ਚੋਣ ਨਤੀਜਿਆਂ ਤੋਂ ਬਾਅਦ PNB ਦੇ ਸ਼ੇਅਰਾਂ ''ਚ ਭਾਰੀ ਵਾਧਾ, 52 ਹਫ਼ਤਿਆਂ ਦੇ ਉੱਚੇ ਪੱਧਰ ''ਤੇ ਪਹੁੰਚੀ ਕੀਮਤ

Monday, Dec 04, 2023 - 12:39 PM (IST)

ਮੁੰਬਈ - ਪੰਜਾਬ ਨੈਸ਼ਨਲ ਬੈਂਕ (PNB) ਦੇ ਸ਼ੇਅਰ 4 ਦਸੰਬਰ ਨੂੰ ਸ਼ੁਰੂਆਤੀ ਵਪਾਰ ਦਰਮਿਆਨ ਲਗਭਗ 5 ਪ੍ਰਤੀਸ਼ਤ ਵਧੇ ਅਤੇ 52 ਹਫ਼ਤਿਆਂ ਦੇ ਉੱਚ ਪੱਧਰ ਨੂੰ ਛੂਹ ਗਏ। ਕਿਹਾ ਜਾ ਰਿਹਾ ਹੈ ਕਿ ਬੈਂਕ ਸ਼ੇਅਰਾਂ ਵਿੱਚ ਇਹ ਵਾਧਾ 3 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਦਾ ਪ੍ਰਭਾਵ ਹੈ। ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ 'ਚ ਭਾਜਪਾ ਦੇ ਸੱਤਾ 'ਚ ਆਉਣ ਦੀਆਂ ਖਬਰਾਂ ਕਾਰਨ ਜ਼ਿਆਦਾਤਰ PSU ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਜਿਸ ਵਿੱਚੋਂ PNB ਵੀ ਇੱਕ ਹੈ। ਬੀਐੱਸਈ 'ਤੇ 4 ਦਸੰਬਰ ਨੂੰ ਸਵੇਰੇ 83 ਰੁਪਏ 'ਤੇ ਸਟਾਕ ਵਾਧੇ ਨਾਲ ਖੁੱਲ੍ਹਿਆ। ਜਲਦ ਹੀ ਇਹ ਪਿਛਲੇ ਬੰਦ ਭਾਅ ਤੋਂ ਲਗਭਗ 5 ਫ਼ੀਸਦੀ ਦਾ ਵਾਧਾ ਦਰਜ ਕਰਦਾ ਹੋਇਆ 52 ਹਫ਼ਤਿਆਂ ਦੇ ਉੱਚ ਪੱਧਰ 84.60 ਰੁਪਏ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ :     2000 ਦੇ ਨੋਟਾਂ ਨੂੰ ਲੈ ਕੇ RBI ਦੀ ਵੱਡੀ ਅਪਡੇਟ, ਜਾਣੋ ਕਿੱਥੇ ਬਦਲੇ ਜਾ ਸਕਦੇ ਹਨ ਨੋਟ

ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ 'ਤੇ ਸ਼ੇਅਰ 83.15 ਰੁਪਏ 'ਤੇ ਖੁੱਲ੍ਹਿਆ ਅਤੇ 52 ਹਫ਼ਤਿਆਂ ਦੇ ਉੱਚ ਪੱਧਰ 84.60 ਰੁਪਏ ਤੱਕ ਚਲਾ ਗਿਆ। ਪੰਜਾਬ ਨੈਸ਼ਨਲ ਬੈਂਕ ਦੇ ਸ਼ੇਅਰ ਦਾ 52 ਹਫ਼ਤਿਆਂ ਦਾ ਹੇਠਲਾ ਪੱਧਰ ਬੰਬਈ ਸਟਾਕ ਐਕਸਚੇਂਜ 'ਤੇ 44.41 ਰੁਪਏ ਅਤੇ ਐੱਨਐੱਸਈ 'ਤੇ 44.40 ਰੁਪਏ ਹੈ। ਪਿਛਲੇ 6 ਮਹੀਨਿਆਂ ਵਿਚ ਸ਼ੇਅਰ 55 ਫ਼ੀਸਦੀ ਚੜ੍ਹਿਆ ਹੈ।

ਇਹ ਵੀ ਪੜ੍ਹੋ :     ਓਰੀਐਂਟਲ ਇੰਸ਼ੋਰੈਂਸ ਕੰਪਨੀ ਨੂੰ ਗੋਦਾਮ ’ਚ ਲੱਗੀ ਅੱਗ ਦਾ 7 ਕਰੋੜ ਰੁਪਏ ਮੁਆਵਜ਼ਾ ਦੇਣ ਦਾ ਹੁਕਮ

ਬ੍ਰੋਕਰੇਜ ਫਰਮ ਮੋਤੀਲਾਲ ਓਸਵਾਲ ਫਾਈਨੈਂਸ਼ੀਅਲ ਸਰਵਿਸਿਜ਼ ਦੇ ਅਨੁਸਾਰ, "ਕੇਂਦਰ ਵਿੱਚ ਮੌਜੂਦਾ ਭਾਜਪਾ ਸਰਕਾਰ ਦੇ ਹੱਕ ਵਿੱਚ ਵੱਡੀ ਜਿੱਤ ਦੇ ਨਾਲ, ਮਾਰਕੀਟ ਨੂੰ ਮੌਜੂਦਾ ਸਰਕਾਰ ਵਿੱਚ ਭਰੋਸਾ ਵਧਿਆ ਹੈ।" ਬ੍ਰੋਕਰੇਜ ਫਰਮ ਫਿਲਿਪ ਕੈਪੀਟਲ ਦਾ ਕਹਿਣਾ ਹੈ ਕਿ ਆਮ ਚੋਣਾਂ ਤੋਂ ਪਹਿਲਾਂ 3 ਰਾਜਾਂ 'ਚ ਭਾਜਪਾ ਦੀ ਜਿੱਤ ਪਾਰਟੀ ਲਈ ਵੱਡੀ ਸਕਾਰਾਤਮਕ ਗੱਲ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਵਿਦੇਸ਼ੀ ਵਲੋਂ  ਨਿਵੇਸ਼ ਵਧ ਸਕਦਾ ਹੈ। ਜ਼ਿਕਰਯੋਗ ਹੈ ਕਿ ਦੇਸ਼ ਵਿਚ ਆਮ ਚੌੰਣਾਂ ਅਪ੍ਰੈਲ-ਮਈ 2024 ਵਿਚ ਹੋਣ ਵਾਲੀਆਂ ਹਨ।

ਘੇਰਲੂ ਬਾਜ਼ਾਰ ਵਿਚ ਅੱਜ ਲਗਾਤਾਰ ਪੰਜਵੇਂ ਦਿਨ ਵਾਧਾ ਦੇਖਣ ਨੂੰ ਮਿਲਿਆ ਹੈ। ਬੀਐੱਸਈ ਦਾ 30 ਸ਼ੇਅਰਾਂ ਵਾਲਾ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿਚ 900 ਤੋਂ ਵਧ ਅੰਕ ਚੜ੍ਹ ਕੇ 68435 ਅੰਕ ਤੱਕ ਚੜ੍ਹ ਗਿਆ। ਇਸ ਦੇ ਨਾਲ ਹੀ ਨਿਫਟੀ 334.6 ਅੰਕ ਤੱਕ ਚੜ੍ਹ ਕੇ 20,602.50 ਦੇ ਰਿਕਾਰਡ ਪੱਧਰ ਤੱਕ ਪਹੁੰਚ ਗਿਆ। 

ਇਹ ਵੀ ਪੜ੍ਹੋ :    ਮਰੀਜ ਦੇ ਇਲਾਜ ’ਚ ਲਾਪਰਵਾਹੀ ਵਰਤਣ ਦੇ ਦੋਸ਼ ’ਚ ਮੇਦਾਂਤਾ ਹਸਪਤਾਲ ’ਤੇ 36.75 ਲੱਖ ਦਾ ਜੁਰਮਾਨਾ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harinder Kaur

Content Editor

Related News