''ਵਿੱਤੀ ਸਾਲ 2022-23 ’ਚ ਬਿਜਲੀ ਖੇਤਰ ਦੀ ਮੰਗ ’ਚ ਆਮ ਵਾਂਗ ਵਾਧਾ ਹੋਣ ਦੀ ਉਮੀਦ''
Thursday, Feb 03, 2022 - 07:25 PM (IST)
ਨਵੀਂ ਦਿੱਲੀ (ਭਾਸ਼ਾ) – ਇੰਡੀਆ ਰੇਟਿੰਗਸ ਐਂਡ ਰਿਸਰਚ (ਇੰਡ-ਰਾ) ਨੇ ਵਿੱਤੀ ਸਾਲ 2022-23 ’ਚ ਬਿਜਲੀ ਖੇਤਰ ਲਈ ਇਕ ‘ਨਰਮ ਨਜ਼ਰੀਏ ਨਾਲ ਅਗਲੇ ਵਿੱਤੀ ਸਾਲ ’ਚ ਮੰਗ ’ਚ ਵਾਧੇ ਦੇ 6 ਤੋਂ 7 ਫੀਸਦੀ ਦੇ ਆਮ ਪੱਧਰ ’ਤੇ ਵਾਪਸ ਆਉਣ ਦੀ ਉਮੀਦ ਪ੍ਰਗਟਾਈ ਹੈ। ਇੰਡ-ਰਾ ਨੇ ਕਿਹਾ ਕਿ ਵਿੱਤੀ ਸਾਲ 2022-23 ’ਚ ਬਿਜਲੀ ਖੇਤਰ ਲਈ ਇਕ ਨਿਰਪੱਖ ਦ੍ਰਿਸ਼ਟੀਕੋਣ ਦੀ ਉਮੀਦ ਹੈ। ਸਾਡਾ ਮੰਨਣਾ ਹੈ ਕਿ ਥਰਮਲ ਬਿਜਲੀ ਪਲਾਂਟਾਂ ਦੇ ਓਵਰਆਲ ਪਲਾਂਟ ਲੋਡ ਫੈਕਟਰ (ਪੀ. ਐੱਲ. ਐੱਫ.) ਵਿਚ ਸੁਧਾਰ ਜਾਰੀ ਰਹੇਗਾ ਅਤੇ ਅਗਲੇ ਵਿੱਤੀ ਸਾਲ ’ਚ 60 ਫੀਸਦੀ ਦੇ ਕਰੀਬ ਪਹੁੰਚ ਜਾਵੇਗਾ। ਪੀ. ਐੱਲ. ਐੱਫ. ’ਚ ਸੁਧਾਰ ਕਾਫੀ ਹੱਦ ਤੱਕ ਬਿਜਲੀ ਦੀ ਮੰਗ ’ਚ ਲਗਾਤਾਰ ਵਾਧੇ ਅਤੇ ਕੋਲਾ ਆਧਾਰਿਤ ਉਤਪਾਦਨ ’ਤੇ ਨਿਰੰਤਰ ਨਿਰਭਰਤਾ ਕਾਰਨ ਹੋਇਆ ਹੈ। ਇਸ ਤੋਂ ਇਲਾਵਾ ਇੰਡ-ਰਾ ਨੂੰ ਉਮੀਦ ਹੈ ਕਿ ਉੱਚ ਆਧਾਰ ਨੂੰ ਦੇਖਦੇ ਹੋਏ ਵਿੱਤੀ ਸਾਲ 2022-23 ਦੌਰਾਨ ਮੰਗ ’ਚ ਵਾਧਾ 6 ਤੋਂ 7 ਫੀਸਦੀ ਦੇ ਆਮ ਪੱਧਰ ’ਤੇ ਵਾਪਸ ਆ ਜਾਵੇਗੀ।