ਪ੍ਰਦੂਸ਼ਣ ਕੰਟਰੋਲ ਬੋਰਡ ਨੇ IOC ਅਤੇ BPCL ’ਤੇ ਲਾਇਆ ਮੋਟਾ ਜੁਰਮਾਨਾ, ਜਾਣੋ ਕੀ ਹੈ ਮਾਮਲਾ
Monday, Oct 23, 2023 - 11:13 AM (IST)
ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀ. ਪੀ. ਸੀ. ਬੀ.) ਨੇ ਆਪਣੇ ਪੈਟਰੋਲ ਪੰਪ ’ਤੇ ਪ੍ਰਦੂਸ਼ਣ ਕੰਟਰੋਲ ਯੰਤਰ ਨਾ ਲਾਉਣ ਲਈ ਜਨਤਕ ਖੇਤਰ ਦੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ. ਓ. ਸੀ.) ਅਤੇ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ’ਤੇ ਜੁਰਮਾਨਾ ਲਾਇਆ ਹੈ। ਦੋਵਾਂ ਕੰਪਨੀਆਂ ਨੇ ਸ਼ੇਅਰ ਬਾਜ਼ਾਰ ਨੂੰ ਵੱਖ-ਵੱਖ ਸੂਚਨਾ ਭੇਜ ਕੇ ਇਹ ਜਾਣਕਾਰੀ ਦਿੱਤੀ। ਆਈ. ਓ. ਸੀ. ’ਤੇ ਇਕ ਕਰੋੜ ਰੁਪਏ ਅਤੇ ਬੀ. ਪੀ. ਸੀ. ਐੱਲ. ’ਤੇ 2 ਕਰੋੜ ਦਾ ਜੁਰਮਾਨਾ ਲਾਇਆ ਗਿਆ ਹੈ। ਆਈ. ਓ. ਸੀ. ਵੱਲੋਂ ਜਾਰੀ ਬਿਆਨ ਅਨੁਸਾਰ ਕੰਪਨੀ ਨੂੰ ਸੀ. ਪੀ. ਸੀ. ਬੀ. ਤੋਂ ਰਾਸ਼ਟਰੀ ਰਾਜਧਾਨੀ ਖੇਤਰ (ਐੱਨ. ਸੀ. ਆਰ.) ’ਚ ਪ੍ਰਚੂਨ ਦੁਕਾਨਾਂ ’ਤੇ ਵੈਪਰ ਰਿਕਵਰੀ ਸਿਸਟਮ (ਵੀ. ਆਰ. ਐੱਸ.) ਨਾ ਲਾਉਣ ਲਈ ਇਕ ਕਰੋੜ ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਮਿਲਿਆ ਹੈ।’’
ਇਹ ਵੀ ਪੜ੍ਹੋ : Post Office ਦੇ ਰਿਹੈ ਬੰਪਰ Saving ਦਾ ਮੌਕਾ...ਵਿਆਜ ਦੇ ਨਾਲ ਹਰ ਮਹੀਨੇ ਮਿਲਣਗੇ 9000 ਰੁਪਏ
ਕੰਪਨੀ ਨੇ ਕਿਹਾ ਕਿ ਜੁਰਮਾਨਾ ਸੁਪਰੀਮ ਕੋਰਟ ਵੱਲੋਂ ਨਿਰਧਾਰਿਤ ਸਮਾਂ ਸੀਮਾ ਅੰਦਰ ਪੈਟਰੋਲ ਪੰਪ ’ਤੇ ਵੀ. ਆਰ. ਐੱਸ. ਸਥਾਪਿਤ ਨਾ ਕਰਨ ਲਈ ਲਾਇਆ ਗਿਆ ਹੈ। ਆਈ. ਓ. ਸੀ. ਵੱਲੋਂ ਜਾਰੀ ਇਕ ਬਿਆਨ ਅਨੁਸਾਰ ਕੰਪਨੀ ਨੇ ਸੰਚਾਲਨ ਅਤੇ ਹੋਰ ਸਰਗਰਮੀਆਂ ’ਤੇ ਕੋਈ ਅਸਰ ਨਹੀਂ ਪਿਆ। ਬੀ. ਪੀ. ਸੀ. ਐੱਲ. ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ’ਚ ਕਿਹਾ ਕਿ ਉਸ ਨੂੰ ਵਾਤਾਵਰਣ (ਸੁਰੱਖਿਆ) ਐਕਟ 1986 ਦੀ ਧਾਰਾ 5 ਤਹਿਤ ਪੈਟਰੋਲ ਈਂਧਣ ਭਰਨ ਵਾਲੇ ਸਟੇਸ਼ਨ ਅਤੇ ਭੰਡਾਰਨ ਟਰਮਿਨਲ ’ਤੇ ਸੁਪਰੀਮ ਕੋਰਟ ਅਤੇ ਸੀ. ਪੀ. ਸੀ. ਬੀ. ਵੱਲੋਂ ਨਿਰਧਾਰਿਤ ਸਮਾਂਸੀਮਾ ਅੰਦਰ ਵੀ. ਆਰ. ਐੱਸ. ਦੀ ਸਥਾਪਨਾ ਕਰਨ ਲਈ ਸੀ. ਪੀ. ਸੀ. ਬੀ. ਨੂੰ 2 ਕਰੋੜ ਰੁਪਏ ਦਾ ਵਾਤਾਵਰਣੀ ਮੁਆਵਜ਼ਾ ਦੇਣ ਦਾ ਨੋਟਿਸ ਮਿਲਿਆ ਹੈ।
ਇਹ ਵੀ ਪੜ੍ਹੋ : ਇਜ਼ਰਾਈਲ-ਹਮਾਸ ਜੰਗ ਦਰਮਿਆਨ ਫਸਿਆ ਬਨਾਰਸ ਦਾ 100 ਕਰੋੜ ਦਾ ਕਾਰੋਬਾਰ, ਬਰਾਮਦਕਾਰ ਚਿੰਤਤ
ਇਹ ਵੀ ਪੜ੍ਹੋ : ਹੁਣ ਪਹਿਲਾਂ ਹੀ ਪਤਾ ਲੱਗ ਸਕੇਗਾ ਕਿ ਕਿਥੇ ਆਉਣਗੇ ਹੜ੍ਹ ਤੇ ਕਿੱਥੇ ਪਵੇਗਾ ਸੋਕਾ, ਬਦਲ ਜਾਵੇਗੀ ਦੁਨੀਆ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8