਯੋਗਪਤੀਆਂ ਨੂੰ ਹੀ ਫਾਇਦਾ ਪਹੁੰਚਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਖੇਤਰ ਦੇ ਇੰਜੀਨੀਅਰ ਜਨਤਕ ਖੇਤਰ ਦੇ ਏਕਾਧਿਕਾਰ 'ਤੇ ਨਿੱਜੀ ਖੇਤਰ ਦੇ ਵਧਦੇ ਏਕਾਧਿਕਾਰ ਦਾ ਵਿਰੋਧ ਕਰ ਰਹੇ ਹਨ।


Sanjeev

Content Editor

Related News