ਪਿਆਜ਼ ਤੋਂ ਬਾਅਦ ਹੁਣ ਆਲੂ ਦੇ ਭਾਅ ਚੜ੍ਹੇ ਅਸਮਾਨੀ, ਦੁੱਗਣੇ ਹੋਏ ਰੇਟ
Monday, Dec 16, 2019 - 12:05 PM (IST)

ਨਵੀਂ ਦਿੱਲੀ—ਸਬਜ਼ੀਆਂ ਦੇ ਰਾਜਾ ਆਲੂ ਨੇ ਵੀ ਹੁਣ ਨਖਰੇ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਪੰਜ ਅਤੇ ਦਸ ਕਿਲੋਗ੍ਰਾਮ ਦੇ ਭਾਅ ਨਾਲ ਵਿਕਣ ਵਾਲੇ ਆਲੂ ਦੇ ਰਿਟੇਲ ਭਾਅ ਪਿਛਲੇ 10 ਦਿਨਾਂ 'ਚ 100 ਫੀਸਦੀ ਤੋਂ ਜ਼ਿਆਦਾ ਵਧ ਗਏ ਹਨ ਅਤੇ ਇਹ 40-50 ਰੁਪਏ ਕਿਲੋ ਵਿਕ ਰਿਹਾ ਹੈ। ਪਿਛਲੇ ਸਾਲ ਦਸੰਬਰ ਦੇ ਮੁਕਾਬਲੇ ਇਸ ਦੀਆਂ ਕੀਮਤਾਂ ਦੋ ਤੋਂ ਤਿੰਨ ਗੁਣਾ ਤੱਕ ਵਧੀਆਂ ਹਨ। ਕੀਮਤਾਂ ਕੁਝ ਦਿਨਾਂ 'ਚ ਆਮ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਬਾਰਿਸ਼ ਦੇ ਚੱਲਦੇ ਫਸਲ ਪ੍ਰਭਾਵਿਤ
ਦਿੱਲੀ ਅਤੇ ਰਿਟੇਲ ਬਾਜ਼ਾਰ 'ਚ ਸ਼ਨੀਵਾਰ ਨੂੰ ਆਲੂ ਦੀ ਔਸਤ ਕੀਮਤ 40 ਰੁਪਏ ਕਿਲੋ ਸੀ ਜੋ ਅਗਲੇ ਦਿਨ 50 ਰੁਪਏ ਤੱਕ ਵਿਕਿਆ ਹੈ। ਪਿਛਲੇ ਹਫਤੇ ਇਹ 20 ਤੋਂ 25 ਰੁਪਏ ਦੀ ਰੇਂਜ 'ਚ ਸੀ। ਆਜ਼ਾਦਪੁਰ ਮੰਡੀ 'ਚ ਜ਼ਿਆਦਾਤਰ ਥੋਕ ਕੀਮਤ 21 ਰੁਪਏ ਕਿਲੋ ਸੀ ਜੋ ਦਸੰਬਰ 2018 'ਚ 6-10 ਰੁਪਏ ਕਿਲੋ ਸੀ। ਆਲੂ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਤੋਂ ਨਵੇਂ ਆਲੂ ਦੀ ਆਵਕ 'ਚ ਕਮੀ ਅਤੇ ਬਾਰਿਸ਼ ਦੇ ਚੱਲਦੇ ਕਈ ਇਲਾਕਿਆਂ 'ਚ ਨਿਕਾਸੀ ਪ੍ਰਭਾਵਿਤ ਹੋਣ ਨਾਲ ਭਾਅ ਵਧ ਗਏ ਹਨ।
ਇਸ ਸਾਲ ਆਲੂ ਦਾ ਰਕਬਾ ਜ਼ਿਆਦਾ
ਕੇਂਦਰੀ ਅੰਕੜਿਆਂ ਮੁਤਾਬਕ ਇਸ ਸਾਲ ਆਲੂ ਦਾ ਰਕਬਾ ਪਿਛਲੇ ਸਾਲ ਦੇ ਮੁਕਾਬਲੇ 3.4 ਫੀਸਦੀ ਜ਼ਿਆਦਾ ਹੈ ਅਤੇ ਉਤਪਾਦਨ ਵੀ ਵਧਣ ਦੀ ਉਮੀਦ ਹੈ। ਆਜ਼ਾਦਪੁਰ ਮੰਡੀ 'ਚ ਆਲੂ ਕਾਰੋਬਾਰੀ ਨੇ ਦੱਸਿਆ ਕਿ ਪੰਜਾਬ, ਮਾਲਵਾ ਅਤੇ ਕਈ ਇਲਾਕਿਆਂ 'ਚ ਬਿਜਾਈ ਦੌਰਾਨ ਬਾਰਿਸ਼ ਨਾਲ ਫਸਲ ਕਮਜ਼ੋਰ ਰਹੀ ਸੀ ਅਜਿਹੇ 'ਚ ਆਵਕ ਪ੍ਰਭਾਵਿਤ ਹੋਣ ਦੀ ਖਦਸ਼ਾ ਹੈ। ਪਰ ਮੌਜੂਦਾ ਤੇਜ਼ੀ ਪਿਛਲੇ ਹਫਤੇ ਬਾਰਿਸ਼ ਦੇ ਚੱਲਦੇ ਖੇਤਾਂ 'ਚੋਂ ਨਵਾਂ ਆਲੂ ਨਿਕਲਣ 'ਚ ਦੇਰੀ ਦੇ ਚੱਲਦੇ ਆਈ ਹੈ, ਭਾਅ ਜ਼ਲਦ ਡਿੱਗਣਗੇ।