PNB ਘਪਲਾ : ਐਂਟੀਗੁਆ ਤੋਂ ਮੇਹੁਲ ਚੌਕਸੀ ਨੇ ਜਾਰੀ ਕੀਤਾ ਵੀਡੀਓ, ED ਦੇ ਦੋਸ਼ਾਂ ਨੂੰ ਦੱਸਿਆ ਝੂਠ

Tuesday, Sep 11, 2018 - 01:28 PM (IST)

PNB ਘਪਲਾ : ਐਂਟੀਗੁਆ ਤੋਂ ਮੇਹੁਲ ਚੌਕਸੀ ਨੇ ਜਾਰੀ ਕੀਤਾ ਵੀਡੀਓ, ED ਦੇ ਦੋਸ਼ਾਂ ਨੂੰ ਦੱਸਿਆ ਝੂਠ

ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ ਨਾਲ ਘਪਲੇ ਦੇ ਦੋਸ਼ੀ ਮੇਹੁਲ ਚੌਕਸੀ ਨੇ ਇਕ ਵੀਡੀਓ ਜਾਰੀ ਕੀਤਾ ਹੈ। ਇਹ ਵੀਡੀਓ ਐਂਟੀਗੁਆ ਤੋਂ ਜਾਰੀ ਹੋਇਆ ਹੈ। ਇਸ ਵੀਡੀਓ ਵਿਚ ਭਗੌੜੇ ਮੇਹੁਲ ਚੌਕਸੀ ਨੇ ਕਿਹਾ ਹੈ ਕਿ ਉਸਦੇ ਖਿਲਾਫ ਲਗਾਏ ਗਏ ਸਾਰੇ ਦੋਸ਼ ਬੇਬੁਨਿਆਦ ਅਤੇ ਝੂਠੇ ਹਨ। ਜ਼ਿਕਰਯੋਗ ਹੈ ਕਿ ਨੀਰਵ ਮੋਦੀ ਅਤੇ ਮੇਹੁਲ ਚੌਕਸੀ 'ਤੇ ਪੰਜਾਬ ਨੈਸ਼ਨਲ ਬੈਂਕ 'ਚ 13,000 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦੇ ਘਪਲੇ ਦਾ ਦੋਸ਼ ਹੈ। 

 

ਪਾਸਪੋਰਟ ਦਫ਼ਤਰ ਨੇ ਪਾਸਪੋਰਟ ਮੁਅੱਤਲ ਕਰਨ ਦਾ ਈਮੇਲ ਵੀ ਚੌਕਸੀ ਨੂੰ ਭੇਜਿਆ ਹੈ। 20 ਫਰਵਰੀ ਨੂੰ ਉਸਨੇ ਮੁੰਬਈ ਦੇ ਖੇਤਰੀ ਪਾਸਪੋਰਟ ਦਫ਼ਤਰ ਨੂੰ ਉਸਦੇ ਪਾਸਪੋਰਟ ਤੋਂ ਪਾਬੰਦੀ ਹਟਾਉਣ ਲਈ ਈਮੇਲ ਕੀਤਾ। ਪਰ ਉਸ ਦਾ ਪਾਸਪੋਰਟ ਦਫ਼ਤਰ ਨੇ ਕੋਈ ਜਵਾਬ ਨਹੀਂ ਦਿੱਤਾ। ਉਸਨੇ ਕਿਹਾ ਕਿ ਮੁੰਬਈ ਦੇ ਪਾਸਪੋਰਟ ਦਫਤਰ ਨੇ ਇਸਦਾ ਜਵਾਬ ਨਹੀਂ ਦਿੱਤਾ ਕਿ ਉਸਦਾ ਪਾਸਪੋਰਟ ਕਿਉਂ ਰੱਦ ਕੀਤਾ ਗਿਆ ਹੈ।

 

ਚੌਕਸੀ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਮਾਮਲੇ 'ਚ ਮੈਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ। ਭਾਰਤ ਵਿਜੇ ਮਾਲਿਆ ਅਤੇ ਲਲਿਤ ਮੋਦੀ ਦੇ ਬ੍ਰਿਟੇਨ ਤੋਂ ਹਵਾਲਗੀ ਲਈ ਕੋਸ਼ਿਸ਼ ਕਰ ਰਿਹਾ ਹੈ। ਦੋਵੇਂ ਹੀ ਭਗੌੜਾ ਕਾਨੂੰਨ ਦੇ ਤਹਿਤ ਭਾਰਤ 'ਚ ਲੋੜੀਂਦੇ ਹਨ। ਘਪਲਾ ਮਾਮਲੇ 'ਚ ਚੌਕਸੀ ਨੇ ਕਿਹਾ-ਮੈਨੂੰ ਇਸ ਕੇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਕਿਉਂਕਿ ਬੈਂਕਰਾਂ ਨਾਲ ਕੰਪਨੀ ਦੇ ਕਰਮਚਾਰੀ ਹੀ ਗੱਲ ਕਰਦੇ ਸਨ। ਚੌਕਸੀ ਨੇ ਇਹ ਵੀ ਕਿਹਾ ਕਿ ਉਹ ਪੰਜਾਬ ਨੈਸ਼ਨਲ ਬੈਂਕ ਘਪਲੇ 'ਚ ਜ਼ਰਾ ਵੀ ਭਰਪਾਈ ਨਹੀਂ ਕਰ ਸਕੇਗਾ ਕਿਉਂਕਿ ਉਹ ਕੰਗਾਲ ਹੋ ਚੁੱਕਾ ਹੈ ਅਤੇ ਉਸਦੀ ਸਾਰੀ ਜਾਇਦਾਦ ਜ਼ਬਤ ਹੋ ਚੁੱਕੀ ਹੈ।

ਨੀਰਵ ਮੋਦੀ ਅਤੇ ਮੇਹੁਲ ਚੌਕਸੀ ਨੇ ਪੰਜਾਬ ਨੈਸ਼ਨਲ ਬੈਂਕ ਦੀ ਮੁੰਬਈ ਦੀ ਇਕ ਸ਼ਾਖਾ ਤੋਂ ਫਰਜ਼ੀ ਐੱਲ.ਓ.ਯੂ. ਜਾਰੀ ਕਰਵਾ ਕੇ ਵਿਦੇਸ਼ਾਂ ਵਿਚੋਂ ਪੇਮੈਂਟ ਲਈ ਹੈ। ਇਸ ਘਪਲੇ ਵਿਚ ਪੰਜਾਬ ਨੈਸ਼ਨਲ ਬੈਂਕ ਦੇ ਕਰਮਚਾਰੀ ਵੀ ਸ਼ਾਮਲ ਹਨ। ਇਸ ਸਮੇਂ ਨੀਰਵ ਮੋਦੀ ਲੰਡਨ ਵਿਚ ਹੈ।


Related News