ਜਲਦ ਕਰਵਾ ਲਓ ਇਹ ਕੰਮ ਨਹੀਂ ਤਾਂ ਦੋ ਦਿਨ ਬਾਅਦ ਬੇਕਾਰ ਹੋ ਜਾਵੇਗਾ ਪੋਸਟ ਆਫਿਸ ਦਾ ATM ਕਾਰਡ

01/29/2020 11:01:04 AM

ਨਵੀਂ ਦਿੱਲੀ — ਡਾਕ ਵਿਭਾਗ ਨੇ ਬਚਤ ਖਾਤਾਧਾਰਕਾਂ ਨੂੰ ਆਪਣਾ ਮੋਬਾਈਲ ਨੰਬਰ ਅਪਡੇਟ ਕਰਨ ਅਤੇ ਮੌਜੂਦਾ ਮੈਗਨੇਟਿਕ ATM ਕਾਰਡ ਨੂੰ ਨਵੇਂ ਈ.ਐਮ.ਵੀ.(EMV) ਚਿਪ ਅਧਾਰਿਤ ਕਾਰਡ ਨਾਲ ਬਦਲਣ ਲਈ 31 ਜਨਵਰੀ ਤੱਕ ਦਾ ਸਮਾਂ ਦਿੱਤਾ ਹੈ। ਮੈਗਨੇਟਿਕ ਕਾਰਡ ਦੀ ਤੁਲਨਾ 'ਚ EMV ਚਿਪ ਵਾਲਾ ਕਾਰਡ ਜ਼ਿਆਦਾ ਸੁਰੱਖਿਅਤ ਹੁੰਦਾ ਹੈ। ਡਾਕ ਵਿਭਾਗ ਦੀ ਇਕ ਨੋਟੀਫਿਕੇਸ਼ਨ ਮੁਤਾਬਕ ਅਜਿਹਾ ਨਾ ਕਰਨ ਦੀ ਸਥਿਤੀ 'ਚ ਖਾਤਾਧਾਰਕਾਂ ਦਾ ਕਾਰਡ ਬਲਾਕ ਹੋ ਸਕਦਾ ਹੈ। ਖਾਤਾਧਾਰਕ ਆਪਣੀ ਸਹੂਲਤ ਅਨੁਸਾਰ ਆਪਣੀ ਘਰੇਲੂ ਸ਼ਾਖਾ 'ਚ ਜਾ ਕੇ ਆਪਣਾ ਕਾਰਡ ਬਦਲਵਾ ਸਕਦੇ ਹਨ ਅਤੇ ਮੋਬਾਈਲ ਨੰਬਰ ਅਪਡੇਟ ਕਰਵਾ ਸਕਦੇ ਹਨ।    

ਡਾਕ ਵਿਭਾਗ ਦੇਸ਼ ਭਰ 'ਚ ਆਪਣੇ ਗਾਹਕ ਨੂੰ ਬਚਤ ਖਾਤੇ ਦੀ ਸਹੂਲਤ ਉਪਲੱਬਧ ਕਰਵਾਉਂਦਾ ਹੈ। ਇਸ ਖਾਤੇ ਵਿਚ ਜਮ੍ਹਾਂ ਰਕਮ 'ਤੇ ਸਾਲਾਨਾ 4 ਫੀਸਦੀ ਵਿਆਜ ਮਿਲਦਾ ਹੈ ਅਤੇ ਘੱਟੋ-ਘੱਟ 500 ਰੁਪਏ ਜਮ੍ਹਾਂ ਕਰਵਾਉਣ 'ਤੇ ਇਹ ਖਾਤਾ ਖੁੱਲਵਾਇਆ ਜਾ ਸਕਦਾ ਹੈ। ਇਸ ਖਾਤੇ ਨਾਲ ਚੈੱਕ ਅਤੇ ਏ.ਟੀ.ਐਮ. ਦੀ ਸਹੂਲਤ ਵੀ ਮਿਲਦੀ ਹੈ। 

ਡਾਕ ਵਿਭਾਗ 'ਚ ਇਕ ਖਾਤਾ ਸਿਰਫ 20 ਰੁਪਏ 'ਚ ਵੀ ਖੁੱਲ੍ਹ ਜਾਂਦਾ ਹੈ ਅਤੇ ਇਸ ਦਾ ਘੱਟੋ-ਘੱਟ ਬੈਲੇਂਸ ਸਿਰਫ 50 ਰੁਪਏ ਹੈ। ਦੂਜੇ ਪਾਸੇ ਹੋਰ ਸਰਕਾਰੀ ਬੈਂਕਾਂ 'ਚ ਘੱਟੋ-ਘੱਟ ਬਕਾਇਆ 1000 ਰੁਪਏ ਤੋਂ ਸ਼ੁਰੂ ਹੁੰਦਾ ਹੈ। ਇਸ ਬਚਤ ਖਾਤੇ 'ਤੇ ਤੁਹਾਨੂੰ ਚਾਰ ਫੀਸਦੀ ਤੱਕ ਦਾ ਵਿਆਜ ਮਿਲੇਗਾ ਪਰ ਇਸ ਖਾਤੇ ਨਾਲ ਚੈੱਕ ਦੀ ਸਹੂਲਤ ਨਹੀਂ ਮਿਲੇਗੀ। ਇਥੇ ਬਚਤ ਖਾਤੇ 'ਚ ਮਿਲਣ ਵਾਲਾ 10,000 ਰੁਪਏ ਦਾ ਵਿਆਜ ਪੂਰੀ ਤਰ੍ਹ੍ਹਾਂ ਨਾਲ ਟੈਕਸ ਮੁਕਤ ਹੁੰਦਾ ਹੈ। ਇਹ ਬਚਤ ਖਾਤਾ ਦੇਸ਼ ਦੇ ਕਿਸੇ ਵੀ ਡਾਕ ਵਿਭਾਗ 'ਚ ਟਰਾਂਸਫਰ ਕਰਵਾਇਆ ਜਾ ਸਕਦਾ ਹੈ। 
 


Related News