PNB ਘੋਟਾਲੇ ਦੇ ਦੋਸ਼ੀ ਨੀਰਵ ਦੀ ਅੱਜ ਕੋਰਟ 'ਚ ਪੇਸ਼ੀ, ਵੀਡੀਓ ਲਿੰਕ ਰਾਹੀਂ ਹੋਵੇਗੀ ਸੁਣਵਾਈ

01/30/2020 3:15:03 PM

ਲੰਡਨ—ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਵੀਰਵਾਰ ਨੂੰ ਬ੍ਰਿਟੇਨ ਦੀ ਵੈਸਟਮਨਿਸਟਰ ਮੈਜਿਸਟ੍ਰੇਟ ਦੀ ਅਦਾਲਤ 'ਚ ਨਿਯਮਿਤ ਸੁਣਵਾਈ ਲਈ ਪੇਸ਼ ਕੀਤਾ ਜਾਵੇਗਾ। ਨੀਰਵ ਮੋਦੀ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਕਰੀਬ ਦੋ ਅਰਬ ਡਾਲਰ ਦੀ ਕਰਜ਼ ਧੋਥਾਧੜੀ ਅਤੇ ਮਨੀ ਲਾਂਡਰਿੰਗ ਮਾਮਲਿਆਂ 'ਚ ਭਾਰਤ 'ਚੋਂ ਵਾਟੇਂਡ ਹੈ। ਬ੍ਰਿਟੇਨ 'ਚ ਉਸ ਦੀ ਹਵਾਲਗੀ ਨੂੰ ਲੈ ਕੇ ਸੁਣਵਾਈ ਚੱਲ ਰਹੀ ਹੈ। ਵੈਂਡਸਵਰਥ ਕਾਰਾਗਾਰ 'ਚ ਕੈਦ ਨੀਰਵ ਮੋਦੀ ਜੇਲ ਤੋਂ ਵੀਡੀਓ ਲਿੰਕ ਦੇ ਰਾਹੀਂ ਅਦਾਲਤ ਦੇ ਸਾਹਮਣੇ ਪੇਸ਼ ਹੋਵੇਗਾ। ਉਸ ਦੀ ਹਵਾਲਗੀ 'ਤੇ ਸੁਣਵਾਈ 11 ਮਈ ਤੋਂ ਸ਼ੁਰੂ ਹੋਣੀ ਹੈ ਅਤੇ ਇਸ ਦੇ ਕਰੀਬ ਪੰਜ ਦਿਨ ਚੱਲਣ ਦਾ ਅਨੁਮਾਨ ਹੈ। ਨੀਰਵ ਮੋਦੀ ਨੇ ਪਿਛਲੇ ਸਾਲ ਨਵੰਬਰ 'ਚ ਘਰ 'ਚ ਨਜ਼ਰਬੰਦੀ ਦੀ ਗਾਰੰਟੀ ਦੀ ਪੇਸ਼ਕਸ਼ ਕਰਦੇ ਹੋਏ ਜ਼ਮਾਨਤ ਦੀ ਅਰਜ਼ੀ ਲਗਾਈ ਸੀ। ਇਹ ਇਕ ਅਭੂਤਪੂਰਵ ਪੇਸ਼ਕਸ਼ ਕੀਤੀ ਕਿਉਂਕਿ ਅੱਤਵਾਦ ਦੇ ਮਾਮਲਿਆਂ 'ਚ ਸ਼ੱਕੀ ਵਿਅਕਤੀਆਂ ਨੂੰ ਇਸ ਤਰ੍ਹਾਂ ਬਲਾਕ ਕੀਤਾ ਜਾਂਦਾ ਹੈ। ਨੀਰਵ ਮੋਦੀ ਨੇ ਨਾਲ ਹੀ ਇਹ ਵੀ ਦੁਹਾਈ ਦਿੱਤੀ ਸੀ ਕਿ ਮਾਰਚ 'ਚ ਗ੍ਰਿਫਤਾਰ ਕੀਤੇ ਜਾਣ ਦੇ ਬਾਅਦ ਵੈਂਡਸਵਰਥ ਜੇਲ 'ਚ ਸਲਾਖਾਂ ਦੇ ਪਿੱਛੇ ਰਹਿੰਦੇ ਹੋਏ ਉਸ ਦੀ ਮਾਨਸਿਕ ਹਾਲਤ ਵਿਗੜ ਗਈ ਸੀ। ਹਾਲਾਂਕਿ ਚੀਫ ਮੈਜਿਸਟ੍ਰੇਟ ਐਮਾ ਅਰਬਥਨਾਟ ਨੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਅਤੇ ਮਈ 'ਚ ਪ੍ਰਸਤਾਵਿਤ ਸੁਣਵਾਈ 'ਚ ਪੇਸ਼ੀ ਤੋਂ ਭੱਜਣ ਦੇ ਖਦਸ਼ੇ ਦੇ ਮੱਦੇਨਜ਼ਰ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਸੀ। ਬ੍ਰਿਟੇਨ ਦੀ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਨੇ ਕਿਹਾ ਸੀ ਕਿ ਇਸ ਸਾਲ ਦੀ ਸ਼ੁਰੂਆਤ 'ਚ ਬ੍ਰਿਟੇਨ ਦੀ ਹਾਈ ਕੋਰਟ ਨੀਰਵ ਮੋਦੀ ਦੀ ਪਟੀਸ਼ਨ ਠੁਕਰਾ ਚੁੱਕੀ ਹੈ ਇਸ ਲਈ ਹਾਈ ਕੋਰਟ 'ਚ ਜ਼ਮਾਨਤ ਲਈ ਅਪੀਲ ਦੀ ਕੋਈ ਹੋਰ ਸੰਭਾਵਨਾ ਨਹੀਂ ਹੈ।


Aarti dhillon

Content Editor

Related News