ਕੋਵਿਡ-19 : ਐਸਟ੍ਰਾਜ਼ੇਨੇਕਾ ਟੀਕੇ ਨੂੰ ਲੈ ਕੇ ਪੂਨਾਵਾਲਾ ਨੇ ਜਤਾਈ ਖ਼ੁਸ਼ੀ

Monday, Nov 23, 2020 - 11:06 PM (IST)

ਕੋਵਿਡ-19 : ਐਸਟ੍ਰਾਜ਼ੇਨੇਕਾ ਟੀਕੇ ਨੂੰ ਲੈ ਕੇ ਪੂਨਾਵਾਲਾ ਨੇ ਜਤਾਈ ਖ਼ੁਸ਼ੀ

ਨਵੀਂ ਦਿੱਲੀ— ਭਾਰਤ ਦੇ ਸੀਰਮ ਇੰਸਟੀਚਿਊਟ (ਐੱਸ. ਆਈ. ਆਈ.) ਦੇ ਮੁੱਖ ਕਾਰਜਕਾਰੀ ਅਧਿਕਾਰੀ ਅਦਾਰ ਪੂਨਾਵਾਲਾ ਨੇ ਸੋਮਵਾਰ ਨੂੰ ਦਵਾ ਕੰਪਨੀ ਐਸਟ੍ਰਾਜ਼ੇਨੇਕਾ ਦੇ ਟੀਕੇ ਦੀ ਪ੍ਰਭਾਵਸ਼ੀਲਤਾ ਦੀ ਘੋਸ਼ਣਾ 'ਤੇ ਖ਼ੁਸ਼ੀ ਜ਼ਾਹਰ ਕੀਤੀ।

ਐਸਟ੍ਰੇਜ਼ੇਨੇਕਾ ਨੇ ਕਿਹਾ ਹੈ ਕਿ ਟ੍ਰਾਇਲ ਦੌਰਾਨ ਉਸ ਦਾ ਕੋਵਿਡ-19 ਟੀਕਾ ਔਸਤ 70 ਫ਼ੀਸਦੀ ਅਸਰਦਾਰ ਪਾਇਆ ਗਿਆ ਹੈ। ਕੰਪਨੀ ਨੇ ਕਿਹਾ ਕਿ ਅੱਧੀ ਖ਼ੁਰਾਕ ਦੇਣ ਦੇ ਘੱਟੋ-ਘੱਟ ਇਕ ਮਹੀਨੇ ਬਾਅਦ ਇਕ ਪੂਰੀ ਖ਼ੁਰਾਕ ਦੇਣ 'ਤੇ ਇਹ 90 ਫ਼ੀਸਦੀ ਪ੍ਰਭਾਵੀ ਸੀ।

ਇਕ ਮਹੀਨੇ ਦੇ ਘੱਟੋ-ਘੱਟ ਫ਼ਰਕ 'ਤੇ ਦੋ ਪੂਰੀਆਂ ਖ਼ੁਰਾਕਾਂ ਦੇ ਕੇ ਕੀਤੇ ਗਏ ਟ੍ਰਾਇਲਾਂ 'ਚ ਇਹ ਟੀਕਾ 62 ਫ਼ੀਸਦੀ ਪ੍ਰਭਾਵੀ ਰਿਹਾ। ਕੰਪਨੀ ਨੇ ਕਿਹਾ ਦੋਹਾਂ ਤਰੀਕਿਆਂ ਨੂੰ ਮਿਲਾ ਕੇ ਦੇਖੀਏ ਤਾਂ ਟੀਕਾ ਔਸਤ 70 ਫ਼ੀਸਦੀ ਪ੍ਰਭਾਵੀ ਹੈ। ਪੂਨਾਵਾਲਾ ਨੇ ਇਕ ਟਵੀਟ 'ਚ ਕਿਹਾ, ''ਮੈਨੂੰ ਇਹ ਸੁਣ ਕੇ ਖ਼ੁਸ਼ੀ ਹੈ ਕਿ ਕੋਵਿਡ-19 ਦਾ ਘੱਟ ਲਾਗਤ ਵਾਲਾ, ਲਿਉਣ ਤੇ ਲਿਜਾਣ 'ਚ ਆਸਾਨ ਅਤੇ ਜਲਦ ਹੀ ਵੱਡੇ ਪੱਧਰ 'ਤੇ ਉਪਲਬਧ ਹੋਣ ਲਾਇਕ ਟੀਕਾ 'ਕੋਵੀਸ਼ੀਲਡ' ਖ਼ੁਰਾਕ ਦੇ ਇਕ ਤਰੀਕੇ 'ਚ 90 ਫ਼ੀਸਦੀ ਤੱਕ ਅਤੇ ਦੂਜੇ ਤਰੀਕੇ 'ਚ 62 ਫ਼ੀਸਦੀ ਪ੍ਰਭਾਵੀ ਹੈ।'' ਸੀਰਮ ਇੰਸਟੀਚਿਊਟ ਭਾਰਤ 'ਚ ਆਕਸਫੋਰਡ ਯੂਨੀਵਰਸਿਟੀ ਅਤੇ ਐਸਟ੍ਰਾਜ਼ੇਨੇਕਾ ਦੇ ਇਸ ਕੋਵਿਡ ਟੀਕੇ ਦਾ ਕਲੀਨੀਕਲ ਟ੍ਰਾਇਲ ਕਰ ਰਿਹਾ ਹੈ।


author

Sanjeev

Content Editor

Related News