ਘਟੇਗਾ ਆਲੂ ਅਤੇ ਟਮਾਟਰ ਦਾ ਉਤਪਾਦਨ!
Friday, Oct 28, 2022 - 11:37 AM (IST)

ਬਿਜਨੈੱਸ ਡੈਸਕ- ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਜੁਲਾਈ 2022 ਨੂੰ ਖਤਮ ਹੋਣ ਵਾਲੇ ਫਸਲ ਸਾਲ ਦੌਰਾਨ ਆਲੂ ਅਤੇ ਟਮਾਟਰ ਦੇ ਉਤਪਾਦਨ ਵਿੱਚ 4-5 ਫ਼ੀਸਦੀ ਦੀ ਗਿਰਾਵਟ ਦਾ ਅਨੁਮਾਨ ਹੈ। ਜਦੋਂ ਕਿ ਗੰਢਿਆਂ ਦਾ ਉਤਪਾਦਨ ਪਿਛਲੇ ਸਾਲ ਦੀ ਤੁਲਨਾ ਜ਼ਿਆਦਾ ਰਿਹਾ। ਬਾਗਬਾਨੀ ਫਸਲਾਂ ਦਾ ਤੀਜਾ ਅਗਾਊਂ ਅਨੁਮਾਨ ਜਾਰੀ ਕਰਦੇ ਹੋਏ ਮੰਤਰਾਲੇ ਨੇ ਕਿਹਾ ਕਿ ਆਲੂ ਦਾ ਉਤਪਾਦਨ ਪਿਛਲੇ ਸਾਲ ਦੇ 56.1 ਕਰੋੜ ਟਨ ਦੀ ਤੁਲਨਾ ਵਿੱਚ 2021-22 ਵਿੱਚ 5 ਫੀਸਦੀ ਘਟ ਹੋ ਕੇ 5.33 ਕਰੋੜ ਟਨ ਰਹਿ ਸਕਦਾ ਹੈ।
ਇਸੇ ਤਰ੍ਹਾਂ ਟਮਾਟਰ ਦਾ ਉਤਪਾਦਨ 4 ਫ਼ੀਸਦੀ ਘਟ ਕੇ 2.03 ਕਰੋੜ ਟਨ ਰਹਿ ਸਕਦਾ ਹੈ ਜੋ ਪਿਛਲੀ ਸਮਾਨ ਮਿਆਦ ਵਿੱਚ 2.11 ਕਰੋੜ ਟਨ ਸੀ। ਹਾਲਾਂਕਿ ਫਸਲ ਸਾਲ 2021-22 ਵਿੱਚ ਗੰਢਿਆਂ ਦਾ ਉਤਪਾਦਨ ਵੱਧ ਕੇ 31.20 ਕਰੋੜ ਟਨ ਹੋ ਸਕਦਾ ਹੈ ਜੋ ਪਿਛਲੇ ਸਾਲ 2.66 ਕਰੋੜ ਟਨ ਸੀ।
ਕੁੱਲ ਸਬਜ਼ੀਆਂ ਦਾ ਉਤਪਾਦਨ ਪਿਛਲੇ ਸਾਲ 20.04 ਕਰੋੜ ਟਨ ਤੋਂ ਵਧ ਕੇ 20.48 ਕਰੋੜ ਟਨ ਰਹਿਣ ਦਾ ਅਨੁਮਾਨ ਹੈ। ਫਲਾਂ ਦਾ ਉਤਪਾਦਨ ਫਸਲੀ ਸਾਲ 2021-22 ਵਿੱਚ ਵਧ ਕੇ 10.72 ਕਰੋੜ ਟਨ ਦਾ ਅਨੁਮਾਨ ਹੈ ਜੋ ਪਿਛਲੇ ਸਾਲ 10.24 ਕਰੋੜ ਟਨ ਸੀ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 2021-22 ਵਿੱਚ ਕੁੱਲ ਬਾਗਬਾਨੀ ਫਸਲਾਂ ਦੇ ਉਤਪਾਦਨ ਵਿੱਚ 2.31 ਫ਼ੀਸਦੀ ਵਧ ਕੇ 34.23 ਕਰੋੜ ਟਨ ਹੋਣ ਦਾ ਅਨੁਮਾਨ ਹੈ ਜੋ ਪਿਛਲੇ ਸਾਲ 33.46 ਕਰੋੜ ਟਨ ਸੀ।