PNGRB ਨੇ IDX ਨੂੰ 25 ਸਾਲ ਤੱਕ ਗੈਸ ਐਕਸਚੇਂਜ ਵਜੋਂ ਕੰਮ ਕਰਨ ਲਈ ਦਿੱਤੀ ਮਨਜ਼ੂਰੀ

Thursday, Dec 03, 2020 - 04:43 PM (IST)

PNGRB ਨੇ IDX ਨੂੰ 25 ਸਾਲ ਤੱਕ ਗੈਸ ਐਕਸਚੇਂਜ ਵਜੋਂ ਕੰਮ ਕਰਨ ਲਈ ਦਿੱਤੀ ਮਨਜ਼ੂਰੀ

ਨਵੀਂ ਦਿੱਲੀ(ਭਾਰਤੀ ਭਾਸ਼ਾ) — ਇੰਡੀਅਨ ਐਨਰਜੀ ਐਕਸਚੇਂਜ ਨੇ ਵੀਰਵਾਰ ਨੂੰ ਕਿਹਾ ਕਿ ਇਸਦੀ ਸਹਾਇਕ ਕੰਪਨੀ ਇੰਡੀਆ ਗੈਸ ਐਕਸਚੇਂਜ (ਆਈਜੀਐਕਸ) ਨੂੰ ਗੈਸ ਐਕਸਚੇਂਜ ਵਜੋਂ ਚਲਾਉਣ ਲਈ ਪੈਟਰੋਲੀਅਮ ਅਤੇ ਕੁਦਰਤੀ ਗੈਸ ਰੈਗੂਲੇਟਰੀ ਬੋਰਡ (ਪੀ.ਐਨ.ਜੀ .ਆਰ.ਬੀ.) ਤੋਂ ਮਨਜ਼ੂਰੀ ਮਿਲ ਗਈ ਹੈ। ਆਈ.ਡੀ.ਐਕਸ. ਭਾਰਤ ਦਾ ਪਹਿਲਾ ਆਟੋਮੈਟਿਕ ਡਿਲਿਵਰੀ ਅਧਾਰਤ ਗੈਸ ਟਰੇਡਿੰਗ ਪਲੇਟਫਾਰਮ ਹੈ। ਇੰਡੀਅਨ ਐਨਰਜੀ ਐਕਸਚੇਂਜ (ਆਈ. ਐਕਸ.) ਨੇ ਇਕ ਬਿਆਨ ਵਿਚ ਕਿਹਾ ਕਿ ਆਈ.ਜੀ.ਐਕਸ. ਨੇ ਪੀ.ਐਨ.ਜੀ.ਆਰ.ਬੀ. (ਗੈਸ ਐਕਸਚੇਂਜ) ਰੈਗੂਲੇਸ਼ਨਜ਼, 2020 ਅਧੀਨ 25 ਸਾਲਾਂ ਲਈ ਗੈਸ ਐਕਸਚੇਂਜ ਵਜੋਂ ਕੰਮ ਕਰਨ ਲਈ ਲੋੜੀਂਦਾ ਅਧਿਕਾਰ ਪ੍ਰਾਪਤ ਕਰ ਲਿਆ ਹੈ। ਆਈਜੀਐਕਸ ਨੇ ਇਸ ਸਬੰਧ ਵਿਚ 8 ਅਕਤੂਬਰ 2020 ਨੂੰ ਅਪਲਾਈ ਕੀਤਾ ਸੀ।


author

Harinder Kaur

Content Editor

Related News