ਪਿਆਜ਼ ਤੋਂ ਬਾਅਦ ਆਲੂ ਨੇ ਵਿਗਾੜਿਆ ਰਸੋਈ ਦਾ ਬਜਟ, ਕੀਮਤ ਨੇ ਤੋੜਿਆ ਇਕ ਦਹਾਕੇ ਦਾ ਰਿਕਾਰਡ

Saturday, Oct 31, 2020 - 10:52 AM (IST)

ਪਿਆਜ਼ ਤੋਂ ਬਾਅਦ ਆਲੂ ਨੇ ਵਿਗਾੜਿਆ ਰਸੋਈ ਦਾ ਬਜਟ, ਕੀਮਤ ਨੇ ਤੋੜਿਆ ਇਕ ਦਹਾਕੇ ਦਾ ਰਿਕਾਰਡ

ਬਿਜ਼ਨੈੱਸ ਡੈਸਕ: ਤਿਉਹਾਰੀ ਸੀਜ਼ਨ 'ਚ ਪਿਆਜ਼ ਅਤੇ ਆਲੂ ਦੀਆਂ ਵੱਧਦੀਆਂ ਕੀਮਤਾਂ ਨੇ ਲੋਕਾਂ ਦੀ ਰਸੋਈ ਦਾ ਬਜਟ ਵਿਗਾੜ ਦਿੱਤਾ ਹੈ। ਸਰਕਾਰੀ ਅੰਕੜਿਆਂ ਦੇ ਮੁਤਾਬਕ ਅਕਤੂਬਰ 'ਚ ਦੇਸ਼ ਭਰ 'ਚ ਆਲੂ ਦੀ ਔਸਤ ਖੁਦਰਾ ਕੀਮਤ ਵਧ ਕੇ 39.30 ਰੁਪਏ ਪਹੁੰਚ ਗਈ ਹੈ। ਦਿੱਲੀ 'ਚ ਇਹ ਰਾਸ਼ਟਰੀ ਔਸਤ 'ਚ ਥੋੜ੍ਹਾ ਜ਼ਿਆਦਾ ਹੈ। ਦਿੱਲੀ 'ਚ ਅਕਤੂਬਰ 'ਚ ਆਲੂ ਦੀ ਖੁਦਰਾ ਕੀਮਤ 40.11 ਰੁਪਏ ਰਹੀ ਜੋ ਜਨਵਰੀ 2010 ਦੇ ਬਾਅਦ ਸਭ ਤੋਂ ਜ਼ਿਆਦਾ ਹੈ।

PunjabKesari
ਸਾਲਾਨਾ ਆਧਾਰ 'ਤੇ ਤੁਲਨਾ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਅਕਤੂਬਰ 'ਚ ਆਲੂ ਦੀ ਔਸਤ ਖੁਦਰਾ ਕੀਮਤ 20.57 ਰੁਪਏ ਸੀ। ਭਾਵ ਇਸ ਵਾਰ ਇਹ ਦੁੱਗਣੀ ਹੋ ਗਈ ਹੈ। ਦਿੱਲੀ 'ਚ ਪਿਛਲੇ ਸਾਲ ਅਕਤੂਬਰ 'ਚ ਆਲੂ ਦੀ ਔਸਤ ਖੁਦਰਾ ਕੀਮਤ 25 ਰੁਪਏ ਸੀ ਅਤੇ ਇਸ ਵਾਰ ਇਹ 60 ਫੀਸਦੀ ਜ਼ਿਆਦਾ ਹੈ। ਅਮੂਮਨ ਸਤੰਬਰ ਤੋਂ ਨਵੰਬਰ ਤੱਕ ਦੇਸ਼ 'ਚ ਆਲੂ ਦੀ ਖੁਦਰਾ ਕੀਮਤ ਜ਼ਿਆਦਾ ਰਹਿੰਦੀ ਹੈ ਪਰ ਇਸ ਸਾਲ ਫਰਵਰੀ-ਮਾਰਚ ਤੋਂ ਹੀ ਆਲੂ ਮਹਿੰਗਾ ਹੋਣਾ ਸ਼ੁਰੂ ਹੋ ਗਿਆ ਸੀ ਜਦੋਂ ਇਸ ਦੀ ਔਸਤ ਮਾਸਿਕ ਖੁਦਰਾ ਕੀਮਤ 23 ਰੁਪਏ ਪ੍ਰਤੀ ਕਿਲੋ ਪਹੁੰਚ ਗਈ ਸੀ।

ਇਹ ਵੀ ਪੜੋ:ਮਿੱਠਾ ਖਾਣ ਦੇ ਸ਼ੌਕੀਨ ਲੋਕਾਂ ਨੂੰ ਪਸੰਦ ਆਵੇਗੀ ਸੇਬ ਨਾਲ ਬਣੀ ਰਬੜੀ, ਬਣਾਓ ਇਸ ਵਿਧੀ ਨਾਲ

PunjabKesari
ਕੀਮਤ 'ਚ ਕਿਉਂ ਆਈ ਤੇਜ਼ੀ
ਅਪ੍ਰੈਲ ਅਤੇ ਮਈ 'ਚ ਆਲੂ ਦੀਆਂ ਕੀਮਤਾਂ 'ਚ ਤੇਜ਼ੀ ਜਾਰੀ ਰਹੀ। ਇਸ ਦਾ ਕਾਰਨ ਇਹ ਵੀ ਰਿਹਾ ਹੈ ਕਿ ਪਿਛਲੇ ਸਾਲਾਂ ਦੀ ਤੁਲਨਾ 'ਚ ਇਸ ਵਾਰ ਹਾੜੀ ਸੀਜ਼ਨ 'ਚ ਆਲੂ ਦਾ ਘੱਟ ਭੰਡਾਰਣ ਹੋਇਆ ਸੀ। ਕੁੱਝ ਅਨੁਮਾਨਾਂ ਦੇ ਮੁਤਾਬਕ ਪੂਰੇ ਦੇਸ਼ 'ਚ ਕੋਲਡ ਸਟੋਰੇਜ਼ 'ਚ ਆਲੂ ਦੀ ਸਿਰਫ਼ 36 ਕਰੋੜ ਬੋਰੀਆਂ (ਹਰੇਕ ਬੋਰੀ 'ਚ 50 ਕਿਲੋ) ਰੱਖੀ ਗਈ ਸੀ। ਇਹ ਗਿਣਤੀ 2019 'ਚ 48 ਕਰੋੜ, 2018 'ਚ 46 ਕਰੋੜ ਅਤੇ 2017 'ਚ ਰਿਕਾਰਡ 57 ਕਰੋੜ ਸੀ। 

ਇਹ ਵੀ ਪੜੋ:ਠੰਡ ਦੇ ਮੌਸਮ 'ਚ ਬੇਹੱਦ ਗੁਣਕਾਰੀ ਹੈ ਸ਼ਕਰਕੰਦੀ ਦੀ ਚਾਟ, ਬਣਾਓ ਇਸ ਵਿਧੀ ਨਾਲ


ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਇਕ ਸਾਲ ਦੇਸ਼ ਦੇ ਕੋਲਡ ਸਟੋਰੇਜ਼ 'ਚ ਕਰੀਬ 214.25 ਲੱਖ ਟਨ ਆਲੂ ਰੱਖਿਆ ਗਿਆ ਹੈ ਜਦੋਂਕਿ 2018-19 'ਚ ਇਹ 238.50 ਲੱਖ ਟਨ ਸੀ। ਮੰਤਰਾਲੇ ਨੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਸੀ ਕਿ ਲਾਕਡਾਊਨ ਦੇ ਬਾਅਦ ਆਲੂ ਦੀਆਂ ਕੀਮਤਾਂ 'ਚ ਵਾਧਾ ਹੋ ਸਕਦਾ ਹੈ ਪਰ ਕੀਮਤਾਂ ਨੂੰ ਰੋਕਣ ਲਈ ਕੋਈ ਖ਼ਾਸ ਉਪਾਅ ਨਹੀਂ ਕੀਤੇ ਗਏ। ਕਾਮਰਸ ਮਿਨਿਸਟਰੀ ਦੇ ਅੰਕੜਿਆਂ ਮੁਤਾਬਕ ਭਾਰਤ ਨੇ ਨੇਪਾਲ, ਓਮਾਨ, ਸਾਊਦੀ ਅਰਬ ਅਤੇ ਮਲੇਸ਼ੀਆ ਨੂੰ ਅਪ੍ਰੈਲ ਤੋਂ ਅਗਸਤ ਦੇ ਦੌਰਾਨ 1.23 ਲੱਖ ਮੀਟਰਿਕ ਟਨ ਆਲੂ ਦਾ ਨਿਰਯਾਤ ਕੀਤਾ।


author

Aarti dhillon

Content Editor

Related News